

ਪੀ.ਐਚ.ਸੀ. ਬੂਥਗੜ੍ਹ ਦੀ ਸਿਹਤ ਟੀਮ ਨੇ ਕੀਤੀ ਡੈਗੂ ਜਾਂਚ
ਚੰਡੀਗੜ੍ਹ 11 (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ): ਸਿਹਤ ਮੰਤਰੀ ਡਾ. ਬਲਵੀਰ ਸਿੰਘ, ਸਿਵਲ ਸਰਜਨ ਐਸ.ਏ ਐਸ ਨਗਰ ਡਾ. ਸੰਗੀਤਾ ਜੈਨ ਅਤੇ ਪ੍ਰਾਇਮਰੀ ਹੈਲਥ ਸੈਂਟਰ ਬੂਥਗੜ੍ਹ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਅਲਕਜੋਤ ਕੌਰ ਦੇ ਦਿਸ਼ਾ-ਨਿਰਦੇਸਾਂ ਅਨੁਸਾਰ ਡਾ. ਅਰੁਣ ਬਾਂਸਲ ਨੋਡਲ ਅਫ਼ਸਰ, ਨੈਸ਼ਨਲ ਵੈਕਟਰ ਬੋਰਨ ਡਜੀਜ ਕੰਟਰੋਲ ਪ੍ਰੋਗਰਾਮ ਅਤੇ ਸਵਰਨ ਸਿੰਘ, ਮਪਹਸੁ ਮੇਲ ਮਨਜੀਤ ਸਿੰਘ ਮਪਹਵ…

ਪਲਾਂਟੇਸ਼ਨ ਮੁਹਿੰਮ ਨੂੰ ਮਿਲ ਰਹੀ ਤੇਜ਼ੀ, ਜੰਗਲਾਤ ਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਲਾਲ ਚੰਦ ਕਟਾਰੂਚੱਕ ਮੈਦਾਨ ਵਿੱਚ ਸਰਗਰਮ
ਬੱਲੋਵਾਲ ਸੌਂਖੜੀ ਤੇ ਫਤਿਹਪੁਰ ਨਰਸਰੀਆਂ ਦਾ ਮੌਕੇ ਉੱਤੇ ਲਿਆ ਜਾਇਜ਼ਾ ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 10 ਜੁਲਾਈ: ਵਾਤਾਵਰਨ ਸੰਤੁਲਨ ਬਰਕਰਾਰ ਰੱਖਣ ਲਈ ਵੱਖ-ਵੱਖ ਕਿਸਮਾਂ ਦੇ ਪੌਦੇ ਲਗਾਉਣ ਨੂੰ ਫੈਸਲਾਕੁੰਨ ਦੱਸਦਿਆਂ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਪੌਦੇ ਲਗਾਉਣ ਦੀ ਮੁਹਿੰਮ ਨੂੰ ਜੰਗਲਾਤ ਅਧੀਨ ਰਕਬੇ ਨੂੰ ਵਧਾਉਣ ਸਬੰਧੀ ਸੂਬਾ ਸਰਕਾਰ ਦੇ…

ਬਿਜਲੀ ਮੰਤਰੀ ਨੇ ਇੰਜੀ. ਰਵਿੰਦਰ ਸਿੰਘ ਸੈਣੀ ਨੂੰ ਪੀ.ਐਸ.ਈ.ਆਰ.ਸੀ. ਦੇ ਮੈਂਬਰ ਵਜੋਂ ਚੁਕਾਈ ਸਹੁੰ
ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 10 ਜੁਲਾਈ : ਬਿਜਲੀ ਮੰਤਰੀ ਪੰਜਾਬ ਸ. ਹਰਭਜਨ ਸਿੰਘ ਈ.ਟੀ.ਓ. ਨੇ ਅੱਜ ਪੰਜਾਬ ਭਵਨ ਵਿਖੇ ਕਰਵਾਏ ਗਏ ਇੱਕ ਸ਼ਾਨਦਾਰ ਸਮਾਰੋਹ ਦੌਰਾਨ ਪੰਜਾਬ ਸਰਕਾਰ ਵੱਲੋਂ ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ (ਪੀ.ਐਸ.ਈ.ਆਰ.ਸੀ.) ਦੇ ਮੈਂਬਰ ਵਜੋਂ ਨਿਯੁਕਤ ਕੀਤੇ ਗਏ ਇੰਜੀ. ਰਵਿੰਦਰ ਸਿੰਘ ਸੈਣੀ ਨੂੰ ਅਹੁਦੇ ਦੀ ਸਹੁੰ ਚੁਕਾਈ। ਸਹੁੰ ਚੁੱਕ ਸਮਾਗਮ ਉਪਰੰਤ…

ਮੁੱਖ ਮੰਤਰੀ ਦੀ ਅਗਵਾਈ ਹੇਠ ਪੰਜਾਬ ਕੈਬਨਿਟ ਵੱਲੋਂ ਨਾਗਰਿਕਾਂ ਨੂੰ 10 ਲੱਖ ਰੁਪਏ ਤੱਕ ਦਾ ਨਕਦੀ ਰਹਿਤ ਇਲਾਜ ਮੁਹੱਈਆ ਕਰਵਾਉਣ ਲਈ ‘ਮੁੱਖ ਮੰਤਰੀ ਸਿਹਤ ਯੋਜਨਾ’ ਨੂੰ ਮਨਜ਼ੂਰੀ
ਇਤਿਹਾਸਕ ਪਹਿਲਕਦਮੀ ਲਾਗੂ ਕਰਨ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣਿਆ ਪੰਜਾਬ ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 10 ਜੁਲਾਈ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਕੈਬਨਿਟ ਨੇ ਦੇਸ਼ ਦੀ ਆਪਣੀ ਤਰ੍ਹਾਂ ਦੀ ਪਹਿਲੀ ਸਕੀਮ ਮੁੱਖ ਮੰਤਰੀ ਸਿਹਤ ਯੋਜਨਾ ਨੂੰ ਅੱਜ ਮਨਜ਼ੂਰੀ ਦੇ ਦਿੱਤੀ। ਇਸ ਤਹਿਤ ਸੂਬਾਈ ਵਾਸੀ 10 ਲੱਖ ਰੁਪਏ ਦਾ ਡਾਕਟਰੀ…

ਪੰਜਾਬ ਸਰਕਾਰ 390 ਸਰਕਾਰੀ ਇਮਾਰਤਾਂ ‘ਤੇ 30 ਮੈਗਾਵਾਟ ਸਮਰੱਥਾ ਵਾਲੇ ਸੂਰਜੀ ਊਰਜਾ ਪਲਾਂਟ ਕਰੇਗੀ ਸਥਾਪਤ
150 ਕਰੋੜ ਰੁਪਏ ਦੀ ਲਾਗਤ ਵਾਲਾ ਪ੍ਰਾਜੈਕਟ ਮਾਰਚ 2026 ਤੱਕ ਚਾਲੂ ਕੀਤਾ ਜਾਵੇਗਾ: ਅਮਨ ਅਰੋੜਾ ਇਹ ਵੱਕਾਰੀ ਪ੍ਰਾਜੈਕਟ ਕੁਦਰਤੀ ਊਰਜਾ ਪੈਦਾ ਕਰੇਗਾ, ਕਾਰਬਨ ਘਟਾਏਗਾ ਅਤੇ ਸਾਲਾਨਾ 15 ਕਰੋੜ ਰੁਪਏ ਦੇ ਬਿਜਲੀ ਖ਼ਰਚਿਆਂ ਦੀ ਬੱਚਤ ਕਰੇਗਾ ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 10 ਜੁਲਾਈ: ਪੰਜਾਬ ਦੇ ਨਵੀਂ ਅਤੇ ਨਵਿਆਉਣਯੋਗ ਊਰਜਾ ਸਰੋਤ ਮੰਤਰੀ ਸ੍ਰੀ ਅਮਨ ਅਰੋੜਾ ਨੇ…

“ਸ਼ਿਵਾਲਿਕ” ਮੈਗਜ਼ੀਨ, ਸ਼ਿਵਾਲਿਕ ਦੀਆਂ ਪਹਾੜੀਆਂ ‘ਚ ਕੀਤਾ ਗਿਆ ਰਿਲੀਜ਼ – ਜੇ.ਐਸ. ਮਹਿਰਾ
ਨਿਊ ਚੰਡੀਗੜ੍ਹ (ਅਵਤਾਰ ਨਗਲ਼ੀਆ-ਸੁਰ ਸਾਂਝ ਡਾਟ ਕਾਮ ਬਿਊਰੋ), 10 ਜੁਲਾਈ: ਪੰਜਾਬੀ ਦੇ ਨਾਮਵਰ ਸਾਹਿਤਕਾਰ ਅਤੇ “ਸ਼ਿਵਾਲਿਕ” ਮੈਗਜ਼ੀਨ ਦੇ ਸਰਪ੍ਰਸਤ ਪ੍ਰਿੰਸੀਪਲ ਸਤਨਾਮ ਸਿੰਘ ਸ਼ੋਕਰ ਦਾ ਜਨਮ ਦਿਨ ਮੌਕੇ, ਕਈ ਨਾਮਵਰ ਲੇਖਕ ਜਿਨ੍ਹਾਂ ਵਿੱਚ ਡਾ.ਲਾਭ ਸਿੰਘ ਖੀਵਾ, ਸੁਰਜੀਤ ਸੁਮਨ, ਪਰਮਜੀਤ ਮਾਨ, ਇੰਦਰਜੀਤ ਪ੍ਰੇਮੀ, ਅਵਤਾਰ ਨਗਲੀਆਂ ਤੇ ਜੇ.ਐੱਸ.ਮਹਿਰਾ ਆਦਿ ਸ਼ਾਮਿਲ ਸਨ, ਸ਼ਿਵਾਲਿਕ ਪਹਾੜੀਆਂ ਦੇ ਪੈਰਾਂ ਵਿੱਚ ਵਸਦੇ ਉਨ੍ਹਾਂ…

“ਸ਼ਿਵਾਲਿਕ” ਮੈਗਜ਼ੀਨ (ਜੁਲਾਈ ਤੋਂ ਸਤੰਬਰ 2025) ਦੀ ਸਮੱਗਰੀ ਗਿਆਨ ਭਰਪੂਰ ਅਤੇ ਮਨੋਰੰਜਕ – ਜਸਵਿੰਦਰ ਸਿੰਘ ਕਾਈਨੌਰ
ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 10 ਜੁਲਾਈ: ਜੇ.ਐੱਸ. ਮਹਿਰਾ ਦੀ ਸੰਪਾਦਨਾ ਹੇਠ ਬੜੌਦੀ, ਜਿਲ੍ਹਾ ਐੱਸ. ਏ. ਐੱਸ. ਨਗਰ (ਮੋਹਾਲੀ) ਤੋਂ ਛਪਦਾ ਪੰਜਾਬੀ ਮੈਗਜ਼ੀਨ “ਸ਼ਿਵਾਲਿਕ” (ਤ੍ਰੈ-ੑਮਾਸਿਕ, ਪੁਸਤਕ ਲੜੀ ਦਾ ਅੰਕ- 6, ਸਾਲ ਦੂਜਾ, ਜੁਲਾਈ ਤੋਂ ਸਤੰਬਰ 2025) ਛਪ ਕੇ ਆ ਗਿਆ ਹੈ। ਇਹ ਮੈਗਜ਼ੀਨ ਪੰਜਾਬੀ ਸਾਹਿਤ ਅਤੇ ਸੱਭਿਆਚਾਰ ਦੇ ਪ੍ਰੇਮੀਆਂ ਲਈ ਇੱਕ ਖਾਸ ਤੋਹਫ਼ਾ ਹੈ,…

ਗੋਲਡ ਮੈਡਲ ਲੈ ਕੇ ਮੁੱਲਾਂਪੁਰ ਪੁੱਜੀ ਪੂਰਵੀ ਸ਼ਰਮਾ ਦਾ ਭਰਵਾਂ ਸਵਾਗਤ
ਚੰਡੀਗੜ੍ਹ 8 ਜੁਲਾਈ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ): ਮਹਾਂਵੀਰ ਕੁਸ਼ਤੀ ਅਖਾੜਾ ਮੁੱਲਾਂਪੁਰ ਗਰੀਬਦਾਸ ਤੇ ਪਹਿਲਵਾਨ ਗੋਲੂ ਸ਼ਰਮਾ ਦੀ ਹੋਣਹਾਰ ਬੇਟੀ ਤੇ ਪਹਿਲਵਾਨ ਰਵੀ ਸ਼ਰਮਾ ਦੀ ਭਤੀਜੀ ਪਹਿਲਵਾਨ ਪੂਰਵੀ ਸ਼ਰਮਾ ਨੇ ਦੇਸ ਕਿਰਗਿਜ਼ਸਤਾਨ ਦੇ ਵਿਸਕੇਕ ਵਿਖੇ ਅੰਡਰ 15 ਤੇ 66 ਕਿਲੋ ਵਰਗ ਵਿਚ ਹੋਏ ਮੁਕਾਲਿਆ ਵਿਚ ਗੋਲਡ ਮੈਡਲ ਜਿੱਤਣ ਉਪਰੰਤ ਅੱਜ ਮੁੱਲਾਂਪੁਰ ਗਰੀਬਦਾਸ ਪੁੱਜਣ ਤੇ…

ਪਰਮਜੀਤ ਸਿੰਘ ਕੈਂਥ ਨੇ ਅਸ਼ਵਨੀ ਸ਼ਰਮਾ ਨੂੰ ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਵਜੋਂ ਨਿਯੁਕਤ ਕਰਨ ਦਾ ਕੀਤਾ ਸਵਾਗਤ
ਪਾਰਟੀ ਹਾਈਕਮਾਂਡ ਵੱਲੋਂ ਸਹੀ ਸਮੇਂ ‘ਤੇ ਲਿਆ ਗਿਆ ਸਹੀ ਫੈਸਲਾ – ਕੈਂਥ ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 8 ਜੁਲਾਈ: ਭਾਜਪਾ ਹਾਈਕਮਾਂਡ ਨੇ ਸੰਗਠਨਾਤਮਕ ਬਦਲਾਅ ਕੀਤੇ ਅਤੇ ਸੀਨੀਅਰ ਆਗੂ ਅਤੇ ਪਠਾਨਕੋਟ ਦੇ ਵਿਧਾਇਕ ਅਸ਼ਵਨੀ ਸ਼ਰਮਾ ਨੂੰ ਪੰਜਾਬ ਭਾਜਪਾ ਦਾ ਕਾਰਜਕਾਰੀ ਪ੍ਰਧਾਨ ਨਿਯੁਕਤ ਕਰਨ ਦਾ ਭਾਜਪਾ ਅਨੁਸੂਚਿਤ ਜਾਤੀ ਮੋਰਚਾ ਦੇ ਸੂਬਾਈ ਉਪ-ਪ੍ਰਧਾਨ ਪਰਮਜੀਤ ਸਿੰਘ ਕੈਂਥ ਨੇ…

ਲਾਲਜੀਤ ਸਿੰਘ ਭੁੱਲਰ ਨੇ 12 ਨਵ-ਨਿਯੁਕਤ ਜੇਲ੍ਹ ਮੁਲਾਜ਼ਮਾਂ ਨੂੰ ਨਿਯੁਕਤੀ ਪੱਤਰ ਸੌਂਪੇ
ਕਿਹਾ, ਮਾਨ ਸਰਕਾਰ ਜੇਲ੍ਹ ਵਿਭਾਗ ਵਿੱਚ ਕਰ ਰਹੀ ਹੈ ਲਗਾਤਾਰ ਰੈਗੂਲਰ ਭਰਤੀ ਪਹਿਲਾਂ 15 ਜੇਬੀਟੀ ਅਧਿਆਪਕਾਂ ਦੀ ਰੈਗੂਲਰ ਆਧਾਰ ‘ਤੇ ਕੀਤੀ ਗਈ ਚੰਡੀਗੜ੍ਹ, 8 ਜੁਲਾਈ: ਪੰਜਾਬ ਦੇ ਜੇਲ੍ਹ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਨੇ ਅੱਜ ਪੰਜਾਬ ਸਿਵਲ ਸਕੱਤਰੇਤ, ਚੰਡੀਗੜ੍ਹ ਸਥਿਤ ਆਪਣੇ ਦਫ਼ਤਰ ਵਿਖੇ ਕਰਵਾਏ ਗਏ ਇੱਕ ਰਸਮੀ ਸਮਾਰੋਹ ਦੌਰਾਨ ਨਵੇਂ ਭਰਤੀ ਹੋਏ 12 ਜੇਲ੍ਹ ਕਰਮਚਾਰੀਆਂ…