ਚੰਡੀਗੜ੍ਹ 25 ਅਗਸਤ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):


ਅਕਾਲੀ ਦਲ ਦਾ ਯੂਥ ਆਗੂ ਮੱਖਣ ਗੁੱਜਰ ਨਾਢਾ ਜੋ ਪਾਰਟੀ ਵੱਲੋਂ ਨਵਾਂ ਗਰਾਂਓ ਸਰਕਲ ਦਾ ਬਲਾਕ ਪ੍ਰਧਾਨ ਵੀ ਲਾਇਆ ਹੋਇਆ ਸੀ, ਨੇ ਅਕਾਲੀ ਦਲ ਨੂੰ ਅਲਵਿਦਾ ਕਹਿੰਦਿਆਂ ਕਮਲ ਦਾ ਫੁੱਲ ਫੜ ਲਿਆ ਹੈ। ਮੱਖਣ ਗੁੱਜਰ ਨਾਡਾ ਨੇ ਕਿਹਾ ਕਿ ਬੇਸ਼ੱਕ ਅਸੀਂ ਅਕਾਲੀ ਦਲ ਦੀਆਂ ਨੀਤੀਆਂ ਕਰਕੇ ਪਾਰਟੀ ਨਾਲ ਤੁਰੇ ਸਾਂ, ਪਰ ਪਿਛਲੇ ਕਈ ਸਾਲਾਂ ਤੋਂ ਪਾਰਟੀ ਆਪਣੇ ਅਸੂਲਾਂ ਤੋਂ ਭਟਕ ਚੁੱਕੀ ਹੈ ਅਤੇ ਬੀਜੇਪੀ ਦੀਆਂ ਨੀਤੀਆਂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕੰਮ ਲੋਕਾਂ ਨੂੰ ਪਸੰਦ ਆ ਰਹੇ ਹਨ।
ਮੱਖਣ ਗੁੱਜਰ ਨਾਡਾ ਨੇ ਕਿਹਾ ਕਿ ਅਸੀਂ ਤਾਂ ਲੋਕਾਂ ਦੀ ਸੇਵਾ ਕਰਨੀ ਹੈ, ਫਿਰ ਕਿਉਂ ਨਾ ਭਾਜਪਾ ਪਾਰਟੀ ਵਿੱਚ ਰਹਿ ਕੇ ਜਿੱਥੇ ਭਾਜਪਾ ਦੀ ਹਮਾਇਤ ਹੋਵੇਗੀ, ਉੱਥੇ ਹੀ ਅਸੀਂ ਖੁੱਲ੍ਹ ਕੇ ਕੰਮ ਵੀ ਕਰ ਸਕਦੇ ਹਾਂ। ਅੱਜ ਨਵਾਂ ਗਰਾਂਓ ਵਿਖੇ ਪਾਰਟੀ ਵਿੱਚ ਸ਼ਾਮਿਲ ਕਰਨ ਮੌਕੇ ਭਾਜਪਾ ਦੇ ਸੀਨੀਅਰ ਆਗੂ ਸੁਖਵਿੰਦਰ ਸਿੰਘ ਗੋਲਡੀ ਕੈਸ਼ੀਅਰ ਪੰਜਾਬ, ਜੋਗਿੰਦਰਪਾਲ ਗੁੱਜਰ ਮੰਡਲ ਪ੍ਰਧਾਨ, ਸ਼ਾਮ ਲਾਲ ਗੁਜਰ ਪੰਜਾਬ ਸਟੇਟ ਓਬੀਸੀ ਮੋਰਚਾ ਮੈਂਬਰ, ਸੁਰਿੰਦਰ ਕੋਸ਼ਿਸ ਬੱਬਲ ਵਾਈਸ ਪ੍ਰਧਾਨ ਜ਼ਿਲਾ ਮੁਹਾਲੀ, ਨਰੇਸ਼ ਕੁਮਾਰ ਗੁਜਰ ਬੂਥ ਆਗੂ, ਸੰਜੇ ਜਨਰਲ ਸੈਕਟਰੀ, ਅਤੁਲ ਸੈਕਟਰੀ, ਸ਼ਿਵਾ ਯੂਥ ਆਗੂ ਸਮੇਤ ਭਾਜਪਾ ਦੇ ਹੋਰ ਵਰਕਰ ਹਾਜ਼ਰ ਸਨ।

