www.sursaanjh.com > ਅੰਤਰਰਾਸ਼ਟਰੀ > ਅਧਿਆਪਕਾਂ ਦੀ ਪੰਜਾਬੀਅਤ ਭਾਵਨਾ ਨੇ ਸਿੱਖਿਆ ਵਿਭਾਗ ਚਮਕਾਇਆ

ਅਧਿਆਪਕਾਂ ਦੀ ਪੰਜਾਬੀਅਤ ਭਾਵਨਾ ਨੇ ਸਿੱਖਿਆ ਵਿਭਾਗ ਚਮਕਾਇਆ

ਚੰਡੀਗੜ (ਅਵਤਾਰ ਨਗਲੀਆ-ਸੁਰ ਸਾਂਝ ਡਾਟ ਕਾਮ ਬਿਊਰੋ), 1 ਸਤੰਬਰ:
ਪੰਜਾਬ ਵਿੱਚ ਲਗਾਤਾਰ ਪੈ ਰਹੀ ਬਰਸਾਤ ਕਾਰਨ ਬਹੁਤ ਸ਼ਹਿਰਾਂ/ ਪਿੰਡਾਂ ਵਿੱਚ ਪਾਣੀ ਨੇ ਤਬਾਹੀ ਮਚਾ ਹੋਈ ਹੈ। ਬਹੁਤ ਲੋਕਾਂ ਦਾ ਵੱਡੇ ਪੱਧਰ ਉੱਤੇ ਨੁਕਸਾਨ ਹੋਇਆ ਹੈ ਅਤੇ ਬਰਸਾਤ ਨਾ ਰੁਕਣ ਕਰਕੇ ਨੁਕਸਾਨ ਹੋਣਾ ਜਾਰੀ ਹੈ। ਭਾਰੀ ਬਰਸਾਤ ਨੂੰ ਮੱਦੇਨਜ਼ਰ ਰੱਖਦੇ ਹੋਏ ਕੁਰਾਲੀ ਸ਼ਹਿਰ ਦੇ ਸਕੂਲ ਸਿੱਖਿਆ ਵਿਭਾਗ ਦੇ ਲੈਕਚਰਾਰ ਰਾਜਨ ਸ਼ਰਮਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿੰਘਪੁਰਾ,  ਵਰਿੰਦਰ ਸ਼ਰਮਾ, ਲੈਕਚਰਾਰ ਸਰਕਾਰੀ ਸੈਕੰਡਰੀ ਸਕੂਲ ਢੰਗਰਾਲੀ ਅਤੇ ਸੇਵਾਮੁਕਤ ਲੈਕਚਰਾਰ ਦੀਪਕ ਸ਼ਰਮਾ ਸ਼ਹਿਰ ਕੁਰਾਲੀ ਦੇ ਉਨ੍ਹਾ ਵਿਦਿਆਰਥੀਆਂ ਦੀ ਪੜ੍ਹਾਈ ਪ੍ਰਭਾਵਿਤ ਨਾ ਹੋਣ ਲਈ ਅੱਗੇ ਆਏ ਹਨ, ਜਿਨ੍ਹਾਂ ਦੀ ਵਿਦਿਅਕ ਸਮੱਗਰੀ/ ਸਟੇਸ਼ਨਰੀ ਦਾ ਇਸ ਬਰਸਾਤ ਕਾਰਣ ਨੁਕਸਾਨ ਹੋਇਆ ਹੈ।
ਇਸ ਸਬੰਧੀ ਇਨ੍ਹਾਂ ਲੈਕਚਰਾਰਾਂ ਨੇ ਦੱਸਿਆ ਕਿ ਜੇਕਰ ਕੁਰਾਲੀ ਸ਼ਹਿਰ ਦੇ ਕਿਸੇ ਵੀ ਸਕੂਲ ਦੇ ਵਿਦਿਆਰਥੀ ਦਾ ਸਟੇਸ਼ਨਰੀ ਦਾ ਨੁਕਸਾਨ ਹੋਇਆ ਹੈ ਤਾਂ ਉਹ ਜੋਗੀ ਪੁਸਤਕ ਭੰਡਾਰ (ਮੂਲ ਰਾਜ ਸ਼ਰਮਾ) ਕੁਰਾਲੀ ਤੋਂ ਇਹ ਸਟੇਸ਼ਨਰੀ ਇਨ੍ਹਾਂ ਛੁੱਟੀਆਂ ਦੌਰਾਨ ਮੁਫ਼ਤ ਲੈ ਸਕਦਾ ਹੈ। ਸਰਕਾਰੀ ਸਕੂਲਾਂ ਦੇ ਇਨ੍ਹਾਂ ਲੈਕਚਰਾਰਾਂ ਅਤੇ ਮੂਲ ਰਾਜ ਸ਼ਰਮਾ ਦੇ ਇਸ ਉਪਰਾਲੇ ਦੀ ਲੋਕਾਂ ਵੱਲੋਂ ਸ਼ਲਾਘਾ ਕੀਤੀ ਜਾ ਰਹੀ ਹੈ, ਜਿਸ ਨਾਲ ਪੰਜਾਬ ਸਕੂਲ ਸਿੱਖਿਆ ਵਿਭਾਗ ਦਾ ਨਾਮ ਪੰਜਾਬ ਪੱਧਰ ਉਤੇ ਚਮਕਿਆ ਹੈ।

Leave a Reply

Your email address will not be published. Required fields are marked *