www.sursaanjh.com > ਚੰਡੀਗੜ੍ਹ/ਹਰਿਆਣਾ > ਅਨਾਜ ਮੰਡੀ ਵਿੱਚ ਲਗਾਏ ਪਿਲਕਣ ਦੇ ਪੌਦੇ

ਅਨਾਜ ਮੰਡੀ ਵਿੱਚ ਲਗਾਏ ਪਿਲਕਣ ਦੇ ਪੌਦੇ

ਅਨਾਜ ਮੰਡੀ ਵਿੱਚ ਲਗਾਏ ਪਿਲਕਣ ਦੇ ਪੌਦੇ
ਗਰੀਨ ਇਲੈਕਸ਼ਨ ਦਾ ਕੀਤਾ ਸਮਰਥਨ
ਮੋਰਿੰਡਾ 22 ਮਈ (ਸੁਖਵਿੰਦਰ ਸਿੰਘ ਹੈਪੀ-ਸੁਰ ਸਾਂਝ ਡਾਟ ਕਾਮ ਬਿਊਰੋ):
ਰੋਟਰੀ ਕਲੱਬ ਮੋਰਿੰਡਾ ਦੀ ਅਗਵਾਈ ਵਿੱਚ ਅੱਜ ਪਿਲਕਣ ਦੇ ਦੋ ਵੱਡੇ ਪੌਦੇ ਸਥਾਾਨਕ ਅਨਾਜ ਮੰਡੀ ਵਿੱਚ ਲਗਾਏ ਗਏ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਰੋਟਰੀ ਕਲੱਬ ਦੇ ਸਾਬਕਾ ਸਕੱਤਰ ਮਾਸਟਰ ਰਣਧੀਰ ਸਿੰਘ ਨੇ ਦੱਸਿਆ ਕਿ ਅੱਜ ਦੇ ਪਦਾਰਥਵਾਦੀ ਦੌਰ ਵਿੱਚ ਜਦੋਂ ਮਨੁੱਖ ਕੁਦਰਤ ਤੋਂ ਦੂਰ ਹੋ ਰਿਹਾ ਹੈ ਤਾਂ ਅਜੇ ਵੀ ਬਹੁਤ ਸਾਰੇ ਲੋਕ ਅਜਿਹੇ ਹਨ ਜੋ ਵਾਤਵਾਰਨ ਨੂੰ ਪਿਆਰ ਕਰਦੇ ਹਨ ਅਤੇ ਵਾਤਾਵਰਨ ਦੀ ਸੰਭਾਲ ਲਈ ਚਿੰਤਤ ਹਨ।
ਅਜਿਹੇ ਦੌਰ ਵਿੱਚ ਪੌਦੇ ਲਗਾਉਣ ਲਈ ਮਾਾਲੀ ਸਹਾਇਤਾ ਰੋਟਰੀ ਕਲੱਬ ਮੋਰਿੰਡਾ ਦੇ ਸੰਚਾਾਲਕ ਡਾ ਧੀਮਾਨ ਦੀ ਪ੍ਰੇਰਨਾ ਸਦਕਾ ਬਲਵਿੰਦਰ ਕੌਰ ਮਾਨਪੁਰ ਵੱਲੋਂ ਕੀਤੀ ਗਈ। ਇਸ ਵਾਰ ਹੋ ਰਹੀਆਂ ਲੋਕ ਸਭਾ ਚੋਣਾਂ ਦੇ ਗਰੀਨ ਇਲੈਕਸ਼ਨ ਨਾਹਰੇ ਦਾ ਵੀ ਸਮਰਥਨ ਕੀਤਾ। ਉਨ੍ਹਾਂ ਅਪੀਲ ਕੀਤੀ ਕਿ ਇੱਕ ਜੂਨ ਨੂੰ ਵੋਟ ਪਾਉਣ ਤੋਂ ਬਾਅਦ ਹਰ ਵੋਟਰ ਵੋਟ ਜਰੂਰ ਪਾਵੇ। ਬੂਟੇ ਲਗਾਉਣ ਸਮੇਂ ਬਲਵਿੰਦਰ ਕੌਰ ਮਾਨਪੁਰ, ਤਰਲੋਚਨ ਸਿੰਘ ਮਾਨਪੁਰ, ਭਾਗ ਸਿੰਘ ਅਤੇ ਗੁਰਿੰਦਰ ਸਿੰਘ ਹਾਜ਼ਰ ਸਨ।

Leave a Reply

Your email address will not be published. Required fields are marked *