www.sursaanjh.com > ਚੰਡੀਗੜ੍ਹ/ਹਰਿਆਣਾ > ਅਮਰ ਸਿੰਘ ਕੰਸਾਲਾ ਨੂੰ ਅੰਤਿਮ ਅਰਦਾਸ ਮੌਕੇ ਦਿੱਤੀ ਸ਼ਰਧਾਂਜਲੀ

ਅਮਰ ਸਿੰਘ ਕੰਸਾਲਾ ਨੂੰ ਅੰਤਿਮ ਅਰਦਾਸ ਮੌਕੇ ਦਿੱਤੀ ਸ਼ਰਧਾਂਜਲੀ

ਅਮਰ ਸਿੰਘ ਕੰਸਾਲਾ ਨੂੰ ਅੰਤਿਮ ਅਰਦਾਸ ਮੌਕੇ ਦਿੱਤੀ ਸ਼ਰਧਾਂਜਲੀ
ਚੰਡੀਗੜ  23 ਜੂਨ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਆਮ ਆਦਮੀ ਪਾਰਟੀ ਦੇ ਸੀਨੀਅਰ ਯੂਥ ਆਗੂ ਕੁੱਲਭੂਸ਼ਨ ਸਿੰਘ ਭੂਰਾ ਦੇ ਪਿਤਾ ਅਮਰ ਸਿੰਘ ਕੰਸਾਲਾ ਜੋ ਬੀਤੇ ਦਿਨੀਂ ਸੰਸਾਰ ਨੂੰ ਅਲਵਿਦਾ ਕਹਿ ਗਏ ਸਨ, ਦੀ ਅੰਤਿਮ ਅਰਦਾਸ ਮੌਕੇ ਅੱਜ ਪਿੰਡ ਕੰਸਾਲਾ ਦੇ ਗੁਰੂ ਘਰ ਵਿੱਚ ਵੱਡੀ ਗਿਣਤੀ ਵਿੱਚ ਰਾਜਨੀਤਿਕ ਅਤੇ ਸਮਾਜਿਕ ਆਗੂਆਂ ਨੇ ਸਵ. ਅਮਰ ਸਿੰਘ ਕੰਸਾਲਾ ਨੂੰ ਸਰਧਾਂਜਲੀ ਦਿੱਤੀ ਹੈ। ਅਰਦਾਸ ਤੋਂ ਪਹਿਲਾ ਗਿਆਨੀ ਸੁਖਵਿੰਦਰ ਸਿੰਘ ਸੱਲੋਮਾਜਰਾ ਮਾਜਰਾ ਨੇ ਕਥਾ ਰਾਹੀਂ ਇਸਸਾਨ ਨੂੰ ਸਮਾਜ ਭਲਾਈ ਦੇ ਕੰਮ ਕਰਨ ਤੇ ਇਮਾਨਦਾਰੀ ਨਾਲ ਜਿਉਣ ਦੀ ਅਪੀਲ ਕਰਦਿਆ ਕਿਹਾ ਕਿਹਾ ਕਿ ਮਰਨਾ ਸੱਚ ਹੈ, ਜਦਕਿ ਜਿਊਣਾ ਝੂਠ ਹੈ।
ਇਸ ਮੌਕੇ ਅਕਾਲੀ ਦਲ ਦੇ ਸੀਨੀਅਰ ਆਗੂ ਮਨਦੀਪ ਸਿੰਘ ਖਿਜ਼ਰਾਬਾਦ, ਸਰਪੰਚ ਬਲਜੀਤ ਸਿੰਘ ਅਕਾਲਗੜ੍ਹ, ਪਟਵਾਰੀ ਦਰਸ਼ਨ ਸਿੰਘ ਕੰਸਾਲਾ, ਗੁਰਮੇਲ ਸਿੰਘ ਮੰਡ,  ਸਰਪੰਚ ਬਲਜੀਤ ਸਿੰਘ ਰਕੋਲੀ, ਜਸਪਾਲ ਸਿੰਘ ਲੋਗੀ, ਸੰਮਤੀ ਮੈਂਬਰ ਨਰਿੰਦਰ ਸਿੰਘ ਢਕੋਰਾ, ਡਾਕਟਰ ਦਰਸ਼ਨ ਸਿੰਘ ਕੰਸਾਲਾ, ਪਟਵਾਰੀ ਗੁਰਜੀਤ ਸਿੰਘ ਬੂਥਗੜ੍ਹ, ਅੱਛਰ ਸਿੰਘ ਕੰਸਾਲਾ, ਲੱਕੀ ਮਾਵੀ ਵਜੀਦਪੁਰ, ਜੋਰਾ ਸਿੰਘ ਫਾਟਵਾ, ਜੈ ਸਿੰਘ ਚੱਕਲਾਂ, ਯੂਥ ਆਗੂ ਨਵਦੀਪ ਸਿੰਘ ਮਾਨ, ਜੱਗੀ ਕਾਦੀ ਮਾਜਰਾ, ਹੈਪੀ ਖੇੜਾ, ਸਾਬਕਾ ਸਰਪੰਚ ਕੁਲਵਿੰਦਰ ਸਿੰਘ ਕੰਸਾਲਾ, ਰਵਿੰਦਰ ਸਿੰਘ ਵਜੀਦਪੁਰ ਸਮੇਤ ਹੋਰ ਸਾਕ ਸੰਬੰਧੀ ਵੀ ਹਾਜ਼ਰ ਸਨ। ਅਖੀਰ ਵਿਚ ਕੁੱਲਭੂਸ਼ਨ ਸਿੰਘ ਭੂਰਾ ਤੇ ਪਰਗਟ ਸਿੰਘ ਦੋਵਾਂ ਭਰਾਵਾਂ ਨੇ ਅੰਤਿਮ ਅਰਦਾਸ ਵਿਚ ਆਏ ਸਾਰਿਆਂ ਦਾ ਧੰਨਵਾਦ ਕੀਤਾ।

Leave a Reply

Your email address will not be published. Required fields are marked *