www.sursaanjh.com > ਸਾਹਿਤ > ਅਹਿਮ ਮੁੱਦਿਆਂ ਦੀ ਖੋਜਕਰਤਾ ਲੇਖਿਕਾ ਦਵਿੰਦਰ ਕੌਰ ਖੁਸ਼ ਧਾਲੀਵਾਲ/ ਗੁਰਚਰਨ ਸਿੰਘ ਧੰਜ਼ੂ ਪਟਿਆਲਾ

ਅਹਿਮ ਮੁੱਦਿਆਂ ਦੀ ਖੋਜਕਰਤਾ ਲੇਖਿਕਾ ਦਵਿੰਦਰ ਕੌਰ ਖੁਸ਼ ਧਾਲੀਵਾਲ/ ਗੁਰਚਰਨ ਸਿੰਘ ਧੰਜ਼ੂ ਪਟਿਆਲਾ

ਅਹਿਮ ਮੁੱਦਿਆਂ ਦੀ ਖੋਜਕਰਤਾ ਲੇਖਿਕਾ ਦਵਿੰਦਰ ਕੌਰ ਖੁਸ਼ ਧਾਲੀਵਾਲ/ ਗੁਰਚਰਨ ਸਿੰਘ ਧੰਜ਼ੂ ਪਟਿਆਲਾ
ਚੰਡੀਗੜ੍ਹ ਯੂਨੀਵਰਸਿਟੀ (ਸੁਰ ਸਾਂਝ ਡਾਟ ਕਾਮ ਬਿਊਰੋ), 12 ਮਈ:
ਪਰਮਾਤਮਾ ਜਦੋ ਆਪਣਾ ਗਿਆਨ ਦਾ ਚਾਨਣ ਬਖਸ਼ਦਾ ਹੈ ਤਾਂ ਉਸ ਜੀਵ ਨੂੰ ਖਰਾ-ਖੋਟਾ, ਸੱਚ-ਝੂਠ ਦੀ ਪਛਾਣ ਹੋ ਜਾਂਦੀ ਹੈ। ਫਿਰ ਉਹ ਜੀਵ ਉੱਚੀ ਤੇ ਸੁੱਚੀ ਸੋਚ ਦਾ ਮਾਲਕ ਬਣਕੇ ਸਮਾਜ ਵਿੱਚ ਵਰਤ ਰਹੇ ਵਰਤਾਰੇ ਨੂੰ ਸਮੇਂ ਦੀ ਹਿੱਕ ‘ਤੇ ਸਵਾਰ ਹੋ ਕੇ ਆਪਣੀ ਕਲਮ ਨੂੰ ਬੁਰਾਈਆਂ ਦੀ ਪਛਾਣ ਕਰਕੇ ਕੋਰੇ ਕਾਗਜ਼ ‘ਤੇ ਚਲਾਉਣ ਲਗ ਪੈਂਦਾ ਹੈ। ਮੀਡੀਆ ਯੁੱਗ ਹੋਣ ਕਰਕੇ ਆਪਣੇ ਮਨ ਦੀਆਂ ੳਹਨਾ ਸੋਚਾਂ ਨੂੰ ਫੇਸ਼ਬੁਕ ਪੇਜ਼ ਜਾਂ ਹੋਰ ਇੰਟਰਨੈਟ ਪਲੇਟਫੌਰਮ ਸਾਹਿਤਕ ਮੰਚਾਂ ‘ਤੇ ਆਪਣੀ ਸੁੱਚੀ ਮਾਨਸਿਕ ਦੀਆਂ ਮਹਿਕਾਂ ਖਲੇਰਨ ਲਗ ਪੈਂਦਾ ਹੈ। ਉਹ ਹੈ ਸਾਹਿਤਕ ਜਗਤ ਦੀ ਫੁਲਵਾੜੀ ਦਾ ਫੁੱਲ ਦਵਿੰਦਰ ਖੁਸ਼ ਧਾਲੀਵਾਲ। ਇਸ ਕਲਮ ਨੇ ਜਿਸ ਤਰਾਂ ਬੁੱਧੀਜੀਵੀ ਕਹਿੰਦੇ ਹੁੰਦੇ ਹਨ ਕਿ ‘ਕਲਮ ਦਾ ਫੱਟ ਤਲਵਾਰ ਤੋਂ ਡੂੰਘਾਂ ਹੁੰਦਾਂ ਹੈ, ਸ਼ਰਤ ਕਿ ਕਲਮ ਵਿਕਾਊ ਨਾ ਹੋਵੇ।’ ਇਸ ਕਲਮ ਨੇ ਵੀ ਕਵਿਤਾ ਤੇ ਲੇਖਾਂ ਰਾਹੀਂ ਸਮਾਜ ਨੂੰ ਸਮੇਂ ਦੀ ਹਿੱਕ ‘ਤੇ ਸਵਾਰ ਹੋ ਕੇ ਸੇਧ ਦੇਣ ਵਾਲਾ ਕੰਮ ਕੀਤਾ ਹੈ। ਇੱਕ ਸਾਹਿਤਕ ਸਵੇਰ ਦੀ ਜਾਈ/ ਉੱਗਰੇ ਹਰਫ਼ਾਂ ਵਰਗਾ ਨਾਂ/ ਸਮਾਜ ਸੁਧਾਰਕ/ ਧਨੀ ਕਲਮ ਦੀ/ ਹਰ ਕੋਈ ਪੜ੍ਹਦਾ, ਸਮਝੇ ਤਾਂ। 
ਦਵਿੰਦਰ ਖੁਸ਼ ਧਾਲੀਵਾਲ, ਇੱਕ ਸਵੇਰ ਵਰਗੀ ਸਾਹਿਤਕ ਗਰਮਾਇਸ਼ ਦਾ ਨਾਂ ਏ। ਇਹ ਸਮਾਜਿਕ ਸੇਧ ਦੇਣ ਵਾਲੀ ਸਭਿਅਕ ਔਰਤ ਕਲਮ ਤੇ ਪੰਨੇ ਦੀ ਰਚੇਤਾ, ਸਾਂਝੇ ਕਾਵਿ ਸੰਗ੍ਰਹਿ ਤੋਂ ਪਲੇਠੀ ਪੁਸਤਕ ਕਲਮ ਤੇ ਪੰਨੇ ਨਾਲ ਸਾਹਿਤਕ ਸੂਝ ਰੱਖਣ ਵਾਲੇ ਚਿਹਰਿਆਂ ਦੀ ਪਛਾਣ ਬਣ ਚੁੱਕੀ ਹੈ। ਦੂਸਰੀ ਪੁਸਤਕ ਕਹਾਣੀ ਸੰਗ੍ਰਹਿ ਸਿਸਕਦੇ ਰਿਸ਼ਤੇ ਪਾਠਕਾਂ ਵਲੋਂ ਬਹੁਤ ਪਸੰਦ ਕੀਤੀ ਗਈ ਹੈ। ਦਰਸ਼ਕਾਂ ਦੀ ਝੋਲੀ ਵਿੱਚ ਬਹੁਤ ਜਲਦ ਸਮੇਂ ਦੀ ਦਾਸਤਾਨ ਕਿਤਾਬ ਆ ਰਹੀ ਹੈ । 16  ਸਾਂਝੇ ਕਾਵਿ ਸੰਗ੍ਰਹਿ ਛਪ ਚੁੱਕੇ ਹਨ।
ਇਸ ਦੀ ਸ਼ੁਰੂਆਤ ਪਿੰਡ ਦੀਨਾ ਕਾਂਗੜ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਚਰਨਛੋਹ ਧਰਤੀ ‘ਤੇ ਰਾਏਜੋਧ ਪਰਿਵਾਰ ਦੇ ਸਮਾਜ਼ ਸੇਵਕ ਮੁਹਾਂਦਰੇ ਸ੍ਰ: ਗੁਰਜੰਟ ਸਿੰਘ ਦੇ ਘਰ ਤੋਂ ਹੋਈ। ਮਾਤਾ ਸ਼ਿਵਰਾਜ ਕੌਰ ਦੀ ਅੱਜ ਵੀ ਸਭ ਤੋਂ ਪਿਆਰੀ ਧੀ ਨੇ ਦਾਦਾ ਮੁਕੰਦ ਸਿੰਘ ਚੌਧਰੀ ਅਤੇ ਦਾਦੀ ਸੁਰਜੀਤ ਕੌਰ ਦੇ ਪਿਆਰ ਚ ਬਚਪਨ ਦੀਆਂ ਅਠਖੇਲੀਆਂ ਕਰਦਿਆਂ ਸਾਰੇ ਭੈਣ ਭਰਾਵਾਂ ‘ਚ ਸਨੇਹ ਭਰਪੂਰ ਪਰੀ ਨੇ ਦਸਵੀਂ ਤੱਕ ਦੀ ਪੜਾਈ ਬੜੀ ਮੁਸ਼ੱਕਤ ਨਾਲ ਸਭ ਤੋਂ ਘੱਟ ਨੰਬਰ ਲੈ ਕੇ ਪਾਸ ਕੀਤੀ। ਨਾਨਾ ਕਰਨੈਲ ਸਿੰਘ ਤੇ ਨਾਨੀ ਜਗਦੀਪ ਕੌਰ ਨੇ ਸਿਰ ਪਲੋਸ ਕੇ ਕਿਹਾ ਕਿ ਇਹ ਸਾਡੀ ਧੀ ਪੜਾਈ ਤੋਂ ਵੱਧ ਤਰੱਕੀ ਕਰਨ ਵਾਲਾ ਉਚੇਚ ਦਾ ਮੁਹਾਂਦਰਾ ਰੱਬ ਨੇ ਘੜਿਆ ਏ, ਕੋਈ ਨਾ ਆਪੇ ਅੱਗੇ ਜਾ ਕੇ ਵੇਖਿਓ ਤੁਸੀਂ ਇਸ ਧੀ ਤੇ ਮਾਣ ਮਹਿਸੂਸ ਕਰੋਗੇ, ਅੱਜ ਨਾਨੇ ਦੀ ਕਹੀ। ਰੰਗ ਲਿਆ ਰਹੀ ਏ। 1975 ‘ਚ ਜਨਮੀਂ ਦਵਿੰਦਰ ਖੁਸ਼ ਧਾਲੀਵਾਲ ਆਪਣੀ ਅੱਲੜ ਉਮਰੇ ਇੱਕ ਪੜੇ-ਲਿਖੇ ਪਰਿਵਾਰ ਦੀ ਜ਼ੁੰਮੇਵਾਰੀ ਆਪਣੇ ਮੋਢਿਆਂ ‘ਤੇ ਚੁੱਕਣ ਦੇ ਨਾਲ ਨਾਲ ਆਪਣੀ ਪੜ੍ਹਾਈ ਵੀ ਜਾਰੀ ਰੱਖੀ। ਅਧਿਆਪਕਾ ਸੱਸ ਕੋਲੋਂ ਇੱਕ ਮਾਂ ਵਰਗੇ ਪਿਆਰ ਤੇ ਇੱਕ ਟਿਊਟਰ ਵਰਗੀ ਦੇਖ ਰੇਖ ‘ਚ ਦਵਿੰਦਰ ਖੁਸ਼ ਨੇ B.Sc ਕਰਕੇ M.Sc ਨਿਫਿਡ ਇੰਸਟੀਚਿਊਟ ਚੰਡੀਗੜ੍ਹ ਤੋਂ ਕੀਤੀ।
ਲਿਖਣ ਦੀ ਚੇਟਕ ਬਚਪਨ ਤੋਂ ਸੀ ਪਰ ਪਹਿਲਾਂ ਸਕੂਲ ਵਿਚ ਡਾਇਰੀ ਲਿਖਣੀ ਸ਼ੁਰੂ ਕੀਤੀ, ਫਿਰ ਪੜ੍ਹਦੇ ਪੜ੍ਹਦੇ ਵਿਆਹ ਹੋ ਗਿਆ। ਵਿਆਹ ਤੋਂ ਬਾਅਦ ਥੋੜ੍ਹਾ ਬਹੁਤ ਲਿਖਦੀ ਰਹੀ, ਪਰ ਕਦੇ ਇਸ ਤੋਂ ਅੱਗੇ ਵਧਣ ਦੀ ਕੋਸ਼ਿਸ਼ ਨਹੀਂ ਕੀਤੀ। ਫਿਰ ਇੱਕ ਦਿਨ ਕਿਸੇ ਨੇ ਦਵਿੰਦਰ ਨੂੰ ਪ੍ਰਤੀ ਲਿਪੀ ਦਾ ਲਿੰਕ ਭੇਜਿਆ। ਲਿੰਕ ਬਾਰੇ ਪੁੱਛਿਆ। ਦਵਿੰਦਰ ਨੇ ਅਪਲੋਡ ਕਰ ਕੇ ਲਿਖਣਾ ਸ਼ੁਰੂ ਕੀਤਾ। ਪ੍ਰੀਤੀਲਿਪੀ ਤੇ ਰੋਜ਼ ਲਿਖਣ ‘ਤੇ ਸਾਰਿਆਂ ਦੀਆਂ ਕਵਿਤਾ ਪੜ੍ਹਨੀਆਂ। ਪ੍ਰੀਤੀਲਿਪੀ ਨੇ ਦਵਿੰਦਰ ਨੂੰ ਬਹੁਤ ਕੁਝ ਸਿਖਾ ਦਿੱਤਾ। ਪ੍ਰੀਤੀਲਿਪੀ ਦੇ ਨਾਲ ਦਵਿੰਦਰ ਨੂੰ ਬਹੁਤ ਕੁਝ ਹਾਸਲ ਹੋਇਆ। ਫਿਰ ਦਵਿੰਦਰ ਦਾ ਧਿਆਨ ਆਰਟੀਕਲ ਲਿਖਣ ਵੱਲ ਗਿਆ। ਪਾਠਕਾਂ ਦਾ ਹੁੰਗਾਰਾ ਮਿਲਣ ਕਰਕੇ ਹੌਸਲਾ ਵਧਦਾ ਗਿਆ।  ਫੇਸਬੁੱਕ ‘ਤੇ ਕਾਫੀ ਲੋਕ ਮਿਲੇ, ਜਿਨ੍ਹਾਂ ਤੋਂ ਦਵਿੰਦਰ ਨੂੰ ਬਹੁਤ ਕੁਝ ਸਿੱਖਣ ਲਈ ਮਿਲਿਆ। ਉਨ੍ਹਾਂ ਨੇ ਦਵਿੰਦਰ ਨੂੰ ਗਰੁੱਪਾਂ ਦੇ ਵਿਚ ਐਡ ਕੀਤਾ। ਬਹੁਤ ਲੋਕਾਂ ਤੋਂ ਬਹੁਤ ਕੁਝ ਨਵਾਂ ਸਿੱਖਣ ਨੂੰ ਮਿਲਿਆ। ਬਲਵੀਰ ਸਿੰਘ ਪ੍ਰਿੰਸੀਪਲ ਸਨੇਹੀ ਜੀ ਨੇ ਦਵਿੰਦਰ ਨੂੰ ਗ਼ਜ਼ਲਾਂ ਤੇ ਕਵਿਤਾ ਬਾਰੇ ਜਾਣਕਾਰੀ ਦਿੱਤੀ। ਇੱਕ ਗੁਰੂ ਦੀ ਤਰ੍ਹਾਂ ਨੁਕਤਾਚੀਨੀ ਵੀ। ਜੀ ਸਮਝਾਉਂਦਿਆਂ, ਮਿੰਨੀ ਕਹਾਣੀਆਂ ਦੀ ਸੰਚਾਲਕ ਬਣਾਇਆ ਗਿਐ।
ਮਿੰਨੀ ਕਹਾਣੀਆਂ ਨੂੰ ਪੜ੍ਹ ਕੇ ਜੱਜਮੈਂਟ ਕਰਨੀ ਤੇ ਪੜ੍ਹਨ ਤੇ ਸਿੱਖਣ ਨੂੰ ਵੀ ਬਹੁਤ ਕੁਝ ਮਿਲਿਆ।  ਗਰੁੱਪਾਂ ਵਿੱਚ ਐਂਡ ਕੀਤਾ। ਗਰੁੱਪਾਂ ਵਿੱਚ ਕਵਿਤਾਵਾਂ ਪਾਉਣੀਆਂ ਤੇ ਇੰਦਰਜੀਤ ਮੁੱਲਾਂਪੁਰ ਵੀਰ ਜੀ ਅਖ਼ਬਾਰ ਵਿੱਚ ਛਪਾ ਦਿੰਦੇ। ਹਰ ਰੋਜ਼ ਇੱਕ ਨਵਾਂ ਸਰਪ੍ਰਾਈਜ਼ ਮਿਲਦਾ, ਜਿਸ ਨਾਲ ਲਿਖਣ ਦਾ ਹੌਸਲਾ ਮਿਲਣ ਤੇ ਕਵੀ ਦਰਬਾਰਾਂ ਦੇ ਵਿੱਚ ਕਵਿਤਾ ਪੜ੍ਹਨ ਦਾ ਮੌਕਾ ਮਿਲਦਾ ਰਿਹਾ। ਆਰਟੀਕਲ ਤੇ ਮਿੰਨੀ ਕਹਾਣੀਆਂ ਨੂੰ ਅਖ਼ਬਾਰਾਂ ਵਿਚ  ਛੁਪਾਉਣਾ ਸ਼ੁਰੂ ਕੀਤਾ, ਫਿਰ ਇਹ ਸਿਲਸਿਲਾ ਵਧਦਾ ਗਿਆ। ਦਵਿੰਦਰ ਅੱਗੇ ਵਧਦੀ ਰਹੀ ਤੇ ਚੰਗੇ ਲੇਖਿਕਾਂ ਨਾਲ ਸਾਹਮਣਾ ਹੁੰਦਾ ਗਿਆ । ਦਵਿੰਦਰ ਦੇ ਆਰਟੀਕਲ ਤੇ ਕਹਾਣੀਆਂ ਨੂੰ ਅਖ਼ਬਾਰਾਂ ਵਿੱਚ ਪੜ੍ਹਨ ਤੇ ਲੋਕਾਂ ਨੂੰ ਬਹੁਤ ਪਸੰਦ ਆਉਂਦੀਆਂ ਰਹੀਆਂ। ਪ੍ਰੀਤੀਲਿਪੀ ਦੇ ਇੱਕ ਦੋਸਤ ਨੇ ਦਵਿੰਦਰ ਨੂੰ ਕਿਤਾਬ ਦਾ ਸਰਪ੍ਰਾਈਜ਼ ਦਿੱਤਾ।
ਦਵਿੰਦਰ ਨੂੰ ਬਹੁਤ ਚੰਗੇ ਲੋਕ ਮਿਲੇ  ਮੈਲਬਰੌਨ ਸੱਥ ਦੀ ਮੀਡੀਆ ਅਸਿਸਟੈਂਟ ਦੇ ਨਾਲ ਨਾਲ ਓਂਟਾਰੀਓ ਕਲੱਬ ਦੀ ਮੈਂਬਰ ਹੈ।  ਗੁਰੂਕਾਸ਼ੀ ਅਕਾਦਮੀ ਦੀ ਕਾਰਜਕਾਰੀ ਮੈਂਬਰੁ, ਰਾਸ਼ਟਰੀਆ ਕਾਵਿ ਗੋਸ਼ਟੀ ਦੀ ਮੀਡੀਆ ਐਗਜ਼ੀਕਿਊਟਵ ਅਤੇ ਕੈਨੇਡਾ ਅਮਰੀਕਾ ਇੰਗਲੈਂਡ ਆਸਟ੍ਰੇਲੀਆ ਦੇ ਅਖ਼ਬਾਰਾਂ ਮੈਗਜ਼ੀਨਾਂ ਵਿਚ ਰਚਨਾਵਾਂ ਤੇ ਮਿੰਨੀ ਕਹਾਣੀਆਂ ਛਪਦੀਆਂ, ਮਾਣ ਪੰਜਾਬੀਆਂ ਤੇ ਇੰਟਰਨੈਸ਼ਨਲ ਗਰੁੱਪ ਦੀ ਮੈਨੇਜਮੇਂਟ ਕਮੇਟੀ ਦੀ ਮੈਂਬਰ ਹੈ। ਦਵਿੰਦਰ ਖੁਸ਼ ਧਾਲੀਵਾਲ ਦੇ ਆਰਟੀਕਲ ਪਾਠਕਾਂ ਨੂੰ ਪਸੰਦ ਆ ਰਹੇ ਹਨ। ਕਹਾਣੀਆਂ ਕੰਪੀਟੀਸ਼ਨਾਂ ਵਿਚ ਪਹਿਲੇ ਦੂਜੇ ਨੰਬਰ ਤੇ ਆਉਂਦੀਆਂ ਹਨ ਤੇ ਬਹੁਤ ਸਾਰੇ ਸਾਹਿਤਕ ਗਰੁੱਪਜ਼ ਤੋਂ  ਸਨਮਾਨ ਪੱਤਰ ਲੈ ਚੁੱਕੀ ਹੈ l 16  ‘ਕਾਵਿ ਸੰਗ੍ਰਹਿ ਆ ਚੁੱਕੇ ਹਨ। ਸਰਗਮ ਰੇਡੀਓ ਤੇ ਸਵਰਗੰਗਾ ਰੇਡੀਓ ਤੇ ਇੰਟਰਵਿਊ ਤੇ ਕਵਿਤਾ ਪੜ੍ਹੀਆਂ ਜਾਂਦੀਆਂ ਹਨ। ਰੰਗ ਐਫਐਮ, ਪਰਵਾਜ਼ ਦੇ ਰੰਗ ਵਿੱਚ ਇਹਨਾਂ ਦੀਆਂ ਕਵਿਤਾਵਾਂ ਪੜ੍ਹੀਆਂ ਜਾਂਦੀਆਂ ਹਨ। ਮੈਲਬਰੌਨ ਸੱਥ ਤੋਂ ਸੱਭਿਆਚਾਰ ਵਿਹੜੇ ਦੀ ਹੋਸਟ ਹੈ ਖੁਸ਼ ਧਾਲੀਵਾਲ, ਸਾਂਝੀ ਆਵਾਜ਼ ਮੈਲਬਰੌਨ ਰੇਡੀਓ ਨਾਲ ਜੁੜੇ ਹੋਏ ਹਨ। ਮਹਿਲਾ ਮੰਚ ਮੋਹਾਲੀ ਦੀ ਮੈਂਬਰ ਹਨ। ਸਾਂਝੇ ਕਾਵਿ ਸੰਗ੍ਰਹਿ ”ਖ਼ਿਆਲਾਂ ਦੀ ਪਰਵਾਜ਼, ਸਿਰਜਕ, ਇਸ਼ਕ ਹਕੀਕੀ, ਕੱਚੇ ਰਾਹਾਂ ਦੇ ਫੁੱਲ, ਜ਼ਿੰਦਗੀ-ਏ-ਰਾਬਤਾ, ਕਲਮ ਤੇ ਪੰਨੇ” ਆਦਿ ਕਿਤਾਬਾਂ ਆ ਚੁੱਕੀਆਂ ਹਨ।
ਇੱਕ ਸਾਹਿਤਕ ਮਿੰਨੀ ਕਹਾਣੀਆਂ ਦੀ ਕਿਤਾਬ ਦਾ ਖਰੜਾ ਤਿਆਰ ਹੋ ਚੁੱਕਾ ਹੈ। ਅਖ਼ਬਾਰਾਂ, ਡੇਲੀ ਨਿਊਜ਼ ਚਾਨਣ ਮੁਨਾਰਾ,  ਆਵਾਜ਼-ਏ-ਪੰਜਾਬ, ਵਿਰਸਾ, ਜਨਤਾ ਦੀ ਆਵਾਜ਼, ਪੀ ਐਨ ਟੀ ਅਖਬਾਰ, ਲਿਸ਼ਕਾਰਾ,  ਮਾਲਵਾ, ਸਾਹਿਤਕ ਸੱਥ ਮੈਗਜ਼ੀਨ, ਸ਼ਬਦ ਕਾਫ਼ਲਾ, ਮਲੋਟ ਨਿਊਜ਼ਸ਼ਾਲਾ  ਵੀਕਲੀ, ਬੀਟੀ ਅਖ਼ਬਾਰ, ਪੰਜਾਬੀ ਟ੍ਰਿਬਿਊਨ ਕੈਨੇਡਾ, ਮੈਗਜ਼ੀਨ ਕਾਵਿ ਸਾਂਝ ਕਲਾ, ਪੰਜਾਬੀ ਟ੍ਰਿਬਿਊਨ ਯੂਕੇ ਅਤੇ ਰੋਜ਼ਾਨਾ ਖ਼ਬਰਸਾਰ, ਵਿੱਚ ਵੀ ਲੇਖ ਅਤੇ ਕਵਿਤਾਵਾਂ ਛਪਦੀਆਂ ਰਹਿੰਦੀਆਂ ਹਨ। ਪੰਜਾਬੀ ਜਗਤ ਸਭਾ ਨਾਲ ਜੁੜਨਾ, ਕਾਇਦਾ-ਏ-ਨੂਰ ਲਈ ਮੁਹਾਲੀ ਦੀ ,ਓਐਫਸੀ ਉਂਟਾਰੀਓ ਕਲੱਬ ਵੱਲੋਂ ਮੁਹਾਲੀ ਦੀ ਪ੍ਰਧਾਨ ਚੁਣਨਾ ਆਦਿ ਸ਼ਾਮਿਲ ਹੈ।  ਦਵਿੰਦਰ  ਇਕ ਚੰਗੀ ਲੇਖਕਾ ਹੋਣ ਦਾ ਸੰਕੇਤ ਦਰਸਾ ਰਿਹਾ ਹੈ।
ਸਿਵਲ ਇੰਜੀਨੀਅਰ ਰੁਪਿੰਦਰ ਸਿੰਘ ਦੇ ਜੀਵਨ ਸਾਥ ਦਾ ਨਿੱਘ ਮਾਣਦਿਆਂ ਦਵਿੰਦਰ ਖੁਸ਼ ਅੱਜ ਦੋ ਬੱਚਿਆਂ ਦੀ ਮਾਂ ਹੋਣ ਤੇ ਮੁਹੱਬਤੀ ਲਹਿਜ਼ਾ ਰੱਖਦੀ ਹੈ, ਆਪਣੇ ਸਤਿਕਾਰਤ ਜੀਵਨ ਸਾਥੀ ਰੁਪਿੰਦਰ ਨਾਲ। ਦਵਿੰਦਰ ਖੁਸ਼ ਧਾਲੀਵਾਲ ਦੇ ਸਹੁਰੇ ਪਿੰਡ ਧੂੜਕੋਟ ਮੋਗਾ ਵਿੱਚ ਹਨ। ਖੁਸ਼ ਦੇ ਬੇਟੇ ਨੇ M.Tec ਕੀਤੀ  ਹੈ ਅਤੇ  ਬੇਟੀ ਵੀ B.Tec ਕਰਕੇ ਇੱਕ MNC ਕੰਪਨੀ ‘ਚ ਵਧੀਆ ਪੈਕਜ ‘ਤੇ ਸਿਟਿੰਗ ਜੌਬ ਕਰ ਰਹੀ ਹੈ। ਬੜੀ ਖ਼ੁਸ਼ੀ ਹੁੰਦੀ ਹੈ, ਜਦੋਂ ਪਤਾ ਲਗਦੈ ਬਈ ਇੱਕ ਜੁੰਮੇਵਾਰ ਗ੍ਰਹਿਣੀ ਆਪਣੀ ਜ਼ਿੰਦਗੀ ਦੇ ਰੁਝੇਵੇਆਂ ‘ਚੋਂ ਸਮੇਂ ਦੇ ਸੀਮਤ ਪੜਾਅ ‘ਚੋਂ ਸਮਾਂ ਕੱਢ ਕੇ ਪੜ੍ਹਨ ਦਾ ਹੀਆ ਕਰੇ। ਲਿਖਣ ਦੇ ਨਾਲ ਨਾਲ ਦਵਿੰਦਰ Phd ਕਰਨ ਤਿਆਰੀ ਕਰ ਰਹੇ ਨੇ, ਜਿਸ ਵਿੱਚ ਇੱਕ ਸਾਊ ਇਮਾਨਦਾਰ ਤੇ ਸ਼ਖ਼ਸੀ ਮੁਹਾਂਦਰਾ ਸ੍ਰ : ਰੁਪਿੰਦਰ ਸਿੰਘ ਰਾਏ ਜੀ ਇਹਨਾਂ ਦਾ ਮੋਢੇ ਨਾਲ ਮੋਢਾ ਜੋੜ ਕੇ ਸਾਥ ਦੇ ਰਹੇ ਹਨ।
ਜੇ ਗੱਲ ਰੁਝੇਵੇਆਂ ਦੀ ਕਰੀਏ ਤਾਂ ਉਸਾਰੂ ਲੇਖ ਲਿਖਕੇ ਚੰਗੇ ਲੇਖਕ ਤੇ ਦੁਨੀਆਂ ਨੂੰ ਸੇਧ ਦੇਣ ਦੇ ਨਾਲ ਨਾਲ ਗਰੀਬ ਬੱਚੀਆਂ ਲਈ ਇੱਕ ਸਿਲਾਈ ਕਢਾਈ ਸੈਂਟਰ ਵੀ ਖੋਲ੍ਹ ਰੱਖਿਆ ਹੈ, ਜਿਸ ਵਿੱਚ ਕਿਸੇ ਮੁਨਾਫ਼ੇ ਨੂੰ ਛੱਡ ਕੇ ਬੱਚੀਆਂ ਨੂੰ ਮੁਫ਼ਤ ਸਿੱਖਿਆ ਦੇਣ ਦੇ ਨਾਲ ਨਾਲ ਉਹਨਾਂ ਨੂੰ ਜ਼ਿੰਦਗੀ ਦੇ ਫ਼ਲਸਫ਼ੇ ਵੀ ਸਮਝਾਉਂਦੇ ਹਨ। ਫੁਲਕਾਰੀ, ਕਢਾਈ ਤੇ ਸਿਲਾਈ ਦਾ ਕੰਮਕਾਜ ਸਿਖਾ ਕੇ ਅਨੇਕਾਂ ਘਰਾਂ ਦੇ ਚੁੱਲ੍ਹੇ ਚੱਲਦੇ ਕਰਨ ਵਿੱਚ ਗਰੀਬ ਲੋਕਾਂ ਤੇ ਦੇਸ਼ ਲਈ ਕੰਮ ਕਰਦੀ ਦਵਿੰਦਰ ਖੁਸ਼ ਕਈ ਕਵੀ ਦਰਬਾਰ ‘ਚ ਦੇਸ਼ ਵਿਦੇਸ਼ ਬੈਠੇ ਸਰੋਤਿਆਂ ਦੇ ਦਿਲਾਂ ਦੀ ਧੜਕਨ ਬਣ ਦੇਸ਼ ਦੇ ਵੱਖ ਵੱਖ ਤੇ ਨਾਮਵਰ ਅਖ਼ਬਾਰਾਂ, ਰਸਾਲਿਆਂ ਵਿੱਚ ਛਪਣ ਦੇ ਨਾਲ ਨਾਲ “ਮਹਿਲਾ ਕਾਵਿ ਮੰਚ ਮੋਹਾਲੀ” ਦੀ ਜ਼ਿੰਮੇਵਾਰੀ ਵੀ ਸੰਭਾਲ ਰਹੀ ਹੈ। ਸਪੋਕਸਮੈਨ ਅਖ਼ਬਾਰ ਤੇ ਅਜੀਤ ,ਪੰਜਾਬੀ ਜਾਗਰਣ ਵਿੱਚ  ਵੀ ਅਕਸਰ ਦਵਿੰਦਰ ਦੇ ਆਰਟੀਕਲ ਛਪਦੇ ਰਹਿੰਦੇ ਹਨ। ਅੰਗਰੇਜੀ ਅਖ਼ਬਾਰਾਂ ਵਿੱਚ ਵੀ ਆਰਟੀਕਲ ਛਪਦੇ ਰਹਿੰਦੇ ਹਨ।
ਇਹਨਾਂ ਦੀਆਂ ਦੋ ਕਿਤਾਬਾਂ ਕਲਮ ਤੇ ਪੰਨੇ ਅਤੇ ਸਿਸਕਦੇ ਰਿਸ਼ਤੇ ਛਪ ਚੁੱਕੀਆਂ ਹਨ ਤੇ ਤਿੰਨ ਕਿਤਾਬਾਂ ਹੋਰ ਛਪਾਈ ਅਧੀਨ ਹਨ। ਸੰਸਾਰ ਪੱਧਰ ਦੇ ਰੇਡੀਓ ਦਵਿੰਦਰ ਖੁਸ਼ ਦੇ ਸ਼ਬਦਾਂ ਨੂੰ ਇਹਨਾਂ ਦੀ ਮਿੱਠੀ ਆਵਾਜ਼ ਚ ਦਰਸ਼ਕਾਂ ਸਰੋਤਿਆਂ ਚ ਸਾਂਝਾ ਕਰਕੇ ਖ਼ੁਸ਼ੀ ਮਹਿਸੂਸ ਕਰਦੇ ਹਨ। ਦਵਿੰਦਰ ਨੂੰ ਵਾਤਾਵਰਣ ਨਾਲ ਬਹੁਤ ਪਿਆਰ ਹੈ ਤੇ ਹਮੇਸ਼ਾ ਵਾਤਾਵਰਨ ਬਾਰੇ ਕੁਝ ਨਾ ਕੁਝ ਲਿਖਦੇ ਰਹਿੰਦੇ ਹਨ। ਉਹ ਚੰਡੀਗੜ੍ਹ ਯੁਨੀਵਰਸਿਟੀ ਵਿੱਚ ਗੁਰੂ ਨਾਨਕ ਚੇਅਰ ਵਿੱਚ ਰਿਸਾਰਚਰ ਹੈ, ਨੈਸ਼ਨਲ, ਇੰਟਰਨੈਸ਼ਨਲ  ਕਾਨਫਰੰਸ ਅਟੈਂਡ ਕਰ ਚੁੱਕੀ ਹਾ। ਦਾਸਤਾਨ ਮੇਰੀ ਕਿਤਾਬ ਯੁਨੀਵਰਸਿਟੀ ਵਲੋਂ ਛਪ ਰਹੀ ਹੈ। Phd ਉਹ ਜਫ਼ਰਨਾਵਾਂ ਸਾਹਿਬ ਤੇ ਕਰ ਰਹੀ ਹਾ
ਉਸ ਦੀ ਤੀਜੀ ਕਿਤਾਬ ਸ਼ਮੇ ਦੀ ਦਾਸਤਾਨ ਬਹੁਤ ਜਲਦ ਦਰਸਕਾਂ ਦੇ ਹੱਥਾਂ ਵਿੱਚ ਹੋਵੇਗੀ। ਚੰਨ ਪ੍ਦੇਸੀ ਰੇਡੀਓ USA ਤੋਂ ਵੀ ਲਾਈਵ ਪਰੋਗਰਾਮ ਵਿੱਚ ਤੇ ਇੰਗਲੈਂਡ raj. f.m.uk ਤੋਂ ਲਾਈਵ ਪਰੋਗਰਾਮਾਂ ਵਿੱਚ ਲੋਕਾਂ ਦੇ ਰੂਬਰੂ ਕਰਵਾਇਆ ਗਿਆ ਹੈ। ਵਰਲਡ ਪੰਜਾਬੀ ਕਾਨਫਰੰਸ ਕੈਨੇਡਾ ਤੇ ਚੰਡੀਗੜ੍ਹ ਯੁਨੀਵਰਸਿਟੀ ਦੀ ਕੋਆਰਡੀਨੇਟਰ ਹੈ। ਮਾਲਵਾ ਸਹਿਤਕ ਸਭਾ ਸੰਗਰੂਰ ਤੇ ਸੰਤ ਰਾਮ ਉਦਾਸੀ ਦੀ ਕਵਿਤਾ ਪ੍ਸੰਗ ਤੇ ਪੇਪਰ ਪੜ੍ਹਨ ਦਾ ਮੌਕਾ ਮਿਲਿਆ। ਕਲਮਾਂ ਦੇ ਰੰਗ ਸਾਹਿਤਿਕ ਸਭਾ ਵਲੋਂ ਵਿਸ਼ੇਸ ਮਹਿਮਾਨ ਬਣਾ ਕੇ ਬਹੁਤ ਜ਼ਿਆਦਾ ਸਨਮਾਨ ਕੀਤਾ ਗਿਆ। ਚੰਡੀਗੜ੍ਹ ਯੁਨੀਵਰਸਿਟੀ ਰਿਸਾਚਰ ਲਾਇਬਰੇਰੀ ਦੇ ਫੇਸਬੁੱਕ ਪੇਜ ਤੇ ਮੇਰੀ ਜੀਵਨੀ ਨੂੰ ਜਗ੍ਹਾ ਦੇ ਕੇ ਸਨਮਾਨਿਆ ਗਿਆ। ਪੰਜਾਬ ਦੀ ਧੀ ਦਾ ਐਵਾਰਡ ਵੀ ਖੁਸ਼ ਦੀ ਝੋਲੀ ਪੈ ਚੁਕਿਆ ਹੈ। ਗੁਰੂ ਗੋਬਿੰਦ ਸਟੱਡੀ ਸਰਕਲ ਵਲੋਂ ਬੈਸਟ ਅਧਿਆਪਕ ਤੇ ਜਰਨਲ ਸਕੱਤਰ ਦੇ ਅਵਾਰਡ ਨਾਲ ਸਨਮਾਨਿਆ ਗਿਆ ਹੈ।
ਅੰਤਰਰਾਸ਼ਟਰੀ ਸ਼ਖੀ ਪਰਿਵਾਰ ਵਲੋਂ ਵਧੀਆ ਸਾਹਿਤਕਾਰ ਹੋਣ ਤੇ ਗੋਰਵ ਸਨਮਾਣ ਦੇ ਕੇ ਮੇਰਾ ਮਾਣ ਵਧਾਇਆ। ਸਹਾਰਾ ਚੈਰਟੀਟੇਬਲ ਟਰੱਸਟ ਵਲੋਂ ਸੂਪਰ ਵੋਮੈਨ 2023 ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਭਾਰਤ ਮਾਤਾ ਅਭਿਨੰਦਨ ਅਵਾਰਡ ਵੀ ਮਿਲ ਚੁੱਕਿਆ ਹੈ। ਭਾਸ਼ਾ ਵਿਭਾਗ ਦੇ ਪੇਜ ਤੇ ਮੇਰੇ ਆਰਟੀਕਲ ਹਮੇਸ਼ਾ ਛਪਦੇ ਰਹਿੰਦੇ ਹਨ। ਸਾਹਿਤਕਾਰਾਂ ਵਲੋਂ ਪਸੰਦ ਵੀ ਕੀਤੇ ਜਾਦੇ ਹਨ। ਅਖ਼ਬਾਰਾਂ ਵਿੱਚ ਛਪਦੇ ਆਰਟੀਕਲਾਂ ਨੂੰ ਲੋਕ ਬਹੁਤ ਪਸੰਦ ਕਰਦੇ ਹਨ। ਪ੍ਰੀਤੀਲਿਪੀ ਤੇ ਮੇਰਾ ਨਾਵਲ 50 ਹਜ਼ਾਰ ਲੇਖਕਾਂ ਵਿੱਚੋਂ ਸੱਤਵੇ ਨੰਬਰ ਤੇ ਆਇਆਂ ਹੈ। ਅਸੀਂ ਆਸ ਕਰਦੇ ਹਾਂ ਕਿ ਇਹੋ ਜਹੇ ਸਾਹਿਤਕ ਚਿਹਰੇ ਅੱਗੇ ਆਉਣ ਤੇ ਮਾੜੀ ਸੋਚ ‘ਚ ਪਈ ਨੌਜਵਾਨ ਪੀੜੀ ਤੇ ਸਿਸਟਮ ਬਾਰੇ ਗੱਲ ਕਰਕੇ ਸਹੀ ਸੇਧ ਦੇਣ।
ਗੁਰਚਰਨ ਸਿੰਘ ਧੰਜ਼ੂ ਪਟਿਆਲਾ

Leave a Reply

Your email address will not be published. Required fields are marked *