ਅੰਤਰਰਾਸ਼ਟਰੀ ਯੋਗ ਦਿਵਸ ਨੂੰ ਸਮਰਪਿਤ ਟ੍ਰੇਨਿੰਗ ਕੈਂਪ ਲਾਇਆ
ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ-ਅਵਤਾਰ ਨਗਲੀਆ), 16 ਜੂਨ:


ਅੰਤਰਰਾਸ਼ਟਰੀ ਯੋਗ ਦਿਵਸ 2023 ਨੂੰ ਸਮਰਪਿਤ ਹਰ ਘਰ ਹਰ ਆਂਗਣ ਯੋਗ ਥੀਮ ਦੇ ਤਹਿਤ ਜ਼ਿਲਾ ਆਯੁਰਵੇਦਿਕ ਅਤੇ ਯੂਨਾਨੀ ਅਫ਼ਸਰ ਡਾਕਟਰ ਪਲਵਿੰਦਰ ਸਿੰਘ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ: ਅਲਕਜੋਤ ਕੌਰ ਦੇ ਸਹਿਯੋਗ ਨਾਲ ਪੀਐੱਚਸੀ ਬੂਥਗੜ੍ਹ ਵਿਖੇ ਡਾ: ਸ਼ਿਵਾਨੀ ਬਾਂਸਲ ਆਯੁਰਵੈਦਿਕ ਮੈਡੀਕਲ ਅਫਸਰ ਸਰਕਾਰੀ ਆਯੁਰਵੇਦਿਕ ਡਿਸਪੈਂਸਰੀ ਸਿਆਲਬਾ ਮਾਜਰੀ ਅਤੇ ਡਾ: ਅਰੁਣ ਬਾਂਸਲ ਆਯੁਰਵੇਦਿਕ ਮੈਡੀਕਲ ਅਫਸਰ ਬੂਥਗੜ੍ਹ ਵੱਲੋਂ ਸਮੂਹ ਸਟਾਫ ਮੈਂਬਰਾਂ ਨੂੰ ਯੋਗ ਸੰਬੰਧੀ ਟ੍ਰੇਨਿੰਗ ਦਿੱਤੀ ਗਈ।
ਇਸ ਮੌਕੇ ਸਾਰੇ ਹੀ ਸੀਨੀਅਰ ਅਫ਼ਸਰਾਂ ਵੱਲੋਂ ਆਪਣੇ ਸਟਾਫ ਦੇ ਨਾਲ ਰਲ ਕੇ ਯੋਗ ਦੇ ਵੱਖ-ਵੱਖ ਤਰੀਕੇ ਅਪਣਾਏ ਗਏ ਅਤੇ ਹਰ ਇੱਕ ਯੋਗ ਨਾਲ ਹੋਣ ਵਾਲੇ ਫਇਦਿਆਂ ਤੋਂ ਵੀ ਜਾਣੂ ਕਰਵਾਇਆ ਗਿਆ। ਇਹ ਵੀ ਦੱਸਿਆ ਗਿਆ ਕਿ ਇਹ ਯੋਗ ਆਸਨ ਕਿੰਨੇ ਤੋਂ ਕਿੰਨੇ ਸਮੇਂ ਤਕ ਕਰਨੇ ਚਾਹੀਦੇ ਹਨ। ਸੀਨੀਅਰ ਮੈਡੀਕਲ ਅਫਸਰਾਂ ਵੱਲੋਂ ਹਰ ਇੱਕ ਨੂੰ ਰੋਜ਼ਾਨਾ ਯੋਗ ਕਰਨ ਦੀ ਸਲਾਹ ਵੀ ਦਿੱਤੀ ਗਈ ਹੈ।

