ਅੰਤਰਰਾਸ਼ਟਰੀ ਸਾਹਿਤਕ ਸੱਥ ਚੰਡੀਗੜ੍ਹ ਦੇ ਪ੍ਰਧਾਨ ਚੁਣੇ ਗਏ ਰਾਜਵਿੰਦਰ ਸਿੰਘ ਗੱਡੂ
ਐਸ.ਏ.ਐਸ. ਨਗਰ (ਸੁਰ ਸਾਂਝ ਡਾਟ ਕਾਮ ਬਿਊਰੋ), 15 ਅਕਤੂਬਰ:


ਪਿਛਲੇ ਦਿਨੀਂ ਅੰਤਰਰਾਸ਼ਟਰੀ ਸਾਹਤਿਕ ਸੱਥ ਚੰਡੀਗੜ੍ਹ ਦੀ ਸਿਰਜਣਾ ਫੇਜ਼ ਗਿਆਰਾਂ ਮੁਹਾਲੀ ਵਿਖੇ ਹੋਈ| ਇਹ ਪਲੇਠੀ ਮੀਟਿੰਗ ਸਮਾਜ ਸੇਵੀ, ਦਿਸ਼ਾ ਵੁਮੈਨ ਵੈਲਫੇਅਰ ਟਰੱਸਟ ਦੀ ਪ੍ਰਧਾਨ ਹਰਦੀਪ ਕੌਰ ਦੀ ਅਗਵਾਈ ਹੇਠ ਹੋਈ, ਜਿਸ ਵਿੱਚ ਕਾਰਜਕਰਨੀ ਕਮੇਟੀ ਬਣਾਉਣ ਬਾਰੇ ਵਿਚਾਰ ਚਰਚਾ ਤੇ ਨਵੀਂ ਕਮੇਟੀ ਦੀ ਚੋਣ ਹੋਈ| ਸਰਵ-ਸਮੰਤੀ ਨਾਲ ਕਮੇਟੀ ਮੈਂਬਰਾਂ ਦੀ ਹਾਜ਼ਰੀ ਵਿੱਚ ਰਾਜਵਿੰਦਰ ਸਿੰਘ ਗੱਡੂ ਦਾ ਨਾਂ ਪ੍ਰਧਾਨ ਦੇ ਅਹੁਦੇ ਪੇਸ਼ ਕੀਤਾ ਗਿਆ, ਜਿਸ ਨੂੰ ਹਾਜ਼ਰ ਮੈਂਬਰਾਂ ਨੇ ਸਰਵ ਸੰਮਤੀ ਨਾਲ ਪ੍ਰਵਾਨ ਕਰ ਲਿਆ| ਪ੍ਰਧਾਨ ਰਾਜਵਿੰਦਰ ਸਿੰਘ ਗੱਡੂ ਨੇ ਮਾਂ ਬੋਲੀ ਪ੍ਰਸਾਰ ਤੇ ਪ੍ਰਚਾਰ ਤਨੋਂ-ਮਨੋਂ ਸੇਵਾ ਕਰਨ ਦਾ ਪ੍ਰਣ ਲਿਆ |
ਇਸ ਤੋਂ ਬਾਅਦ ਬਲਜਿੰਦਰ ਕੌਰ ਸ਼ੇਰਗਿੱਲ ਜੋ ਸਾਹਿਤ ਜਗਤ ਵਿੱਚ ਇੱਕ ਮੰਨੀ ਪ੍ਰਮੰਨੀ ਹਸਤੀ ਹੈ, ਨੂੰ ਸੀਨੀਅਰ ਮੀਤ ਪ੍ਰਧਾਨ ਦੇ ਅਹੁਦੇ ਤੇ ਤੈਨਾਤ ਕੀਤਾ ਗਿਆ| ਸਾਹਿਤ ਜਗਤ ਵਿੱਚ ਲੰਮੇ ਸਮੇਂ ਤੋਂ ਸੇਵਾ ਕਰਦੇ ਆ ਰਹੇ ਕਿਰਨ ਬੇਦੀ ਨੂੰ ਮੀਤ ਪ੍ਰਧਾਨ ਚੁਣਿਆ ਗਿਆ| ਚਰਨਜੀਤ ਕੌਰ ਬਾਠ ਨੂੰ ਜਰਨਲ ਸਕੱਤਰ ਦੀ ਜ਼ਿੰਮੇਵਾਰੀ ਸੌਂਪੀ ਗਈ|
ਰਾਜਿੰਦਰ ਸਿੰਘ ਧੀਮਾਨ ਜੋ ਸਾਹਿਤ ਜਗਤ ਵਿੱਚ ਪਿਛਲੇ ਕਈ ਸਾਲਾਂ ਤੋਂ ਸੇਵਾਵਾਂ ਨਿਭਾ ਰਹੇ ਹਨ, ਨੂੰ ਸਟੇਜ ਸੈਕਟਰੀ ਜ਼ਿੰਮੇਵਾਰੀ ਸੌਂਪੀ ਗਈ| ਸੁਰਜੀਤ ਸਿੰਘ ਧੀਰ ਸੇਵਾ ਮੁਕਤ ਚੀਫ਼ ਇੰਜੀਨੀਅਰ ਜੋ ਸ਼ਬਦ ਦੇ ਆਗਾਜ਼ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਨ, ਜਿਹਨਾਂ ਦੀ ਆਵਾਜ਼ ਬਹੁਤ ਸੁਰਮਈ ਹੈ, ਮੁੱਖ ਸਲਾਹਕਾਰ ਦੀ ਜ਼ਿੰਮੇਵਾਰੀ ਸੌਂਪੀ ਗਈ| ਸ਼ਾਇਰ ਭੱਟੀ ਜੋ ਆਪਣੀ ਸ਼ਾਇਰੀ ਨਾਲ ਸਭ ਦੇ ਦਿਲਾਂ ਤੇ ਰਾਜ ਕਰਦੇ ਹਨ, ਨੂੰ ਪ੍ਰੈੱਸ ਸਕੱਤਰ ਦੀ ਜ਼ਿੰਮੇਵਾਰੀ ਸੌਂਪੀ ਗਈ| ਸੁਰਿੰਦਰ ਕੌਰ ਬਾੜਾ ਨੂੰ ਸੱਥ ਦੇ ਸਕੱਤਰ ਦੀ ਜ਼ਿੰਮੇਵਾਰੀ ਸੌਂਪੀ ਗਈ|
ਇਸ ਤਰ੍ਹਾਂ ਬਾਬੂ ਰਾਮ ਦੀਵਾਨਾ, ਕਰਮਜੀਤ ਸਿੰਘ ਬੱਗਾ, ਦਰਸ਼ਨ ਤਿਉਣਾ, ਨੀਲਮ ਨਾਰੰਗ, ਕੁਰਣਾ ਉਪਾਧਿਆ ਕਾਰਜਕਰਨੀ ਮੈਂਬਰ ਨਾਮਜ਼ਦ ਕੀਤੇ ਗਏ|
ਇਸ ਮੌਕੇ ਸੀਨੀਅਰ ਸ਼ਾਇਰ ਬਾਬੂ ਰਾਮ ਦੀਵਾਨਾ, ਪਰਦੀਪ ਸਿੰਘ ਜੱਗ ਬਾਣੀ ਦੇ ਚੀਫ਼ ਰਿਪੋਰਟਰ, ਚਰਨਜੀਤ ਕੌਰ ਬਾਠ ਦੇ ਪਤੀ ਸੁਖਵਿੰਦਰ ਸਿੰਘ ਸਰਾਓ ਵੀ ਹਾਜ਼ਰ ਸਨ|

