www.sursaanjh.com > ਅੰਤਰਰਾਸ਼ਟਰੀ > ਆਓ ! ਘਰੇਲੂ ਚਿੜੀਆਂ ਦੀ ਸੰਭਾਲ਼ ਲਈ ਹੰਭਲਾ ਮਾਰੀਏ – ਸਤਵਿੰਦਰ ਸਿੰਤ ਮੜੌਲਵੀ

ਆਓ ! ਘਰੇਲੂ ਚਿੜੀਆਂ ਦੀ ਸੰਭਾਲ਼ ਲਈ ਹੰਭਲਾ ਮਾਰੀਏ – ਸਤਵਿੰਦਰ ਸਿੰਤ ਮੜੌਲਵੀ

ਮੋਰਿੰਡਾ (ਸੁਰ ਸਾਂਝ ਡਾਟ ਕਾਮ ਬਿਊਰੋ), 20 ਮਾਰਚ:
‘ਹਰੇਕ ਸਾਲ 20 ਮਾਰਚ ਨੂੰ ਦੁਨੀਆ ਭਰ ਵਿੱਚ ਮਨਾਇਆ ਜਾਣ ਵਾਲਾ “ਵਿਸ਼ਵ ਚਿੜੀ ਦਿਵਸ” ਸਾਨੂੰ ਘਰੇਲੂ ਚਿੜੀਆਂ ਦੇ ਜੀਵਨ ਬਾਰੇ ਜਾਗਰੂਕ ਹੋਣ ਦਾ ਸੰਦੇਸ਼ ਦਿੰਦਾ ਹੈ।’ ਇਸ ਸਬੰਧੀ ਗੱਲਬਾਤ ਕਰਦਿਆਂ ਸਟੇਟ ਐਵਾਰਡੀ ਅਧਿਆਪਕ ਅਤੇ ਲੇਖਕ ਸਤਵਿੰਦਰ ਸਿੰਘ ਮੜੌਲਵੀ ਨੇ ਦੱਸਿਆ ਕਿ ਘਰੇਲੂ ਚਿੜੀਆਂ ਕਿਸੇ ਸਮੇਂ ਹਰੇਕ ਘਰ ਦੀ ਸ਼ਾਨ ਹੋਇਆ ਕਰਦੀਆਂ ਸਨ ਅਤੇ ਇਹਨਾਂ ਦੀ ਗਿਣਤੀ ਵੀ ਸਾਡੇ ਆਲ਼ੇ ਦੁਆਲ਼ੇ ਵਿੱਚ ਬਹੁਤ ਸੀ ਪਰ ਪਿਛਲੇ ਕੁਝ ਦਹਾਕਿਆਂ ਤੋਂ ਇਹ ਲਗਾਤਾਰ ਘਟਦੀਆਂ ਜਾ ਰਹੀਆਂ ਹਨ। ਇਹਨਾਂ ਦੀ ਗਿਣਤੀ ਵਿੱਚ ਚਿੰਤਾਜਨਕ ਹੱਦ ਤੱਕ ਗਿਰਾਵਟ ਆਈ ਹੈ। ਉਹਨਾਂ ਕਿਹਾ ਕਿ ਵਾਤਾਵਰਨ ਵਿੱਚ ਆ ਰਿਹਾ ਵਿਗਾੜ ਪੰਛੀਆਂ ਦੀ ਹੋਂਦ ਨੂੰ ਪ੍ਰਭਾਵਿਤ ਕਰਦਾ ਹੈ।
ਉਹਨਾਂ ਦੱਸਿਆ ਕਿ ਜਿੱਥੇ ਸਾਨੂੰ ਆਪਣੇ ਆਲ਼ੇ ਦੁਆਲ਼ੇ ਵਿੱਚ ਵਧੇਰੇ ਰੁੱਖ ਬੂਟੇ ਲਗਾਉਣ ਦਾ ਉਪਰਾਲਾ ਕਰਨਾ ਚਾਹੀਦਾ ਹੈ, ਉੱਥੇ ਇਹਨਾਂ ਘਰੇਲੂ ਚਿੜੀਆਂ ਵਾਸਤੇ ਆਪਣੇ ਘਰਾਂ ਵਿੱਚ ਕੁਝ ਇਸ ਤਰ੍ਹਾਂ ਦੇ ਸਥਾਨ ਵੀ ਸੁਰੱਖਿਅਤ ਰੱਖਣੇ ਚਾਹੀਦੇ ਹਨ, ਜਿੱਥੇ ਇਹ ਆਪਣਾ ਆਲ੍ਹਣਾ ਬਣਾ ਸਕਣ ਅਤੇ ਅੱਗੇ ਆਪਣੇ ਵੰਸ਼ ਵਿੱਚ ਵਾਧਾ ਕਰ ਸਕਣ। ਘਰਾਂ ਵਿੱਚ ਲੱਕੜ ਦੇ ਬਕਸੇ ਲਗਾ ਕੇ ਵੀ ਇਹਨਾਂ ਚਿੜੀਆਂ ਨੂੰ ਉਸ ਵਿੱਚ ਕੁਦਰਤੀ ਆਲ੍ਹਣਾ ਬਣਾਉਣ ਲਈ ਥਾਂ ਮੁਹੱਈਆ ਕਰਵਾਈ ਸਕਦੀ ਹੈ। ਉਹਨਾਂ ਕਿਹਾ ਕਿ ਕੁਦਰਤ ਦਾ ਸੰਤੁਲਨ ਬਣਾਈ ਰੱਖਣ ਵਾਸਤੇ ਸਾਨੂੰ ਹਰ ਪ੍ਰਕਾਰ ਦੇ ਜੀਵ ਜੰਤੂ ਦੀ ਜੀਵਨ ਸ਼ੈਲੀ ਨੂੰ ਸਮਝ ਕੇ ਉਸ ਪ੍ਰਤੀ ਧਿਆਨ ਦੇਣਾ ਚਾਹੀਦਾ ਹੈ।

Leave a Reply

Your email address will not be published. Required fields are marked *