www.sursaanjh.com > ਚੰਡੀਗੜ੍ਹ/ਹਰਿਆਣਾ > ਆਪਣੇ ਹੀ ਢੇਰ (ਜਗ੍ਹਾ) ਦੀ ਨਿਸ਼ਾਨਦੇਹੀ ਕਰਵਾਉਣ ਲਈ ਧੱਕੇ ਖਾ ਰਿਹਾ ਬਜ਼ੁਰਗ

ਆਪਣੇ ਹੀ ਢੇਰ (ਜਗ੍ਹਾ) ਦੀ ਨਿਸ਼ਾਨਦੇਹੀ ਕਰਵਾਉਣ ਲਈ ਧੱਕੇ ਖਾ ਰਿਹਾ ਬਜ਼ੁਰਗ

ਆਪਣੇ ਹੀ ਢੇਰ (ਜਗ੍ਹਾ) ਦੀ ਨਿਸ਼ਾਨਦੇਹੀ ਕਰਵਾਉਣ ਲਈ ਧੱਕੇ ਖਾ ਰਿਹਾ ਬਜ਼ੁਰਗ
ਚੰਡੀਗੜ੍ਹ 18 ਸਤੰਬਰ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਮੁਹਾਲੀ ਜ਼ਿਲੇ ਦੇ ਪਿੰਡ ਤਿਊੜ ਦਾ ਬਜ਼ੁਰਗ ਆਪਣੇ ਹੀ ਪਿਤਾ ਦੀ ਪੁਰਾਣੇ ਢੇਰ ਦੀ ਨਿਸ਼ਾਨਦੇਹੀ ਕਰਵਾਉਣ ਲਈ ਮਾਲ ਵਿਭਾਗ ਦੇ ਧੱਕੇ ਖਾਣ ਲਈ ਮਜਬੂਰ ਹੋ ਗਿਆ ਹੈ, ਜਿਸ ਸਬੰਧੀ ਉਨ੍ਹਾਂ ਇੱਕ ਪੱਤਰ ਰਾਹੀਂ ਸਬ ਤਹਿਸੀਲ ਮਾਜਰੀ, ਮੋਹਾਲੀ ਨੂੰ ਲਿਖਿਆ ਹੈ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਤਿਊੜ ਦੇ ਵਸਨੀਕ ਬਜ਼ੁਰਗ ਜਰਨੈਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਬਜ਼ੁਰਗਾਂ ਦੇ ਢੇਰ ਦੀ ਨਿਸ਼ਾਨਦੇਹੀ ਲਈ ਉਹ ਮਾਲ ਵਿਭਾਗ ਵਿੱਚ ਬਹੁਤ ਵਾਰੀ ਚੱਕਰ ਲਗਾ ਚੁਕਿਆ ਹੈ, ਪਰ ਸਬੰਧਤ ਅਧਿਕਾਰੀਆਂ ਵੱਲੋਂ ਉਨ੍ਹਾਂ ਦੇ ਢੇਰ ਦੀ ਇਹ ਕਹਿ ਕੇ ਨਿਸ਼ਾਨਦੇਹੀ ਨਹੀਂ ਕੀਤੀ ਜਾ ਰਹੀ ਕਿ ਇਹ ਜ਼ਮੀਨ ਕੋਈ ਝਗੜੇ ਵਾਲੀ ਹੈ।
ਬਜ਼ੁਰਗ ਨੇ ਕਿਹਾ ਕਿ ਮੈਂ ਇਸ ਸਬੰਧੀ ਸਾਰੇ ਦਸਤਾਵੇਜ਼ ਨੱਥੀ ਕੀਤੇ ਹਨ, ਜਿਸ ਤੋਂ ਇਹ ਪਤਾ ਲਗਾਇਆ ਜਾ ਸਕਦਾ ਹੈ ਕਿ ਇਹ ਢੇਰ ਦੀ ਜ਼ਮੀਨ ਉਨ੍ਹਾਂ ਦੇ ਪਿਤਾ ਦੀ ਹੀ ਹੈ। ਪਰ ਇਸ ਦੇ ਬਾਵਜੂਦ ਵੀ ਮਾਲ ਵਿਭਾਗ ਦੇ ਅਧਿਕਾਰੀਆਂ ਵੱਲੋਂ ਉਨ੍ਹਾਂ ਨੂੰ ਤਹਿਸੀਲ ਦੇ ਚੱਕਰ ਮਾਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਇਹ ਢੇਰ, ਜਿਸਦਾ ਫਰਦ ਨੰ (181) 01 ਮਰਲਾ ਹੈ, ਦੀ ਨਿਸ਼ਾਨਦੇਹੀ ਜਲਦ ਤੋਂ ਜਲਦ ਕਰਵਾਈ ਜਾਵੇ।

Leave a Reply

Your email address will not be published. Required fields are marked *