www.sursaanjh.com > ਚੰਡੀਗੜ੍ਹ/ਹਰਿਆਣਾ > ਇਲਾਕੇ ਦੀਆ ਟੁੱਟੀਆਂ ਲਿੰਕ ਸੜਕਾਂ ਲੋਕ ਪ੍ਰੇਸ਼ਾਨ : ਮੁੰਧੋਂ

ਇਲਾਕੇ ਦੀਆ ਟੁੱਟੀਆਂ ਲਿੰਕ ਸੜਕਾਂ ਲੋਕ ਪ੍ਰੇਸ਼ਾਨ : ਮੁੰਧੋਂ

ਚੰਡੀਗੜ੍ਹ 22 ਅਪ੍ਰੈਲ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
‘ਜੇਕਰ ਲੋਕਾਂ ਨੂੰ ਸਹੂਲਤਾਂ ਦੀ ਗੱਲ ਕਰੀਏ ਤਾਂ ਤਿੰਨ ਮੁਢਲੀਆਂ ਸਹੂਲਤਾਂ ਸਰਕਾਰ ਵੱਲੋਂ ਲੋਕਾਂ ਨੂੰ ਮੁਹੱਈਆ ਕਰਾਉਣੀਆਂ ਮੁੱਖ ਹੁੰਦੀਆਂ ਹਨ, ਜਿਨ੍ਹਾਂ ਵਿੱਚ ਸਿਹਤ ਸਹੂਲਤਾਂ, ਸਿੱਖਿਆ ਅਤੇ ਸੜਕੀ ਢਾਂਚਾ ਹੁੰਦਾ ਹੈ। ਪਰ ਜੇਕਰ ਬਲਾਕ ਮਾਜਰੀ ਦੇ ਇਲਾਕੇ ਵਿੱਚ ਸੜਕ ਸੁਧਾਰ ਦੀ ਗੱਲ ਕਰੀਏ ਤਾਂ ਸ਼ਾਇਦ ਹੀ ਕਿਸੇ ਸਰਕਾਰ ਵਿੱਚ ਸੜਕਾਂ ਦੀ ਐਨੀ ਮਾੜੀ ਹਾਲਤ ਹੋਈ ਹੋਵੇ। ਟੁੱਟੀਆਂ ਲਿੰਕ ਸੜਕਾਂ ਤੋਂ ਇਲਾਕੇ ਦੇ ਲੋਕ ਬਹੁਤ ਪਰੇਸ਼ਾਨ ਹਨ।’ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਉੱਘੇ ਸਮਾਜ ਸੇਵੀ ‘ਤੇ ਸਾਬਕਾ ਚੇਅਰਮੈਨ ਸੁਦੇਸ਼ ਕੁਮਾਰ ਮੁੰਧੋ ਨੇ ਗੱਲਬਾਤ ਕਰਦਿਆਂ ਕੀਤਾ ਹੈ। ਸ੍ਰੀ ਮੁੰਧੋ ਨੇ ਕਿਹਾ ਕਿ ਸਾਡਾ ਇਲਾਕਾ ਸ਼ਾਂਤਮਈ ਮਾਹੌਲ ਵਾਲਾ ਹੈ ਪਰ ਟੁੱਟੀਆਂ ਸੜਕਾਂ ਨੇ ਲੋਕਾਂ ਵਿੱਚ ਅਸ਼ਾਂਤੀ ਫਲਾਈ ਹੋਈ ਹੈ, ਕਿਉਂਕਿ ਆਏ ਦਿਨ ਟੁੱਟੀਆਂ ਲਿੰਕ ਸੜਕਾਂ ਕਾਰਨ ਹਾਦਸੇ ਵਾਪਰਦੇ ਰਹਿੰਦੇ ਹਨ। ਉਨ੍ਹਾਂ ਸਰਕਾਰ ‘ਤੇ ਸ਼ਿਕਵਾ ਕਰਦਿਆ ਕਿਹਾ ਕਿ ਬੇਸ਼ੱਕ ਸਰਕਾਰ ਆਏ ਦਿਨ ਨਵੇਂ-ਨਵੇਂ ਵਾਅਦੇ ਅਤੇ ਦਾਅਵੇ ਕਰ ਰਹੀ ਹੈ ਪਰ ਜੇਕਰ ਇਲਾਕੇ ਵਿੱਚ ਸੜਕਾਂ ਦੀ ਗੱਲ ਕੀਤੀ ਜਾਵੇ ਤਾਂ ਇਹਨਾਂ ਵਾਅਦਿਆਂ-ਦਾਵਿਆਂ ਦੀ ਫੂਕ ਨਿਕਲਦੀ ਨਜ਼ਰ ਆਉਂਦੀ ਹੈ।
ਇਸ ਆਗੂ ਅਨੁਸਾਰ ਪਿਛਲੇ ਤਿੰਨ ਸਾਲ ਵਿੱਚ ਇਲਾਕੇ ਵਿੱਚ ਕਿਸੇ ਵੀ ਸੜਕ ਦੀ ਰਿਪੇਅਰ ਨਹੀਂ ਹੋਈ। ਸ੍ਰੀ ਮੁੰਧੋ ਨੇ ਕਿਹਾ ਕਿ ਇਤਿਹਾਸਿਕ ਕਸਬਾ ਖਿਜਰਾਬਾਦ ਤੋਂ ਚਟੌਲੀ ਨੂੰ ਜਾਂਦੀ ਸੜਕ ਦੀ ਹਾਲਤ ਬੇਹੱਦ ਖਸਤਾ ਹੈ। ਇਲਾਕੇ ਦੇ ਲੋਕ ਪਿੱਟ ਪਿੱਟ ਕੇ ਮਰ ਗਏ, ਪਰ ਕਿਸੇ ਨੇ ਵੀ ਇਸ ਸੜਕ ਦੀ ਸਾਰ ਨਹੀਂ ਲਈ ਜ਼ਿਆਦਾਤਰ ਸੜਕਾਂ ਦਾ ਬੇੜਾ ਗਰਕ ਕਰਨ ਵਿੱਚ ਓਵਰਲੋਡ ਟਿੱਪਰਾਂ ਦਾ ਵੀ ਦਾ ਵੀ ਵੱਡਾ ਰੋਲ ਹੈ। ਸੁਦੇਸ਼ ਕੁਮਾਰ ਮੁੰਧੋ ਨੇ ਕਿਹਾ ਕਿ ਇਹ ਇਲਾਕਾ ਪਹਿਲਾ ਹੀ ਪਛੜਿਆ ਹੋਣ ਕਰਕੇ ਸਰਕਾਰ ਤੋਂ ਮਿਹਰਬਾਨੀ ਦੀ ਆਸ ਰੱਖਦਾ ਹੈ ਪਰ ਸੜਕਾਂ ਪੱਖੋਂ ਸਰਕਾਰ ਦੀ ਅਣਦੇਖੀ ਤੋਂ ਲੱਗਦਾ ਹੈ ਕਿ ਸਰਕਾਰ ਵੱਡੇ ਵਿਕਾਸ ਤਾਂ ਅਖਬਾਰਾਂ ਦੇ ਬਿਆਨਾਂ ਅਤੇ ਆਪਣੇ ਵਰਕਰਾਂ ਵਿੱਚ ਖੁਸ਼ੀ ਭਰਨ ਵਾਸਤੇ ਹੀ ਦੇ ਰਹੇ ਰਹੀ ਹੈ। ਇਨ੍ਹਾਂ  ਕਿਹਾ ਕਿ ਵੈਸੇ ਤਾਂ ਸਿਹਤ ਸਹੂਲਤਾਂ ਦਾ ਵੀ ਰੱਬ ਹੀ ਰਾਖਾ ਹੈ ਪਰ ਜੇਕਰ ਸੜਕਾਂ ਹੋਣਗੀਆਂ ਤਾਂ ਲੋਕ ਦੂਰ ਦਰਾਡੇ ਵੀ ਆਪਣਾ ਇਲਾਜ ਕਰਵਾਉਣ ਜਾ ਸਕਦੇ ਹਨ। ਇਸ ਆਗੂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਲਾਕੇ ਦੀਆਂ ਸੜਕਾਂ ਵੱਲ ਧਿਆਨ ਦਿੱਤਾ ਜਾਵੇ ਅਤੇ ਲੋਕਾਂ ਦੇ ਜਾਨ ਮਾਲ ਦੀ ਰੱਖਿਆ ਕੀਤੀ ਜਾਵੇ।

Leave a Reply

Your email address will not be published. Required fields are marked *