ਇਲਾਕੇ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ
ਚੰਡੀਗੜ੍ਹ 10 ਜੂਨ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):


ਸ਼ਹੀਦਾਂ ਦੇ ਸ਼ਰਤਾਜ ਸ੍ਰੀ ਗੁਰੂ ਅਰਜਨ ਦੇਵ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇਲਾਕੇ ਭਰ ਵਿੱਚ ਧਾਰਮਿਕ ਸਮਾਗਮਾਂ ਸਮੇਤ ਠੰਢੇ -ਮਿੱਠੇ ਜਲ ਦੀਆਂ ਛਬੀਲਾਂ ਲਗਾਈਆ ਗਈਆਂ ਹਨ। ਇਸ ਮੌਕੇ ਗੁਰੂ ਘਰਾਂ ਚ ਪਾਠਾਂ ਦੇ ਭੋਗ ਪਾਏ ਗਏ ਸਮੇਤ ਵਿਰਾਗਮਈ ਕੀਰਤਨ ਹੋਏ ਤੇ ਗੁਰੂ ਜੀ ਕੁਰਬਾਨੀ ਨੂੰ ਯਾਦ ਕੀਤਾ ਗਿਆ ਕਿ ਕਿਵੇਂ ਉਨ੍ਹਾਂ ਅੰਤਾਂ ਦੀ ਗਰਮੀ ਵਿੱਚ ਆਪਣੀ ਕੌਮ ਵਾਸਤੇ ਤੱਤੀ ਤਵੀ ਤੇ ਬੈਠ ਕੇ ਕੁਰਬਾਨੀ ਦਿੱਤੀ ਹੈ।
ਪਿੰਡ ਫਤਹਿ ਪੁਰ ਟੱਪਰੀਆਂ ਵਿਖੇ ਸਰਪੰਚ ਜਗਤਾਰ ਸਿੰਘ ਦੀ ਅਗਵਾਈ ਵਿੱਚ ਠੰਢੇ ਮਿੱਠੇ ਜਲ ਦੀ ਛਬੀਲ ਲਗਾਈ ਹੈ। ਨੌਜਵਾਨਾਂ ਵੱਲੋਂ ਇਹ ਉਪਰਾਲਾ ਕੀਤਾ ਗਿਆ। ਅੱਤ ਦੀ ਗਰਮੀ ਵਿੱਚ ਰਾਹਗੀਰਾਂ ਲਈ ਠੰਢਾ ਮਿੱਠਾ ਜਲ ਤਿਆਰ ਕੀਤਾ ਗਿਆ। ਸੇਵਾਦਾਰ ਕੁਲਵਿੰਦਰ ਸਿੰਘ ਕਾਕਾ ਜਸਨ ਤਰੀ, ਸਰਪੰਚ ਜਗਤਾਰ ਸਿੰਘ, ਪੰਚ ਸੁਰਮੁਖ ਸਿੰਘ ਹੈਪੀ ਹੋਰ ਨੌਜਵਾਨ ਹਾਜ਼ਰ ਸੀ । ਇਸੇ ਤਰਾਂ ਪਿੰਡ ਖ਼ਿਜ਼ਰਾਬਾਦ , ਮੁੱਲਾਂਪੁਰ ਗਰੀਬਦਾਸ, ਨਗਲੀਆਂ, ਫਾਟਵਾਂ, ਖੈਰਪੂਰ, ਢਕੌਰਾਂ, ਤਿਊੜ, ਸੁਹਾਲੀ, ਫਿਰੋਜਪੁਰ, ਬੜੌਦੀ, ਹੁਸ਼ਿਆਪੁਰ, ਤੱਕੀਪੁਰ, ਮਿਲਖ, ਕੰਸਾਲਾ, ਮਹਿਰੌਲੀ, ਭੜੌਜੀਆਂ, ਸੈਣੀ ਮਾਜਰਾ, ਰਾਣੀ ਮਾਜਰਾ, ਸੰਗਤਪੁਰਾ, ਮਾਣਕਪੁਰ ਸ਼ਰੀਫ਼, ਮਾਜਰਾ, ਦੁਲਵਾਂ ਖੱਦਰੀ, ਸਿੰਗਾਰੀਵਾਲ, ਸ਼ੇਖਪੁਰਾ, ਕੁੱਬਾਹੇੜੀ, ਮੀਆਂਪੁਰ ਚੰਗਰ, ਬੂਥਗੜ ਸਮੇਤ ਆਦਿ ਪਿੰਡਾਂ ਚ ਠੰਢੇ – ਮਿੱਠੇ ਜਲ ਦੀਆਂ ਛਬੀਲਾਂ ਸਮੇਤ ਕੜਾਹ ਛੋਲਿਆ ਦਾ ਲੰਗਰ ਲਗਾਇਆ ਗਿਆ ਹੈ।

