Breaking
www.sursaanjh.com > ਅੰਤਰਰਾਸ਼ਟਰੀ > “ਇਸਕ ਦਾ ਰੁੱਖ” – ਵਿੰਦਰ ਮਾਝੀ ਦੀ ਲਿਖੀ ਤੇ ਸੁਨੀਲ ਡੋਗਰਾ ਦੀ ਗਾਈ ਗ਼ਜ਼ਲ ਨੂੰ ਦਰਸ਼ਕਾਂ ਵੱਲੋਂ ਮਿਲ ਰਿਹਾ ਹੈ ਭਰਵਾਂ ਹੁੰਗਾਰਾ

“ਇਸਕ ਦਾ ਰੁੱਖ” – ਵਿੰਦਰ ਮਾਝੀ ਦੀ ਲਿਖੀ ਤੇ ਸੁਨੀਲ ਡੋਗਰਾ ਦੀ ਗਾਈ ਗ਼ਜ਼ਲ ਨੂੰ ਦਰਸ਼ਕਾਂ ਵੱਲੋਂ ਮਿਲ ਰਿਹਾ ਹੈ ਭਰਵਾਂ ਹੁੰਗਾਰਾ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 7 ਅਪ੍ਰੈਲ:
ਪੰਜਾਬੀ ਸੰਗੀਤ ਜਗਤ ਵਿੱਚ ਰੂਹ ਨੂੰ ਸਕੂਨ ਦੇਣ ਵਾਲੀ ਗ਼ਜ਼ਲ “ਇਸਕ ਦਾ ਰੁੱਖ” ਰਿਲੀਜ਼ ਹੋਈ ਹੈ, ਜਿਸ ਨੂੰ ਗਾਇਆ ਤੇ ਸੰਗੀਤਬੱਧ ਕੀਤਾ ਹੈ ਗ਼ਜ਼ਲ ਗਾਇਕ ਸੁਨੀਲ ਡੋਗਰਾ ਨੇ। ਉੱਘੇ ਸ਼ਾਇਰ ਵਿੰਦਰ ਮਾਝੀ ਦੇ ਆਫੀਸ਼ੀਅਲ ਚੈਨਲ ਤੋਂ ਰਿਲੀਜ਼ ਹੋਈ ਇਸ ਗ਼ਜ਼ਲ ਨੂੰ ਸੁਣਨ ਵਾਲਿਆਂ ਦੀ ਗਿਣਤੀ ਕੁਝ ਦਿਨਾਂ ਵਿੱਚ ਹੀ ਇੱਕ ਮਿਲਿਅਨ ਤੋਂ ਉੱਤੇ ਹੋ ਗਈ ਹੈ। ਗ਼ਜ਼ਲਗੋ ਵਿੰਦਰ ਮਾਝੀ ਦੇ ਲਿਖੇ ਸ਼ਬਦ ਦਰਦ, ਮੁਹੱਬਤ ਅਤੇ ਤੜਪ ਦੇ ਸੁਹਾਣੇ ਮੇਲ ਨੂੰ ਵਿਅਕਤ ਕਰਦੇ ਹਨ। ਇਹ ਤੱਤ ਗ਼ਜ਼ਲ ਦੀ ਅਸਲੀ ਰੂਹ ਹੁੰਦੇ ਹਨ। ਇਸ ਨੂੰ ਹਰਜੇਸ਼ ਬਿੱਟੂ ਦੀਆਂ ਸੰਗੀਤਕ ਧੁਨਾਂ ਵਿੱਚ ਆਧੁਨਿਕ ਪੰਜਾਬੀ ਰੁਝਾਨ ਨਾਲ ਜੋੜਿਆ ਗਿਆ ਹੈ, ਜਿਸ ਨਾਲ ਇੱਕ ਸੁਹਾਵਣਾ ਤਾਲਮੇਲ ਬਣਦਾ ਹੈ।
ਸੁਰ ਸਾਂਝ ਡਾਟ ਕਾਮ ਨਾਲ਼ ਗੱਲਬਾਤ ਕਰਦਿਆਂ ਗਜ਼ਲਗੋ ਵਿੰਦਰ ਮਾਂਝੀ ਨੇ ਦੱਸਿਆ ਕਿ ਇਸ ਗ਼ਜ਼ਲ ਦੀ ਵੀਡੀਓ ਵਿੱਚ ਮੁੱਖ ਭੂਮਿਕਾ ਪਰਵੀਨ ਬਾਣੀ, ਸਨੇਹਾ ਜੈਸਵਾਲ ਤੇ ਮਲਕੀਤ ਸੈਣੀ ਨੇ ਨਿਭਾਈ ਹੈ। ਇਸਨੂੰ ਦੀਪ ਫ੍ਰੇਮਜ਼ (ਡੀਓਪੀ) ਨੇ ਫਿਲਮਾਇਆ ਹੈ। ਵੀਡੀਓ ਨਿਰਦੇਸ਼ਨ ਤੇ ਐਡੀਟਿੰਗ ਅਮਨ ਟੱਲੇਵਾਲ ਵੱਲੋਂ ਕੀਤੀ ਗਈ ਹੈ, ਜਦਕਿ ਮੇਕਅੱਪ ਆਸ਼ੂ ਮੇਕਓਵਰਜ਼ ਨੇ ਸੰਭਾਲਿਆ ਹੈ। ਉਨ੍ਹਾਂ ਕਿਹਾ ਕਿ ਇਸ ਸਾਰੇ ਪ੍ਰੋਜੈਕਟ ਨੂੰ ਹੋਂਦ ‘ਚ ਲਿਆਉਣ ਵਿੱਚ ਜੁੜੇ ਕਲਾਕਾਰਾਂ ਦੀ ਮਿਹਨਤ ਨੂੰ ਸਲਾਮ ਹੈ। ਗ਼ਜ਼ਲਗੋ ਸਿਰੀ ਰਾਮ ਅਰਸ਼ ਤੇ ਰਣਜੀਤ ਸਿੰਘ ਧੂਰੀ, ਮੈਡਮ ਜਤਿੰਦਰ ਕੌਰ ਚੰਦੀ, ਕੀਰਤ ਪੰਨੂ ਤੇ ਭੈਣ ਮਨਪ੍ਰੀਤ ਕੌਰ ਦੇ ਅਸ਼ੀਰਵਾਦ ਸਦਕਾ ਹੀ ਇਸ ਗ਼ਜ਼ਲ ਦਾ ਕਾਰਜ ਸਫ਼ਲਤਾਪੂਰਵਕ ਸੰਪੂਰਨ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਸਾਰੇ ਪ੍ਰੋਜੈਕਟ ਨੂੰ ਪੂਰਾ ਕਰਨ ਲਈ ਵਿਸ਼ੇਸ਼ ਧੰਨਵਾਦ ਲਖਵਿੰਦਰ ਸਿੰਘ ਦਾ ਹੈ, ਜਿਨ੍ਹਾਂ ਦੀ ਬਦੌਲਤ ਇਹ ਪ੍ਰੋਜੈਕਟ ਦਰਸ਼ਕਾਂ ਦੀ ਕਚਹਿਰੀ ਵਿੱਚ ਸਫਲਤਾਪੂਰਵਕ ਹਾਜ਼ਰ ਹੋ ਸਕਿਆ ਹੈ। ਉਨ੍ਹਾਂ ਉਮੀਦ ਜ਼ਾਹਿਰ ਕਰਦਿਆਂ ਕਿਹਾ ਕਿ ਮੇਰੀਆਂ ਪਹਿਲੀਆਂ ਗ਼ਜ਼ਲਾਂ ਵਾਂਗ ਹੀ ਇਸ ਗ਼ਜ਼ਲ ਨੂੰ ਵੀ ਸਹਿਯੋਗ ਤੇ ਪਿਆਰ ਮਿਲੇਗਾ।

Leave a Reply

Your email address will not be published. Required fields are marked *