www.sursaanjh.com > ਚੰਡੀਗੜ੍ਹ/ਹਰਿਆਣਾ > ਇੰਸਪੈਕਟਰ ਯੋਗੇਸ਼ ਕੁਮਾਰ ਲੱਗੇ ਮਾਜਰੀ ਥਾਣੇ ਦੇ ਇੰਚਾਰਜ

ਇੰਸਪੈਕਟਰ ਯੋਗੇਸ਼ ਕੁਮਾਰ ਲੱਗੇ ਮਾਜਰੀ ਥਾਣੇ ਦੇ ਇੰਚਾਰਜ

ਚੰਡੀਗੜ੍ਹ 4 ਜੂਨ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਪੰਜਾਬ ਸਰਕਾਰ ਵੱਲੋਂ ਪੁਲਿਸ ਪ੍ਰਸ਼ਾਸਨ ਵਿੱਚ ਵੱਡਾ ਫੇਰ ਬਦਲ ਕਰਦਿਆਂ ਜਿੱਥੇ ਕਈ ਪੁਲਿਸ ਅਧਿਕਾਰੀਆਂ ਨੂੰ ਤਰੱਕੀਆਂ ਦਿੱਤੀਆਂ ਗਈਆਂ ਹਨ, ਉੱਥੇ ਹੀ ਬਦਲੀਆਂ ਵੀ ਕੀਤੀਆਂ ਗਈਆਂ ਹਨ। ਥਾਣਾ ਮਾਜਰੀ ਵਿਖੇ ਵੀ ਨਵੇਂ ਥਾਣਾ ਇੰਚਾਰਜ ਇੰਸਪੈਕਟਰ ਯੋਗੇਸ਼ ਕੁਮਾਰ ਨੂੰ ਤੈਨਾਤ ਕੀਤਾ ਗਿਆ ਹੈ। ਯੋਗੇਸ਼ ਕੁਮਾਰ, ਐਟੀ ਹਿਊਮਨ ਟ੍ਰੈਫਿਕਿੰਗ ਯੂਨਿਟ ਮੁਹਾਲੀ ਤੋਂ ਆਏ ਹਨ। ਇਹਨਾਂ ਤੋਂ ਪਹਿਲਾਂ ਇੱਥੇ ਇੰਸਪੈਕਟਰ ਸੁਨੀਲ ਕੁਮਾਰ ਸਨ, ਜਿਨ੍ਹਾਂ ਨੂੰ ਇੱਥੋਂ ਬਦਲ ਕੇ ਸਿਟੀ ਥਾਣਾ ਖਰੜ ਭੇਜਿਆ ਗਿਆ ਹੈ। ਸੀਨੀਅਰ ਪੁਲਿਸ ਅਫ਼ਸਰ ਯੋਗੇਸ ਕੁਮਾਰ ਪਹਿਲਾਂ ਵੀ ਮਾਜਰੀ ਵਿਖੇ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਹਨ। ਇਲਾਕੇ ਦੇ ਆਗੂਆਂ ਨੇ ਨਵੇਂ ਇੰਚਾਰਜ ਦਾ ਸਵਾਗਤ ਕਰਦਿਆਂ ਵਧੀਆ ਸੇਵਾਵਾਂ ਦੇਣ ਦੀ ਆਸ ਕੀਤੀ।

Leave a Reply

Your email address will not be published. Required fields are marked *