www.sursaanjh.com > ਅੰਤਰਰਾਸ਼ਟਰੀ > ਉੱਘੇ ਕਹਾਣੀਕਾਰ ਪਰਮਜੀਤ ਮਾਨ ਦੀ ਪੁਸਤਕ ਸਮੁੰਦਰਨਾਮਾ (ਛੱਲਾਂ ਨਾਲ਼ ਗੱਲਾਂ) ‘ਤੇ ਵਿਚਾਰ ਚਰਚਾ 27 ਮਈ ਨੂੰ – ਡਾ. ਭੀਮ ਇੰਦਰ ਸਿੰਘ

ਉੱਘੇ ਕਹਾਣੀਕਾਰ ਪਰਮਜੀਤ ਮਾਨ ਦੀ ਪੁਸਤਕ ਸਮੁੰਦਰਨਾਮਾ (ਛੱਲਾਂ ਨਾਲ਼ ਗੱਲਾਂ) ‘ਤੇ ਵਿਚਾਰ ਚਰਚਾ 27 ਮਈ ਨੂੰ – ਡਾ. ਭੀਮ ਇੰਦਰ ਸਿੰਘ

ਪਟਿਆਲ਼ਾ (ਸੁਰ ਸਾਂਝ ਡਾਟ ਕਾਮ ਬਿਊਰੋ), 25 ਮਈ:

ਉੱਘੇ ਕਹਾਣੀਕਾਰ ਪਰਮਜੀਤ ਮਾਨ ਦੀ ਪੁਸਤਕ ਸਮੁੰਦਰਨਾਮਾ (ਛੱਲਾਂ ਨਾਲ਼ ਗੱਲਾਂ) ‘ਤੇ ਵਿਚਾਰ ਚਰਚਾ ਸਮਾਗਮ ਮਿਤੀ 27 ਮਈ, 2027  ਨੂੰ ਸਵੇਰੇ 10.30 ਵਜੇ ਵਰਡਲ ਪੰਜਾਬੀ ਸੈਂਟਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਕਰਵਾਇਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਕਹਾਣੀਕਾਰ ਪਰਮਜੀਤ ਮਾਨ ਦੀ ਇਸ ਪੁਸਤਕ ਸਮੁੰਦਰਨਾਮਾ (ਛੱਲਾਂ ਨਾਲ਼ ਗੱਲਾਂ) ਨੂੰ ਭਾਸ਼ਾ ਵਿਭਾਗ, ਪੰਜਾਬ ਵੱਲੋਂ ਡਾ. ਐਮ.ਐਸ. ਰੰਧਾਵਾ ਪੁਰਸਕਾਰ-2024 ਨਾਲ਼ ਸਨਮਾਨਿਤ ਕੀਤਾ ਜਾ ਚੁੱਕਾ ਹੈ।

ਵਰਲਡ ਪੰਜਾਬੀ ਸੈਂਟਰ ਦੇ ਡਾਇਰੈਕਟਰ ਡਾ. ਭੀਮ ਇੰਦਰ ਸਿੰਘ ਨੇ ਦੱਸਿਆ ਕਿ ਇਸ  ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਡਾ. ਲਾਭ ਸਿੰਘ ਖੀਵਾ, ਵਿਸ਼ੇਸ਼ ਮਹਿਮਾਨ ਪ੍ਰੋ. ਕਿਰਪਾਲ ਕਜ਼ਾਕ ਸ਼ਾਮਿਲ ਹੋ ਰਹੇ ਹਨ। ਡਾ. ਰਾਜਿੰਦਰਪਾਲ ਸਿੰਘ ਬਰਾੜ ਮੁੱਖ ਵਕਤਾ ਹੋਣਗੇ, ਜਦਕਿ ਡਾ. ਜਸਵਿੰਦਰ ਸਿੰਘ ਪ੍ਰਧਾਨਗੀ ਕਰਨਗੇ। ਖੋਜ ਪੱਤਰ ਡਾ. ਅਰਵਿੰਦਰ ਕਾਕੜਾ ਵੱਲੋਂ ਪੜ੍ਹਿਆ ਜਾਵੇਗਾ। ਪ੍ਰਬੰਧਕਾਂ ਵੱਲੋਂ ਇਸ ਸਮਾਗਮ ਵਿੱਚ ਪਹੁੰਚਣ ਲਈ ਬੇਨਤੀ ਕੀਤੀ ਗਈ ਹੈ।

Leave a Reply

Your email address will not be published. Required fields are marked *