ਉੱਘੇ ਗ਼ਜ਼ਲਗੋ ਅਜਮੇਰ ਸਾਗਰ ਮੁੰਡੀ ਖਰੜ ਦੀ ਸੜਕ ਹਾਦਸੇ ਵਿੱਚ ਹੋਈ ਬੇਵਕਤੀ ਮੌਤ ‘ਤੇ ਗਹਿਰੇ ਦੁੱਖ ਦਾ ਪ੍ਰਗਟਾਵਾ
ਐਸ.ਏ.ਐਸ. ਨਗਰ (ਸੁਰ ਸਾਂਝ ਡਾਟ ਕਾਮ ਬਿਊਰੋ), 13 ਮਈ:


ਯੂਨੀਵਰਸਲ ਆਰਟ ਐਂਡ ਕਲਚਰ ਵੈਲਫੇਅਰ ਸੁਸਾਇਟੀ ਰਜਿ ਮੁਹਾਲੀ ਦੇ ਪ੍ਰਧਾਨ ਨਰਿੰਦਰਪਾਲ ਸਿੰਘ ਨੀਨਾ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ, ਜਿਸ ਵਿੱਚ ਗ਼ਜ਼ਲਗੋ ਸ੍ਰੀ ਅਜਮੇਰ ਸਾਗਰ ਮੁੰਡੀ ਖਰੜ ਦੀ ਸੜਕ ਹਾਦਸੇ ਵਿੱਚ ਹੋਈ ਬੇਵਕਤੀ ਮੌਤ ‘ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਮੀਟਿੰਗ ਵਿੱਚ ਬੀਬਾ ਸੁਖਬੀਰਪਾਲ ਕੌਰ ਉੱਘੇ ਫਿਲਮੀ ਤੇ ਥੀਏਟਰ ਕਲਾਕਾਰ, ਸਰਪ੍ਰਸਤ ਸ੍ਰੀ ਗੁਰਪ੍ਰੀਤ ਸਿੰਘ ਖਾਲਸਾ, ਅਮਿ੍ਰਤਪਾਲ ਸਿੰਘ, ਗੋਪਾਲ ਸ਼ਰਮਾ, ਗੀਤਕਾਰ ਬਲਜੀਤ ਫਿੱਡਿਆਂ ਵਾਲਾ, ਲੋਕ ਗਾਇਕ ਗਗਨਦੀਪ ਉਰਫ ਗੈਰੀ ਗਿੱਲ, ਹਰਮਨ ਗਿੱਲ, ਅਲਗੋਜ਼ਾ ਵਾਦਕ ਮਨਦੀਪ ਸਿੰਘ, ਹਰਕੀਰਪਾਲ ਸਿੰਘ ਜੱਸ ਵੜੈਚ ਹਾਜ਼ਰ ਸਨ।
ਕਰਮਜੀਤ ਸਿੰਘ ਬੱਗਾ, ਅੰਤਰ-ਰਾਸ਼ਟਰੀ ਅਲਗੋਜ਼ਾ ਵਾਦਕ।

