www.sursaanjh.com > ਅੰਤਰਰਾਸ਼ਟਰੀ > ਉੱਘੇ ਸੂਫੀ ਸ਼ਾਇਰ ਜਸਪਾਲ ਦੇਸੂਵੀ ਨੂੰ ਸਦਮਾ – ਪੂਜਨੀਕ ਮਾਤਾ ਗੁਰਨਾਮ ਕੌਰ ਹੋਏ ਇਸ ਫਾਨੀ ਦੁਨੀਆਂ ਤੋਂ ਰੁਖ਼ਸਤ

ਉੱਘੇ ਸੂਫੀ ਸ਼ਾਇਰ ਜਸਪਾਲ ਦੇਸੂਵੀ ਨੂੰ ਸਦਮਾ – ਪੂਜਨੀਕ ਮਾਤਾ ਗੁਰਨਾਮ ਕੌਰ ਹੋਏ ਇਸ ਫਾਨੀ ਦੁਨੀਆਂ ਤੋਂ ਰੁਖ਼ਸਤ

ਉੱਘੇ ਸੂਫੀ ਸ਼ਾਇਰ ਜਸਪਾਲ ਦੇਸੂਵੀ ਨੂੰ ਸਦਮਾ – ਪੂਜਨੀਕ ਮਾਤਾ ਗੁਰਨਾਮ ਕੌਰ, ਇਸ ਫਾਨੀ ਦੁਨੀਆਂ ਤੋਂ ਹੋਏ ਰੁਖ਼ਸਤ

ਗੁਰਦੁਆਰਾ ਸਾਹਿਬ ਦੇਸੂ ਮਾਜਰਾ (ਮੋਹਾਲ਼ੀ) ਵਿਖੇ ਮਿਤੀ 26 ਮਈ 2024 ਨੂੰ ਠੀਕ 12.00 ਤੋਂ 1.30 ਵਜੇ ਤੱਕ ਹੋਵੇਗੀ ਅੰਤਿਮ ਅਰਦਾਸ

ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 25 ਮਈ:

ਉੱਘੇ ਸੂਫੀ ਸ਼ਾਇਰ ਜਸਪਾਲ ਦੇਸੂਵੀ ਨੂੰ ਉਦੋਂ ਭਾਰੀ ਸਦਮਾ ਲੱਗਿਆ, ਜਦੋਂ ਉਨ੍ਹਾਂ ਦੇ ਪੂਜਨੀਕ ਮਾਤਾ ਗੁਰਨਾਮ ਕੌਰ ਜੀ ਇਸ ਫਾਨੀ ਦੁਨੀਆਂ ਤੋਂ ਰੁਖ਼ਸਤ ਹੋ ਗਏ। ਵਰਨਣਯੋਗ ਹਨ ਕਿ ਸ਼ਾਇਰ ਜਸਪਾਲ ਦੇਸੂਵੀ ਵਿਸ਼ਵ ਪੰਜਾਬੀ ਸਾਹਿਤਕ ਰਚਨਾ ਵਿਚਾਰ ਮੰਚ ਦੇ ਸੰਸਥਾਪਕ ਹਨ ਜੋ ਕੈਨੇਡਾ ਵਿਖੇ ਰਹਿ ਰਹੇ ਹਨ। ਮਾਤਾ ਜੀ ਦੇ ਦਿਹਾਂਤ ਦੀ ਖ਼ਬਰ ਸੁਣਦਿਆਂ ਹੀ ਉਹ ਆਪਣੇ ਘਰ ਦੇਸੂ ਮਾਜਰਾ (ਮੋਹਾਲ਼ੀ) ਵਿਖੇ ਪਰਤ ਆਏ ਹਨ।

ਖਰੜ ਅਤੇ ਮੋਹਾਲ਼ੀ ਦੀਆਂ ਉੱਘੀਆਂ ਵੱਖ ਵੱਖ ਸਾਹਿਤਕ ਸਭਾਵਾਂ ਵੱਲੋਂ ਮਾਤਾ ਗੁਰਨਾਮ ਕੌਰ ਦੇ ਦਿਹਾਂਤ ‘ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਪਰਿਵਾਰ ਵੱਲੋਂ ਮਿਲ਼ੀ ਜਾਣਕਾਰੀ ਅਨੁਸਾਰ ਮਾਤਾ ਗੁਰਨਾਮ ਕੌਰ ਦੀ ਅੰਤਿਮ ਅਰਦਾਸ ਮਿਤੀ 26 ਮਈ 2024 ਨੂੰ (ਠੀਕ 12.00 ਤੋਂ 1.30 ਵਜੇ ਤੱਕ) ਗੁਰਦੁਆਰਾ ਸਾਹਿਬ ਦੇਸੂ ਮਾਜਰਾ (ਮੋਹਾਲ਼ੀ) ਵਿਖੇ ਹੋਵੇਗੀ।

Leave a Reply

Your email address will not be published. Required fields are marked *