Breaking
www.sursaanjh.com > ਅੰਤਰਰਾਸ਼ਟਰੀ > ਏਸ਼ੀਆ ਰੈਸਲਿੰਗ ਚੈਂਪੀਅਨਸ਼ਿਪ ਵਿੱਚ ਜਸਪੂਰਨ ਪਹਿਲਵਾਨ ਨੇ ਜਿੱਤਿਆ ਬ੍ਰਾਉਜ਼ ਮੈਡਲ

ਏਸ਼ੀਆ ਰੈਸਲਿੰਗ ਚੈਂਪੀਅਨਸ਼ਿਪ ਵਿੱਚ ਜਸਪੂਰਨ ਪਹਿਲਵਾਨ ਨੇ ਜਿੱਤਿਆ ਬ੍ਰਾਉਜ਼ ਮੈਡਲ

ਏਸ਼ੀਆ ਰੈਸਲਿੰਗ ਚੈਂਪੀਅਨਸ਼ਿਪ ਵਿੱਚ ਜਸਪੂਰਨ ਪਹਿਲਵਾਨ ਨੇ ਜਿੱਤਿਆ ਬ੍ਰਾਉਜ਼ ਮੈਡਲ
ਚੰਡੀਗੜ੍ਹ 26 ਜੂਨ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਮੋਹਾਲੀ ਜ਼ਿਲ੍ਹਾ ਦੇ ਕਸਬਾ ਮੁੱਲਾਂਪੁਰ ਗਰੀਬਦਾਸ ਵਿਖੇ ਸਥਿਤ ਅਖਾੜਾ ਮੁੱਲਾਂਪੁਰ ਗਰੀਬਦਾਸ ਦੇ ਪਹਿਲਵਾਨ ਜਸਪੂਰਨ ਸਿੰਘ ਨੇ ਦੇਸ਼ ਲਈ ਬਰਾਊਜ਼ ਮੈਡਲ ਜਿੱਤ ਕੇ ਦੇਸ ਅਤੇ ਅਖਾੜਾ ਮੁੱਲਾਂਪੁਰ ਗਰੀਬਦਾਸ ਤੇ ਆਪਣੇ ਮਾਤਾ ਪਿਤਾ ਅਤੇ ਅਖਾੜੇ ਦੇ ਸੰਚਾਲਕ ਗੋਲੂ ਪਹਿਲਵਾਨ ਦਾ ਨਾਂ ਰੋਸ਼ਨ ਕੀਤਾ ਹੈ। ਜਾਣਕਾਰੀ ਸਾਂਝੀ ਕਰਦਿਆਂ ਅਖਾੜਾ ਮੁੱਲਾਪੁਰ ਗਰੀਬਦਾਸ ਸੰਚਾਲਕ ਗੋਲੂ ਪਹਿਲਵਾਨ ਨੇ ਦੱਸਿਆ ਕਿ ਬੀਤੇ ਦਿਨੀਂ ਜੋਰਡਨ ਏਸ਼ੀਆ ਰੈਸਲਿੰਗ ਚੈਂਪੀਅਨਸ਼ਿਪ ਵਿੱਚ ਜਸਪੂਰਨ ਪਹਿਲਵਾਨ ਨੇ 110 ਕਿਲੋਗ੍ਰਾਮ ਫ੍ਰੀ ਸਟਾਇਲ ਅੰਡਰ 17 ਵਿੱਚ ਇਰਾਨ ਦੇ ਪਹਿਲਵਾਨ ਮੁਹੰਮਦ ਅਬੂਲਫਜਲ ਨੂੰ 0-4 ਦੇ ਵੱਡੇ ਫਰਕ ਨਾਲ ਹਰਾ ਕੇ ਇਹ ਮੈਡਮ ਜਿਤਿਆ ਹੈ।
ਇਸ ਖੁਸ਼ੀ ਨੂੰ ਸਾਰੇ ਹੀ ਅਖਾੜੇ ਦੇ ਪਹਿਲਵਾਨਾਂ ਨੇ ਇੱਕ ਦੂਜੇ ਨਾਲ ਸਾਂਝਾ ਕੀਤਾ। ਉਨ੍ਹਾਂ ਦੱਸਿਆ ਕਿ ਜਸਪੂਰਨ ਪਹਿਲਵਾਨ ਚਿਤਕਾਰਾ ਯੂਨੀਵਰਸਿਟੀ ਰਾਜਪੁਰਾ ਦਾ ਵਿਦਿਆਰਥੀ ਹੈ, ਜਿੱਥੇ ਪ੍ਰੋ ਚਾਂਸਲਰ ਸ੍ਰੀਮਤੀ ਮਧੂ ਚਿਤਕਾਰਾ ਅਤੇ ਉਥੋਂ ਦੇ ਸਮੂਹ ਸਟਾਫ ਤੋਂ ਇਲਾਵਾ ਸਪੋਰਟਸ ਡਿਪਾਰਮੈਟ ਚਿਤਕਾਰਾ ਵੱਲੋਂ ਵੀ ਉਸ ਨੂੰ ਪੂਰਾ ਸਹਿਯੋਗ ਦਿੱਤਾ ਜਾਂਦਾ ਹੈ। ਸਮੇਂ ਸਮੇਂ ਤੇ ਹੋਣ ਵਾਲੀਆਂ ਖੇਡਾਂ ਵਿੱਚ ਵੀ ਉਸ ਨੂੰ ਭਾਗ ਲੈਣ ਦਾ ਮੌਕਾ ਮਿਲਦਾ ਹੈ। ਗੋਲੂ ਪਹਿਲਵਾਨ ਨੇ ਦੱਸਿਆ ਕਿ ਜਸਪੂਰਨ ਪਹਿਲਵਾਨ ਅੱਜ ਵਿਦੇਸ਼ ਦੀ ਧਰਤੀ ਤੋਂ ਵਾਪਸ ਪਰਤੇਗਾ। ਪੰਜਾਬ ਪਹੁੰਚਣ ਤੇ ਉਸ ਦਾ ਅਖਾੜਾ ਮੁੱਲਾਂਪੁਰ ਗਰੀਬਦਾਸ ਵਿਖੇ ਭਰਵਾਂ ਸਵਾਗਤ ਕੀਤਾ ਜਾਵੇਗਾ।
ਇਸ ਮੌਕੇ ਦਾਸ ਐਸੋਸੀਏਟ ਦੇ ਸੰਚਾਲਕ ਰਵੀ ਸ਼ਰਮਾ ਵੱਲੋਂ ਗੋਲੂ ਪਹਿਲਵਾਨ ਅਤੇ ਜਸਪੂਰਨ ਪਹਿਲਵਾਨ ਨੂੰ ਵਧਾਈਆਂ ਦਿੰਦਿਆਂ ਕਿਹਾ ਗਿਆ ਕਿ ਇਹ ਇਨ੍ਹਾਂ ਦੀ ਮਿਹਨਤ ਰੰਗ ਲਿਆਈ ਹੈ ਕਿ ਅੱਜ ਜਸਪੂਰਨ ਪਹਿਲਵਾਨ ਪੰਜਾਬ ਤੋਂ ਇਲਾਵਾ ਬਾਹਰਲੇ ਮੁਲਕਾਂ ਵਿੱਚ ਵੀ ਨਾਂ ਕਮਾ ਰਿਹਾ ਹੈ। ਪਹਿਲਵਾਨ ਦੀ ਜ਼ਿੰਦਗੀ ਬਹੁਤ ਸੰਘਰਸ਼ਸ਼ੀਲ ਹੁੰਦੀ ਹੈ। ਸਾਨੂੰ ਪਤਾ ਹੈ ਕਿ ਕਿੰਨੀ ਮਿਹਨਤ ਤੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਏਥੇ ਤੱਕ ਪਹੁੰਚਣ ਲਈ ਤੇ ਵੱਡੇ ਸੁਪਨੇ ਨੂੰ ਸਾਕਾਰ ਕਰਨ ਲਈ ਦਿਨ ਰਾਤ ਮਿਹਨਤ ਮੰਗਦੀ ਹੈ, ਇਹ ਪਹਿਲਵਾਨੀ।
ਜ਼ਿਕਰਯੋਗ ਹੈ ਕਿ ਜਸਪੂਰਨ ਸਿੰਘ ਪਹਿਲਵਾਨ ਜੋ ਕਿ ਆਪਣੇ ਪਰਿਵਾਰ ਸਮੇਤ ਮੁੱਲਾਂਪੁਰ ਵਿਖੇ ਰਹਿ ਕੇ ਗੋਲੂ ਪਹਿਲਵਾਨ ਦੀ ਦੇਖ-ਰੇਖ ਹੇਠ ਲਗਾਤਾਰ ਅਭਿਆਸ ਕਰਦਾ ਆ ਰਿਹਾ ਹੈ, ਜਿਸ ਵਿੱਚ ਉਸ ਦੇ ਪਿਤਾ ਕੁਲਤਾਰ ਪਹਿਲਵਾਨ ਤੇ ਮਾਤਾ ਭਰਪੂਰ ਯੋਗਦਾਨ ਹੈ। ਪਿਤਾ ਤੇ ਮਾਤਾ ਵੱਲੋਂ ਵੀ ਆਪਣੇ ਪੁੱਤਰ ਦੀ ਇਸ ਉਪਲਬਧੀ ਤੇ ਸਾਰਿਆਂ ਨਾਲ ਖੁਸ਼ੀਆਂ ਸਾਂਝੀਆਂ ਕੀਤੀਆਂ ਗਈਆਂ। ਇਸ ਤੋਂ ਪਹਿਲਾਂ ਵੀ ਉਸ ਨੇ ਕਈ ਖਿਤਾਬ ਆਪਣੇ ਨਾਮ ਕੀਤੇ ਹਨ। ਪਹਿਲਾਂ ਵੀ ਉਹ ਰੋਮ ਇਟਲੀ ਵਿੱਚ ਹੋਈ ਰੈਸਲਿਗ ਚੈਂਪੀਅਨਸ਼ਿਪ ਵਿੱਚ ਦੇਸ਼ ਲਈ ਬਰਾਊਜ਼ ਮੈਡਲ ਜਿੱਤ ਕੇ ਦੇਸ ਦੀ ਝੋਲੀ ਪਾ ਚੁੱਕਾ ਹੈ।
ਅਖਾੜਾ ਮੁੱਲਾਂਪੁਰ ਗਰੀਬਦਾਸ ਵਿਖੇ ਗੋਲੂ ਪਹਿਲਵਾਨ ਦੀ ਸਰਪ੍ਰਸਤੀ ਹੇਠ ਇਲਾਕੇ ਦੇ ਨੌਜਵਾਨਾਂ ਨੂੰ ਵਿਦੇਸ਼ਾਂ ਦੇ ਕੋਚ ਸਿਖਲਾਈ ਦੇ ਰਹੇ ਹਨ। ਉਨ੍ਹਾਂ ਵੱਲੋਂ ਹਮੇਸ਼ਾ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਿਸ ਤਰ੍ਹਾਂ ਦੇ ਪਹਿਲਵਾਨਾਂ ਨੂੰ ਇਸ ਅਖਾੜੇ ਵਿੱਚ ਤਿਆਰ ਕੀਤਾ ਜਾਂਦਾ ਹੈ, ਸਰਕਾਰ ਵੱਲੋਂ ਉਨ੍ਹਾਂ ਨੂੰ ਬਣਦਾ ਸਤਿਕਾਰ ਤੇ ਸਹਿਯੋਗ ਨਹੀਂ ਮਿਲਦਾ। ਕਿਉਂਕਿ ਸਭ ਤੋਂ ਵੱਧ ਪਹਿਲਵਾਨਾਂ ਦੀ ਖੁਰਾਕ ਤੇ ਹੋਰ ਫੁੱਟਕਲ ਖਰਚੇ ਹਨ ਜੋ ਹਰੇਕ ਪਹਿਲਵਾਨ ਸ਼ਾਇਦ ਪੂਰਾ ਨਾ ਕਰ ਸਕਦਾ ਹੋਵੇ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਅਖਾੜੇ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੀ ਅਰਵਿੰਦ ਪੁਰੀ ਚੇਅਰਮੈਨ ਪੁਰੀ ਟਰੱਸਟ, ਸ਼ੇਰ ਸਿੰਘ ਮੱਲ, ਧਰਮਿੰਦਰ ਸਿੰਘ ਮੁੱਲਾਂਪੁਰ, ਸਿਤਾਰ ਮੁਹੰਮਦ, ਹੈਪੀ ਮਹਿਰੌਲੀ ਤੋਂ ਇਲਾਵਾ ਅਖਾੜੇ ਦੇ ਹੋਰ ਪਹਿਲਵਾਨ ਵੀ ਹਾਜ਼ਰ ਸਨ।

Leave a Reply

Your email address will not be published. Required fields are marked *