ਕੱਲ੍ਹ ਰਹੇਗੀ ਬਿਜਲੀ ਬੰਦ/ ਐਸ.ਡੀ.ਓ. ਨਿਤੀਸ਼ ਕੁਮਾਰ, ਉਪ-ਮੰਡਲ ਮਾਜਰਾ


ਚੰਡੀਗੜ੍ਹ 21 ਅਗਸਤ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਪਾਵਰ ਕਾਮ ਦੇ ਉਪ-ਮੰਡਲ ਮਾਜਰਾ ਅਧੀਨ 66 ਕੇ.ਵੀ. ਖਿਜਰਾਬਾਦ ਸਬ ਸਟੇਸ਼ਨ ਦੀ ਬਿਜਲੀ ਸਪਲਾਈ 22 ਅਗਸਤ ਨੂੰ ਪ੍ਰਭਾਵਿਤ ਰਹੇਗੀ। ਸਬ ਸਟੇਸ਼ਨ ਅਧੀਨ ਪਿੰਡ ਖਿਜਰਾਬਾਦ ਨਾਲ ਸਬੰਧਤ ਪਿੰਡਾਂ ਦੀ ਸਪਲਾਈ ਮਿਤੀ 22 ਅਗਸਤ ਨੂੰ ਸਵੇਰੇ 9 ਤੋਂ ਦੁਪਹਿਰ 11 ਵਜੇ ਤੇ ਬਾਅਦ ਦੁਪਹਿਰ 3 ਵਜੇ ਤੋਂ 5 ਵਜੇ ਤੱਕ ਲਾਈਨ ਦੀ ਜ਼ਰੂਰੀ ਮੁਰਮੰਤ ਕਾਰਨ ਬੰਦ ਰਹੇਗੀ।
ਇਹ ਜਾਣਕਾਰੀ ਪ੍ਰੈਸ ਬਿਆਨ ਰਾਹੀਂ ਉਪ-ਮੰਡਲ ਮਾਜਰਾ ਦੇ ਐਸ.ਡੀ.ਓ. ਨਿਤੀਸ਼ ਕੁਮਾਰ ਵੱਲੋਂ ਦਿੱਤੀ ਗਈ।

