www.sursaanjh.com > ਚੰਡੀਗੜ੍ਹ/ਹਰਿਆਣਾ > ਐਸ.ਸੀ. ਵਿੰਗ ਦੀ ਮੀਟਿੰਗ 8 ਮਈ ਨੂੰ : ਮੀਆਂਪੁਰ

ਐਸ.ਸੀ. ਵਿੰਗ ਦੀ ਮੀਟਿੰਗ 8 ਮਈ ਨੂੰ : ਮੀਆਂਪੁਰ

ਚੰਡੀਗੜ੍ਹ 6 ਮਈ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਸ਼੍ਰੋਮਣੀ ਅਕਾਲੀ ਦਲ ਦੀ ਇੱਕ ਅਹਿਮ ਮੀਟਿੰਗ 8 ਮਈ ਨੂੰ ਖਰੜ ਵਿਖੇ ਕੀਤੀ ਜਾ ਰਹੀ ਹੈ। ਐਸ.ਸੀ. ਵਿੰਗ ਦੇ ਜ਼ਿਲ੍ਹਾ ਪ੍ਰਧਾਨ ਜਥੇਦਾਰ ਦਿਲਬਾਗ ਸਿੰਘ ਮੀਆਂਪੁਰ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੀਆਂ ਗਤੀਵਿਧੀਆਂ ਅਤੇ ਹੋਰ ਪ੍ਰੋਗਰਾਮ ਬਾਰੇ ਵਿਚਾਰ ਚਰਚਾ ਕਰਨ ਦੇ ਲਈ ਐਸ.ਸੀ. ਵਿੰਗ ਦੀ ਮੀਟਿੰਗ ਕਟਾਣੀ ਹੋਟਲ ਸ਼ਿਵਜੋਤ ਖਰੜ ਵਿਖੇ 8 ਮਈ ਦਿਨ ਵੀਰਵਾਰ ਨੂੰ ਸਵੇਰੇ 11 ਵਜੇ ਕੀਤੀ ਜਾ ਰਹੀ ਹੈ। ਜਥੇਦਾਰ ਮੀਆਂਪੁਰ ਨੇ ਦੱਸਿਆ ਕਿ ਇਸ ਮੌਕੇ ਵਿਧਾਨ ਸਭਾ ਹਲਕਾ ਖਰੜ ਦੇ ਸਮੂਹ ਅਹੁਦੇਦਾਰ ਮੀਟਿੰਗ ਵਿੱਚ ਸ਼ਿਰਕਤ ਕਰਨਗੇ। ਜਥੇਦਾਰ ਨੇ ਅਕਾਲੀ ਵਰਕਰਾਂ ਨੂੰ ਅਪੀਲ ਕਰਦਿਆ ਕਿਹਾ ਕਿ ਪਾਰਟੀ ਦੀ ਹੋਰ ਮਜ਼ਬੂਤੀ ਲਈ ਇਸ ਮੀਟਿੰਗ ਵਿੱਚ ਵਧ-ਚੜ੍ਹ ਕੇ ਪਹੁੰਚਣ ਅਤੇ ਆਗੂ ਸਾਹਿਬਾਨਾਂ ਦੇ ਵਿਚਾਰ ਸੁਣਨ।

Leave a Reply

Your email address will not be published. Required fields are marked *