ਕਬੱਡੀ ਖਿਡਾਰੀ ਤੇ ਪ੍ਰੋਫ਼ੈਸਰ ਦਾ ਵਿਸ਼ੇਸ਼ ਸਨਮਾਨ
ਚੰਡੀਗੜ੍ਹ 8 ਸਤੰਬਰ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):


ਪਿੰਡ ਕੰਸਾਲਾ ਦੇ ਵਸਨੀਕਾਂ ਵੱਲੋਂ ਪਿੰਡ ਦੇ ਕੱਬਡੀ ਖਿਡਾਰੀ ਤੇ ਉਤਰ ਪ੍ਰਦੇਸ਼ ਯੂਨੀਵਰਸਿਟੀ ‘ਚ ਪ੍ਰੋਫ਼ੈਸਰ ਪਰਮਵੀਰ ਸਿੰਘ ਦਾ ਵਿਸ਼ੇਸ ਸਨਮਾਨ ਕੀਤਾ ਗਿਆ। ਇਸ ਸਬੰਧੀ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਰੱਖੇ ਸਮਾਗਮ ਦੌਰਾਨ ਕਬੱਡੀ ਖੇਡ ਵਿੱਚ ਨਾਮਣਾ ਖੱਟ ਰਹੇ ਖਿਡਾਰੀ ਗੁਰਜੰਟ ਸਿੰਘ ਜੰਟਾ ਦਾ ਮਲੇਸ਼ੀਆ ਖੇਡਕੇ ਆਉਣ ਅਤੇ ਡਾਕਟਰ ਪਰਮਵੀਰ ਸਿੰਘ ਦਾ ਉੱਤਰ ਪ੍ਰਦੇਸ਼ ਵਿੱਚ ਪੰਡਤ ਦੀਨ ਦਿਆਲ ਉਪਾਧਿਆ ਪਸ਼ੂ ਚਕਿਤਸਾ ਵਿਗਿਆਨ ਵਿਸ਼ਵ ਵਿਦਿਆਲਿਆ ਮੁਥਰਾ ਵਿਖੇ ਅਸਿਸਟੈਟ ਪ੍ਰੋਫੈਸਰ ਨਿਯੁਕਤ ਹੋਣ ਤੇ ਸਨਮਾਨ ਕੀਤਾ ਗਿਆ।
ਪਿੰਡ ਦੇ ਮੋਹਤਬਰ ਦਰਸ਼ਨ ਸਿੰਘ ਕੰਸਾਲਾ, ਸੁੱਖਦੇਵ ਸਿੰਘ ਸੁੱਖਾ ਨੇ ਕਿਹਾ ਕਿ ਇਨ੍ਹਾਂ ਨੌਜਵਾਨਾਂ ਨੇ ਮਿਹਨਤ ਕਰਕੇ ਪਿੰਡ ਤੇ ਇਲਾਕੇ ਦਾ ਨਾਂ ਰੌਸ਼ਨ ਕੀਤਾ, ਉਥੇ ਹੋਰਨਾਂ ਨੌਜਵਾਨਾਂ ਲਈ ਮਿਹਨਤ ਪ੍ਰਤੀ ਹੋਸਲੇ ਦਾ ਰਾਹ ਦਸੇਰਾ ਬਣੇ ਹਨ, ਜਿਸ ਤੋਂ ਪ੍ਰੇਰਿਤ ਹੋ ਕੇ ਹੋਰ ਨੌਜਵਾਨ ਵੀ ਮਿਹਨਤ ਕਰਕੇ ਉਚ ਅਹੁਦੇ ਤੇ ਪੁੱਜਣਗੇ। ਇਸ ਮੌਕੇ ਕੁਲਵਿੰਦਰ ਸਿੰਘ ਸਾਬਕਾ ਸਰਪੰਚ, ਦਰਸ਼ਨ ਸਿੰਘ ਕੰਸਾਲਾ, ਕੁਲਵੀਰ ਸਿੰਘ, ਰਮਨਦੀਪ ਸਿੰਘ, ਜਸਪਾਲ ਸਿੰਘ ਫੌਜੀ, ਕਰਮ ਸਿੰਘ ਫੌਜੀ, ਕੁਲਵਿੰਦਰ ਸਿੰਘ ਲਾਲਾ, ਅਮਰਜੀਤ ਸਿੰਘ ਗੋਲਡੀ ਤੇ ਪਾਲ ਸਿੰਘ ਪਟਵਾਰੀ ਆਦਿ ਮੋਹਤਬਰ ਵੀ ਹਾਜ਼ਰ ਸਨ। ਕੈਪਸ਼ਨ ਪਿੰਡ ਕੰਸਾਲਾ ਵਿਖੇ ਖਿਡਾਰੀ ਗੁਰਜੰਟ ਸਿੰਘ ਤੇ ਡਾ. ਪਰਮਵੀਰ ਸਿੰਘ ਦਾ ਸਨਮਾਨ ਕਰਦੇ ਹੋਏ ਕਿਸਾਨ ਆਗੂ ਦਰਸਨ ਸਿੰਘ, ਸੁਖਦੇਵ ਸਿੰਘ ਸੁੱਖਾ ਤੇ ਹੋਰ ਪਤਵੰਤੇ।

