www.sursaanjh.com > ਅੰਤਰਰਾਸ਼ਟਰੀ > ਕਵੀ ਮੰਚ (ਰਜਿ.) ਮੁਹਾਲ਼ੀ ਵੱਲੋਂ ਉੱਘੇ ਗੀਤਕਾਰ ਰਣਜੋਧ ਸਿੰਘ ਰਾਣਾ ਦੀਆਂ ਦੋ ਪੁਸਤਕਾਂ ਮਹਿਕਾਂ ਅਤੇ ਯਾਦਾਂ ਪਿੰਡ ਦੀਆਂ ‘ਤੇ ਵਿਚਾਰ ਚਰਚਾ ਮਿਤੀ 06 ਜੁਲਾਈ, 2024 ਨੂੰ – ਰਾਜ ਕੁਮਾਰ ਸਾਹੋਵਾਲ਼ੀਆ

ਕਵੀ ਮੰਚ (ਰਜਿ.) ਮੁਹਾਲ਼ੀ ਵੱਲੋਂ ਉੱਘੇ ਗੀਤਕਾਰ ਰਣਜੋਧ ਸਿੰਘ ਰਾਣਾ ਦੀਆਂ ਦੋ ਪੁਸਤਕਾਂ ਮਹਿਕਾਂ ਅਤੇ ਯਾਦਾਂ ਪਿੰਡ ਦੀਆਂ ‘ਤੇ ਵਿਚਾਰ ਚਰਚਾ ਮਿਤੀ 06 ਜੁਲਾਈ, 2024 ਨੂੰ – ਰਾਜ ਕੁਮਾਰ ਸਾਹੋਵਾਲ਼ੀਆ

ਕਵੀ ਮੰਚ (ਰਜਿ.) ਮੁਹਾਲ਼ੀ ਵੱਲੋਂ ਉੱਘੇ ਗੀਤਕਾਰ ਰਣਜੋਧ ਸਿੰਘ ਰਾਣਾ ਦੀਆਂ ਦੋ ਪੁਸਤਕਾਂ ਮਹਿਕਾਂ ਅਤੇ ਯਾਦਾਂ ਪਿੰਡ ਦੀਆਂ ‘ਤੇ ਵਿਚਾਰ ਚਰਚਾ ਮਿਤੀ 06 ਜੁਲਾਈ, 2024 ਨੂੰ – ਰਾਜ ਕੁਮਾਰ ਸਾਹੋਵਾਲ਼ੀਆ

ਆਰੀਆ ਸਮਾਜ ਮੰਦਿਰ, ਫੇਜ਼-6, ਮੁਹਾਲ਼ੀ ਵਿਖੇ ਸਵੇਰੇ 10.00 ਵਜੇ ਹੋਵੇਗਾ ਇਹ ਸਮਾਗਮ

ਚਰਚਿਤ ਲੇਖਕ ਮਲਕੀਤ ਸਿੰਘ ਔਜਲਾ ਅਤੇ ਡਾ. ਪੰਨਾ ਲਾਲ ਮੁਸਤਫਾਬਾਦੀ ਇਨ੍ਹਾਂ ਪੁਸਤਕਾਂ ਬਾਰੇ ਪੜ੍ਹਨਗੇ ਪਰਚੇ – ਭਗਤ ਰਾਮ ਰੰਗਾੜਾ

ਐਸ.ਏ.ਐਸ. ਨਗਰ (ਸੁਰ ਸਾਂਝ ਡਾਟ ਕਾਮ ਬਿਊਰੋ), 5 ਜੁਲਾਈ:

ਕਵੀ ਮੰਚ (ਰਜਿ.) ਮੁਹਾਲ਼ੀ ਵੱਲੋਂ ਉੱਘੇ ਗੀਤਕਾਰ ਰਣਜੋਧ ਸਿੰਘ ਰਾਣਾ ਦੀਆਂ ਦੋ ਪੁਸਤਕਾਂ ਮਹਿਕਾਂ ਅਤੇ ਯਾਦਾਂ ਪਿੰਡ ਦੀਆਂ ‘ਤੇ ਮਿਤੀ 06 ਜੁਲਾਈ, 2024 ਨੂੰ ਆਰੀਆ ਸਮਾਜ ਮੰਦਿਰ, ਫੇਜ਼-6, ਮੁਹਾਲ਼ੀ ਵਿਖੇ ਸਵੇਰੇ 10.00 ਵਜੇ ਵਿਚਾਰ ਚਰਚਾ ਸਮਾਗਮ ਰਚਾਇਆ ਜਾ ਰਿਹਾ ਹੈ।

ਕਵੀ ਮੰਡਲ ਦੇ ਜਨਰਲ ਸਕੱਤਰ ਰਾਜ ਕੁਮਾਰ ਸਾਹੋਵਾਲ਼ੀਆ ਨੇ ਸੁਰ ਸਾਂਝ ਡਾਟ ਕਾਮ ਨਾਲ਼ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਸਮਾਗਮ ਦੀ ਪ੍ਰਧਾਨਗੀ ਉੱਘੇ ਲੇਖਕ ਭਗਤ ਰਾਮ ਰੰਗਾੜਾ ਕਰਨਗੇ, ਜੋ ਮੰਚ ਦੇ ਪ੍ਰਧਾਨ ਵੀ ਹਨ। ਇੰਜੀ. ਜਸਪਾਲ ਸਿੰਘ ਦੇਸੂਵੀ ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ, ਜਦਕਿ ਸਿਰੀ ਰਾਮ ਅਰਸ਼ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋ ਰਹੇ ਹਨ। ਚਰਚਿਤ ਲੇਖਕ ਮਲਕੀਤ ਸਿੰਘ ਔਜਲਾ ਅਤੇ ਡਾ. ਪੰਨਾ ਲਾਲ ਮੁਸਤਫਾਬਾਦੀ, ਰਣਜੋਧ ਸਿੰਘ ਰਾਣੀਆਂ ਦੀਆਂ ਪੁਸਤਕਾਂ ਬਾਰੇ ਆਪਣੇ ਆਪਣੇ ਪਰਚੇ ਪੜ੍ਹਨਗੇ।

ਇਸ ਮੌਕੇ ਮਿੰਨ੍ਹੀ ਕਵੀ ਦਰਬਾਰ ਕਰਵਾਇਆ ਜਾ ਰਿਹਾ ਹੈ। ਪ੍ਰਬੰਧਕਾਂ ਵੱਲੋਂ ਸਾਹਿਤ ਪ੍ਰੇਮੀਆਂ ਨੂੰ ਇਸ ਸਮਾਗਮ ਵਿੱਚ ਹਿੱਸਾ ਲੈਣ ਲਈ ਸੱਦਾ ਦਿੱਤਾ ਗਿਆ ਹੈ।

Leave a Reply

Your email address will not be published. Required fields are marked *