www.sursaanjh.com > ਅੰਤਰਰਾਸ਼ਟਰੀ > ਕਸ਼ਮੀਰ ਅੱਤਵਾਦੀ ਹਮਲੇ ਦੀ ਆਗੂਆਂ ਵੱਲੋਂ ਨਿਖੇਧੀ

ਕਸ਼ਮੀਰ ਅੱਤਵਾਦੀ ਹਮਲੇ ਦੀ ਆਗੂਆਂ ਵੱਲੋਂ ਨਿਖੇਧੀ

ਚੰਡੀਗੜ੍ਹ 23 ਅਪ੍ਰੈਲ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਸਾਡੇ ਦੇਸ਼ ਦਾ ਦਿਲ ਤੇ ਸਾਡੀ ਸ਼ਾਨ ਕਸ਼ਮੀਰ ‘ਚ ਅੱਤਵਾਦੀਆਂ ਵੱਲੋਂ ਘੁੰਮਣ ਆਏ ਹੋਏ ਸੈਲਾਨੀਆਂ ‘ਤੇ ਕੀਤੇ ਵੱਡੇ ਕਤਲਾਨੇ ਹਮਲੇ ਦੀ ਗੁਰਪ੍ਰਤਾਪ ਸਿੰਘ ਪਡਿਆਲਾ, ਜਰਨਲ ਸਕੱਤਰ ਪੰਜਾਬ ਕਿਸਾਨ ਕਾਂਗਰਸਨੇ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ। ਉਹਨਾਂ ਕਿਹਾ ਕਿ ਇਸ ਹਮਲੇ ਨੇ ਪੂਰੇ ਦੇਸ਼ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਇਸ ਘਟਨਾ ਦੀ ਜਿੰਨੀ ਵੀ ਨਿੰਦਿਆ ਕੀਤੀ ਜਾਵੇ, ਉਹ ਥੋੜ੍ਹੀ ਹੈ। ਪਡਿਆਲਾ ਨੇ ਕਿਹਾ ਕਿ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਸੈਲਾਨੀਆਂ ‘ਤੇ ਹੋਇਆ ਕਾਇਰਤਾਪੂਰਨ ਅੱਤਵਾਦੀ ਹਮਲਾ ਬਹੁਤ ਹੀ ਸ਼ਰਮਨਾਕ ਅਤੇ ਨਿੰਦਣਯੋਗ ਹੈ। ਪਡਿਆਲਾ ਨੇ ਕਿਹਾ ਕਿ ਸਾਡਾ ਦੇਸ਼ ਬੁਲੰਦੀਆਂ ਤੇ ਹੈ ਇਸ ਕਰਕੇ ਦੁਸ਼ਮਣਾਂ ਤੋ ਜਰਿਆ ਨਹੀਂ ਜਾ ਰਿਹਾ।
ਉੱਘੇ ਸਮਾਜ ਸੇਵੀ, ਖੇਡ ਪ੍ਰੋਮਟਰ ਪਹਿਲਵਾਨ ਰਵੀ ਸ਼ਰਮਾ ਮੁੱਲਾਂਪੁਰ ਨੇ ਕਿਹਾ ਕਿ  ਨਿਹੱਥੇ ਮਾਸੂਮ ਲੋਕਾਂ ਨੂੰ ਨਿਸ਼ਾਨਾ ਬਣਾਉਣਾ ਮਨੁੱਖਤਾ ‘ਤੇ ਹਮਲਾ ਹੈ। ਇਸ ਦੁੱਖ ਦੀ ਘੜੀ ਵਿੱਚ ਪੂਰਾ ਦੇਸ਼ ਇੱਕਜੁੱਟ ਹੈ, ਸਾਡੀਆਂ ਸੰਵੇਦਨਾਵਾਂ ਦੁਖੀ ਪਰਿਵਾਰਾਂ ਨਾਲ ਹਨ ਅਤੇ ਅਸੀਂ ਹਰ ਤਰ੍ਹਾਂ ਦੇ ਅੱਤਵਾਦ ਦੀ ਸਖ਼ਤ ਨਿੰਦਾ ਕਰਦੇ ਹਾਂ। ਸਾਡਾ ਦੇਸ਼ ਜਲਦੀ ਇਸਦਾ ਬਦਲਾ ਵੀ ਲਏਗਾ।
ਨੰਬਰਦਾਰ ਯੂਨੀਅਨ ਬਲਾਕ ਮਾਜਰੀ ਦੇ ਪ੍ਰਧਾਨ ਰਾਜ ਕੁਮਾਰ ਸਿਆਲਬਾ ਨੇ ਕਿਹਾ ਕਿ ਇਸ ਹਮਲੇ ਦੇ ਨਾਲ ਕੇਂਦਰ ਸਰਕਾਰ ਤੇ ਖੂਫੀਆ ਏਜੰਸੀਆਂ ਬੁਰੀ ਤਰ੍ਹਾਂ ਫੇਲ੍ਹ ਸਾਬਤ ਹੋਈਆ ਹਨ, ਕਿਉਂਕਿ ਜੰਮੂ ਕਸ਼ਮੀਰ ਵਿੱਚ ਪਹਿਲਾਂ ਹੀ ਮਾਹੌਲ ਖਰਾਬ ਚੱਲ ਰਿਹਾ ਸੀ। ਦੂਜਾ ਜਿਸ ਥਾਂ ‘ਤੇ ਇਹ ਹਾਦਸਾ ਵਾਪਰਿਆ, ਉੱਥੇ ਰੋਜ਼ਾਨਾ  ਹਜ਼ਾਰਾਂ ਹੀ ਸੈਲਾਨੀ ਘੁੰਮਣ ਆਉਂਦੇ ਹਨ, ਪਰ ਉੱਥੇ ਉਨਾਂ ਸੈਲਾਨੀਆਂ ਦੀ ਸੁਰੱਖਿਆ ਦੇ ਲਈ ਇੱਕ ਵੀ ਸੁਰੱਖਿਆ ਮੁਲਾਜ਼ਮ ਤੈਨਾਤ ਨਹੀਂ ਸਨ।  ਇਨ੍ਹਾਂ  ਕਿਹਾ ਕਿ ਇਸ ਦਰਦਨਾਕ ਹਾਦਸੇ ਵਿੱਚ ਆਪਣੇ ਕਰੀਬੀਆ ਤੇ ਪਰਿਵਾਰਿਕ ਮੈਂਬਰਾਂ ਨੂੰ ਗਵਾਉਣ ਵਾਲੇ ਪਰਿਵਾਰਾਂ ਦੇ ਨਾਲ ਉਨਾਂ ਦੇ ਦੁੱਖ ਵਿੱਚ ਸ਼ਾਮਿਲ ਹਨ।
ਸਮਾਜ ਸੇਵੀ ਅਰਵਿੰਦ ਕੁਮਾਰ ਟੀਟੂ ਨੇ ਸਖ਼ਤ ਸ਼ਬਦਾਂ ਵਿਚ ਇਸ ਹਮਲੇ ਦੀ ਨਿਖੇਧੀ ਕੀਤੀ ਹੈ। ਇਨ੍ਹਾਂ ਕਿਹਾ ਕਿ ਗੁਆਂਢੀ ਦੇਸ਼ ਦੀ ਇਸ ਹਰਕਤ ਤੋਂ ਸਾਰਾ ਦੇਸ਼ ਨਿਰਾਸ਼ ਹੋਇਆ ਹੈ। ਇਨ੍ਹਾਂ ਅਨੁਸਾਰ ਸਾਡੇ ਦੇਸ਼ ਦੀ ਸਾਂਤੀ ਅੱਤਵਾਦੀਆ ਤੋਂ ਦੇਖੀ ਨਹੀ ਜਾ ਰਹੀ। ਨਿਹੱਥੇ ਲੋਕਾਂ ‘ਤੇ ਹਮਲਾ ਕਰਨਾ ਕੋਈ ਬਹਾਦਰੀ ਨਹੀਂ ਹੁੰਦੀ। ਅਸੀਂ ਇਸ ਦੀ ਸਖਤ ਨਿਖੇਧੀ ਕਰਦੇ ਹਾਂ।

Leave a Reply

Your email address will not be published. Required fields are marked *