ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 26 ਮਾਰਚ:


ਲਾਜਪਤ ਰਾਏ ਭਵਨ, ਸੈਕਟਰ 15 ਬੀ ਵਿਖੇ ‘ਕਹਾਣੀ ਸੰਗਤ ਚੰਡੀਗੜ੍ਹ’ ਦੀ ਮਹੀਨਾਵਾਰ ਮੀਟਿੰਗ ਹੋਈ। ਸੰਗਤ ਦੇ ਕਨਵੀਨਰ ਪਰਮਜੀਤ ਮਾਨ ਨੇ ਦੱਸਿਆ ਕਿ ਇਹ ਮੀਟਿੰਗ ਡਾ ਅਵਤਾਰ ਸਿੰਘ ਪਤੰਗ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਡਾ. ਲਾਭ ਸਿੰਘ ਖੀਵਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਪੜ੍ਹੀ ਗਈ ਕਹਾਣੀ ਬਾਰੇ ਚਰਚਾ ਵਿੱਚ ਭਾਗ ਲੈਂਦਿਆਂ ਡਾ ਲਖਵਿੰਦਰ ਕੌਰ ਵਿਰਕ ਅਤੇ ਡਾ. ਰਾਜਪ੍ਰੀਤ ਕੌਰ ਬੈਨੀਪਾਲ ਨੇ ਕਹਾਣੀ ਦੇ ਵਿਸ਼ਾ ਅਤੇ ਕਥਾਨਕ ਪੱਖ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਸਤਨਾਮ ਸਿੰਘ ਸ਼ੋਕਰ ਨੇ ਪਾਤਰਾਂ ਦੀ ਭਾਸ਼ਾ ਅਤੇ ਸਰੂਪ ਸਿਆਲਵੀ ਨੇ ਕਹਾਣੀ ਦੇ ਤਕਨੀਕੀ ਪੱਖ ਬਾਰੇ ਸੁਝਾਅ ਦਿੱਤੇ। ਕਹਾਣੀਕਾਰਾ ਯਤਿੰਦਰ ਮਾਹਲ ਨੇ ਕਿਹਾ ਕਿ ਅੰਮ੍ਰਿਤ ਛਕਣਾ ਸਿਰਫ਼ ਕਕਾਰਾਂ ਤੱਕ ਸੀਮਤ ਨਹੀਂ, ਇਹ ਜੀਵਨ ਜਾਚ ਵਿੱਚ ਵੱਡਾ ਬਦਲਾਅ ਵੀ ਹੈ।
ਪਰਮਜੀਤ ਮਾਨ ਨੇ ਕਿਹਾ ਕਿ ਕੋਈ ਵਿਅਕਤੀ ਵਿਸ਼ੇਸ਼ ਗ਼ਲਤ ਹੋ ਸਕਦਾ ਹੈ, ਧਰਮ ਦਾ ਫਲਸਫਾ ਤੇ ਵਿਚਾਰਧਾਰਾ ਨਹੀਂ। ਡਾ. ਲਾਭ ਸਿੰਘ ਖੀਵਾ ਨੇ ਕਿਹਾ ਲਿਬਾਸ ਬਦਲ ਕੇ ਸ਼ਰੀਫ ਦਿਸਣ ਨਾਲੋਂ ਬੰਦੇ ਦਾ ਮਾਨਸਿਕ ਰੁਪਾਂਤਰਣ ਬਹੁਤ ਜ਼ਰੂਰੀ ਹੈ। ਅਕਸਰ ਦੇਖਣ ਨੂੰ ਮਿਲਦਾ ਹੈ ਕਿ ਕਈ ਲੋਕ ਪਹਿਰਾਵਾ ਤਾਂ ਬਦਲ ਲੈਂਦੇ ਹਨ ਪਰ ਸੁਭਾਅ ਨਹੀਂ ਬਦਲਦੇ। ਡਾ. ਅਵਤਾਰ ਸਿੰਘ ਪਤੰਗ ਨੇ ਸਾਰੀ ਬਹਿਸ ਨੂੰ ਸਮੇਟਦਿਆਂ ਕਿਹਾ ਇਹ ਬਹੁਤ ਵਧੀਆ ਗੱਲ ਹੈ ਕਿ ਅੱਜ ਬੜੀ ਖੁੱਲ੍ਹ ਕੇ ਵਿਚਾਰ ਚਰਚਾ ਹੋਈ। ਲੇਖਕ ਨੂੰ ਇਸ ਗੱਲ ਬਾਰੇ ਸੁਚੇਤ ਰਹਿਣਾ ਚਾਹੀਦਾ ਹੈ ਕਿ ਕਹਾਣੀ ਵਿੱਚ ਲੇਖਕ ਕਿਤੇ ਨਹੀਂ ਬੋਲਣਾ ਚਾਹੀਦਾ, ਸਿਰਫ਼ ਪਾਤਰ ਬੋਲਣ। ਉਹਨਾਂ ਸਿੰਗਲ ਨੂੰ ਸੁਝਾਅ ਦਿੱਤਾ ,ਕਹਾਣੀ ਵਧੀਆ ਹੈ ਪਰ ਅੱਜ ਜੋ ਛੋਟੇ ਛੋਟੇ ਨੁਕਤਿਆਂ ਦੀ ਗੱਲ ਹੋਈ ਹੈ, ਉਹਨਾਂ ਵੱਲ ਧਿਆਨ ਦੇਣ ਨਾਲ ਇਹ ਹੋਰ ਵਧੀਆ ਬਣ ਜਾਵੇਗੀ। ਅਖੀਰ ਵਿੱਚ ਸਿੰਗਲ ਨੇ ਸਭ ਦਾ ਧੰਨਵਾਦ ਕੀਤਾ। ਮੈਡਮ ਸੱਚਪ੍ਰੀਤ ਕੌਰ ਨੇ ਗੰਭੀਰ ਸਰੋਤੇ ਵਜੋਂ ਸ਼ਿਰਕਤ ਕੀਤੀ।

