www.sursaanjh.com > ਚੰਡੀਗੜ੍ਹ/ਹਰਿਆਣਾ > ਕਾਂਗਰਸ ਦੀ ਹੋਈ ਵਿਸ਼ਾਲ ਮੀਟਿੰਗ ਕੁਰਾਲੀ 

ਕਾਂਗਰਸ ਦੀ ਹੋਈ ਵਿਸ਼ਾਲ ਮੀਟਿੰਗ ਕੁਰਾਲੀ 

ਚੰਡੀਗੜ੍ਹ 21 ਅਪ੍ਰੈਲ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਕੁਰਾਲੀ ਵਿਖੇ ਸ਼ਹਿਰੀ ਕਾਂਗਰਸ ਕਮੇਟੀ ਵੱਲੋਂ ਇਕ ਵਿਸ਼ਾਲ ਕਾਂਗਰਸੀ ਵਰਕਰ ਮੀਟਿੰਗ ਆਯੋਜਿਤ ਕੀਤੀ ਗਈ। ਇਸ ਮੀਟਿੰਗ ਦੀ ਅਗਵਾਈ ਸ਼ਹਿਰੀ ਕਾਂਗਰਸ ਕਮੇਟੀ ਦੇ ਪ੍ਰਧਾਨ ਦਿਨੇਸ਼ ਗੌਤਮ ਵੱਲੋਂ ਕੀਤੀ ਗਈ, ਜਦਕਿ ਮੁੱਖ ਮਹਿਮਾਨ ਵਜੋਂ ਜ਼ਿਲ੍ਹਾ ਕਾਂਗਰਸ ਕਮੇਟੀ ਮੋਹਾਲੀ ਦੇ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ  ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ।
ਜੀਤੀ ਪਡਿਆਲਾ ਨੇ ਆਪਣੇ ਜੋਸ਼ੀਲੇ ਸੰਬੋਧਨ ਰਾਹੀਂ ਕਾਂਗਰਸੀ ਵਰਕਰਾਂ ਵਿਚ ਨਵਾਂ ਉਤਸ਼ਾਹ ਭਰਿਆ। ਉਨ੍ਹਾਂ ਮੌਜੂਦਾ ਸਰਕਾਰ ਦੀਆਂ ਨੀਤੀਆਂ ਤੇ ਠੱਪ ਪਏ ਵਿਕਾਸ ਕਾਰਜਾਂ ਉਤੇ ਚਰਚਾ ਕਰਦਿਆਂ ਆਮ ਆਦਮੀ ਪਾਰਟੀ ਦੀ ਵਿਧਾਨ ਸਭਾ ਖਰੜ ਹਲਕੇ ‘ਚ ਨਾਕਾਮੀ ਨੂੰ ਬੇਨਕਾਬ ਕੀਤਾ। ਉਨ੍ਹਾਂ ਆਖਿਆ ਕਿ ਕੁਰਾਲੀ ਸ਼ਹਿਰ ਅੰਦਰ ਫੇਲ੍ਹ ਸਰਕਾਰ ਕਾਰਨ ਨਾ ਨਵੇਂ ਪ੍ਰਾਜੈਕਟ ਲਾਗੂ ਹੋ ਰਹੇ ਹਨ ਅਤੇ ਨਾ ਹੀ ਪੁਰਾਣੇ ਕੰਮ ਪੂਰੇ ਹੋ ਰਹੇ ਹਨ। ਸ਼ਹਿਰ ਵਾਸੀ ਬੁਨਿਆਦੀ ਸਹੂਲਤਾਂ ਲਈ ਤਰਸ ਰਹੇ ਹਨ। ਜੀਤੀ ਪਡਿਆਲਾ ਨੇ ਮੌਜੂਦਾ ਐਮ ਐਲ ਏ ਅਨਮੋਲ ਗਗਨ ਮਾਨ  ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਖਰੜ ਹਲਕੇ ਨੂੰ ਇੱਕ ਲਾਚਾਰ ਅਤੇ ਨਾਕਾਮ ਵਿਧਾਇਕ ਮਿਲੀ ਹੈ, ਜੋ ਹਲਕੇ ਦੀ ਜਨਤਾ ਨਾਲ ਨਾ ਤਾਂ ਰਾਬਤਾ ਰੱਖਦੀ ਹੈ ਤੇ ਨਾ ਹੀ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਵਿਧਾਨ ਸਭਾ ਵਿੱਚ ਚੁੱਕਦੀ ਹੈ।
ਮੀਟਿੰਗ ਨੂੰ ਸੀਨੀਅਰ ਕਾਂਗਰਸੀ ਆਗੂ ਅਤੇ ਕੌਂਸਲਰ ਜਸਵਿੰਦਰ ਸਿੰਘ ਗੋਲਡੀ ਨੇ ਵੀ ਸੰਬੋਧਨ ਕੀਤਾ। ਉਨ੍ਹਾਂ ਆਖਿਆ ਕਿ ਵਿਧਾਨ ਸਭਾ ਹਲਕਾ ਖਰੜ ਦੀ ਇਹ ਵੱਡੀ ਤ੍ਰਾਸਦੀ ਰਹੀ ਹੈ ਕਿ ਅੱਜ ਤੱਕ ਇੱਥੇ ਬਾਹਰ ਤੋਂ ਆ ਕੇ ਹੀ ਵਿਧਾਇਕ ਬਣਦੇ ਰਹੇ ਹਨ,  ਜਿਨ੍ਹਾਂ ਨੂੰ ਇਥੋਂ ਦੇ ਲੋਕਾਂ ਦੀਆਂ ਅਸਲ ਜ਼ਿੰਦਗੀ ਦੀਆਂ ਚੁਣੌਤੀਆਂ ਅਤੇ ਹਲਕੇ ਦੀ ਹਕੀਕਤ ਨਾਲ ਕੋਈ ਲੈਣਾ-ਦੇਣਾ ਨਹੀਂ । ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਕਾਂਗਰਸ ਹਾਈਕਮਾਨ ਰਣਜੀਤ ਸਿੰਘ ਜੀਤੀ ਵਰਗੇ ਸਥਾਨਕ ਅਤੇ ਵਿਸ਼ਵਾਸਯੋਗ ਆਗੂ ਨੂੰ ਉਮੀਦਵਾਰ ਬਣਾਵੇ, ਜੋ ਹਲਕੇ ਦੀ ਨਬਜ਼ ਨੂੰ ਜਾਣਦਾ ਹੈ ਅਤੇ ਲੋਕਾਂ ਦੇ ਦੁੱਖ-ਸੁਖ ਵਿੱਚ ਹਮੇਸ਼ਾ ਸ਼ਾਮਲ ਰਹਿੰਦਾ ਹੈ।
ਮੀਟਿੰਗ ਦੌਰਾਨ ਸ਼ਹਿਰੀ ਕਾਂਗਰਸ ਵਰਕਰਾਂ, ਨੌਜਵਾਨਾਂ, ਮਹਿਲਾਵਾਂ ਅਤੇ ਸੀਨੀਅਰ ਆਗੂਆਂ ਨੇ ਭਰਪੂਰ ਹਾਜ਼ਰੀ ਲਵਾ ਕੇ ਆਪਣੀ ਏਕਤਾ ਅਤੇ ਸਮਰਪਣ ਦੀ ਝਲਕ ਵਿਖਾਈ। ਅੰਤ ਵਿੱਚ ਸ਼ਹਿਰੀ ਪ੍ਰਧਾਨ ਦਿਨੇਸ਼ ਗੌਤਮ ਵੱਲੋਂ ਸਾਰੇ ਵਰਕਰਾਂ ਦਾ ਮੀਟਿੰਗ ਵਿੱਚ ਪਹੁੰਚਣ ਲਈ ਧੰਨਵਾਦ ਕੀਤਾ। ਸਟੇਜ ਦੀ ਭੂਮਿਕਾ ਕੌਂਸਲਰ ਰਮਾਕਾਂਤ ਕਾਲੀਆ ਵੱਲੋਂ ਬਾਖੂਬੀ ਨਿਭਾਈ ਗਈ। ਮੀਟਿੰਗ ਵਿੱਚ ਕੌਂਸਲਰ ਹੈਪੀ ਧੀਮਾਨ,  ਕੌਂਸਲਰ ਜੀਤਾ, ਰਮਾਕਾਂਤ ਕੌਂਸਲਰ ਕਾਲੀਆ, ਲੱਕੀ ਧੀਮਾਨ, ਜਸਮੀਤ ਸਿੰਘ , ਕੌਂਸਲਰ ਦੀਪਕ ਗੌਤਮ ਜੱਗੀ, ਕੌਂਸਲਰ ਸੰਜੂ ਰਾਠੌਰ, ਆਸ਼ੀਸ਼ ਨੋਨੀ, ਸੰਜੀਵ ਟੰਡਨ, ਸੰਜੀਵ ਗੋਗਨਾ, ਸੀਮਾ ਧੀਮਾਨ, ਸੇਸਾ ਪੰਡਤ ਜੀ, ਸਾਹਿਲ ਰਾਣਾ, ਕਮਲੇਸ਼ ਚੁੱਘ ਤੋਂ ਇਲਾਵਾ ਸ਼ਹਿਰ ਦੇ ਪਤਵੰਤੇ ਹਾਜ਼ਰ ਸਨ।

Leave a Reply

Your email address will not be published. Required fields are marked *