ਕਿਸਾਨ ਆਗੂ ਸੁਖਦੇਵ ਕੰਸਾਲਾ ਨੂੰ ਸਦਮਾ ਪਿਤਾ ਦਾ ਦੇਹਾਂਤ
ਚੰਡੀਗੜ੍ਹ 18 ਮਈ (ਸੁਰ ਸਾਂਝ ਡਾਟ ਕਾਮ ਬਿਊਰੋ-ਅਵਤਾਰ ਨਗਲੀਆਂ):


ਉਘੇ ਕਿਸਾਨ ਨੇਤਾ ਤੇ ਲੋਕ ਹਿੱਤ ਮਿਸ਼ਨ ਦੇ ਆਗੂ ਸੁਖਦੇਵ ਸਿੰਘ ਸੁੱਖਾ ਕੰਸਾਲਾ ਨੂੰ ਉਦੋਂ ਗਹਿਰਾ ਸਦਮਾ ਲੱਗਿਆ, ਜਦੋਂ ਉਨ੍ਹਾਂ ਦੇ ਪਿਤਾ ਸ. ਮਹਿੰਦਰ ਸਿੰਘ (81) ਅਕਾਲ ਚਲਾਣਾ ਕਰ ਗਏ। ਮਹਿੰਦਰ ਸਿੰਘ ਦਾ ਸਸਕਾਰ ਪਿੰਡ ਕੰਸਾਲਾ ਵਿਖੇ ਕੀਤਾ ਗਿਆ। ਇਸ ਮੌਕੇ ਵੱਡੇ ਗਿਣਤੀ ਚ ਸਿਆਸੀ, ਗੈਰ ਸਿਆਸੀ, ਧਾਰਮਿਕ ਤੇ ਸਮਾਜ ਸੇਵੀ ਲੋਕਾਂ ਨੇ ਸਸਕਾਰ ਚ ਪਹੁੰਚ ਕੇ ਅੰਤਿਮ ਵਿਦਾਈ ਦਿੱਤੀ ਹੈ। ਸ. ਮਹਿੰਦਰ ਸਿੰਘ ਦੀ ਅੰਤਿਮ ਅਰਦਾਸ 28 ਮਈ ਦਿਨ ਐਤਵਾਰ ਨੂੰ ਪਿੰਡ ਕੰਸਾਲਾ ਵਿਖੇ ਹੋਵੇਗੀ।
ਹੋਰਾਂ ਤੋਂ ਇਲਾਵਾ ਸਸਕਾਰ ਚ ਐਨ. ਪੀ ਔਲਖ ਸਾਬਕਾ ਡੀਜੀਪੀ, ਲੋਕ ਹਿੱਤ ਮਿਸ਼ਨ ਦੇ ਆਗੂ ਗੁਰਮੀਤ ਸਿੰਘ ਸਾਂਟੂ, ਰਵਿੰਦਰ ਸਿੰਘ ਵਜੀਦਪੁਰ, ਮਨਦੀਪ ਸਿੰਘ ਖਿਜਰਾਬਾਦ, ਪਰਮਦੀਪ ਸਿੰਘ ਬੈਦਵਾਨ, ਕੌਂਸਲਰ ਰਮਾਕਾਂਤ ਕਾਲੀਆਂ, ਸਰਪੰਚ ਹਰਜੀਤ ਸਿੰਘ ਢਕੋਰਾਂ, ਸੰਪਾਦਕ ਰਣਜੀਤ ਸਿੰਘ ਕਾਕਾ, ਬਚਨ ਸਿੰਘ, ਜੈਲਦਾਰ ਸਤਵਿੰਦਰ ਸਿੰਘ ਚੈੜੀਆਂ, ਨਗਰ ਕੌਂਸਲ ਕੁਰਾਲੀ ਦੇ ਪ੍ਰਧਾਨ ਰਣਜੀਤ ਸਿੰਘ ਜੀਤੀ, ਅਕਾਲੀ ਆਗੂ ਸਰਬਜੀਤ ਸਿੰਘ ਕਾਦੀਮਾਜਰਾ, ਹਰਨੇਕ ਸਿੰਘ ਤੱਕੀਪੁਰ, ਹਰਜੀਤ ਸਿੰਘ ਹਰਮਨ ਤੇ ਆਪ ਆਗੂ ਗੋਪੀ ਮੁੱਲਾਂ ਪੁਰ ਵੀ ਹਾਜਰ ਸਨ।

