ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 10 ਅਕਤੂਬਰ:


ਪੰਜਾਬੀ ਲੇਖਕ ਸਭਾ (ਰਜਿ.) ਚੰਡੀਗੜ੍ਹ ਵੱਲੋਂ ਪੰਜਾਬ ਕਲਾ ਪਰਿਸ਼ਦ ਦੇ ਸਹਿਯੋਗ ਨਾਲ ਕੀ ਕਹਿੰਦੀ ਹੈ ਪੰਜਾਬੀ ਕਹਾਣੀ ਵਿਸ਼ੇ ਉੱਪਰ ਕਹਾਣੀ-ਪਾਠ ਅਤੇ ਵਿਚਾਰ ਚਰਚਾ ਪ੍ਰੋਗਰਾਮ 12 ਅਕਤੂਬਰ, ਦਿਨ ਐਤਵਾਰ ਨੂੰ ਸਵੇਰੇ 10.30 ਵਜੇ, ਪੰਜਾਬ ਕਲਾ ਭਵਨ, ਸੈਕਟਰ-16, ਚੰਡੀਗੜ੍ਹ ਵਿਖੇ ਕਰਵਾਇਆ ਜਾ ਰਿਹਾ ਹੈ।
ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਕਰਨਲ ਜਸਬੀਰ ਭੁੱਲਰ, ਉੱਘੇ ਸਾਹਿਤਕਾਰ, ਵਿਸ਼ੇਸ਼ ਮਹਿਮਾਨ ਉੱਘੇ ਕਹਾਣੀਕਾਰ ਦੀਪਤੀ ਬਬੂਟਾ, ਜਤਿੰਦਰ ਹਾਂਸ, ਤ੍ਰਿਪਤਾ ਕੇ. ਸਿੰਘ ਹੋਣਗੇ। ਸਭਾ ਦੇ ਪ੍ਰਧਾਨ ਦੀਪਕ ਸ਼ਰਮਾ ਚਨਾਰਥਲ ਅਤੇ ਜਨਰਲ ਸਕੱਤਰ ਭੁਪਿੰਦਰ ਮਲਿਕ ਵੱਲੋਂ ਸਮਾਗਮ ਵਿੱਚ ਸ਼ਾਮਿਲ ਹੋਣ ਲਈ ਹਾਰਦਿਕ ਸੱਦਾ ਦਿੱਤਾ ਗਿਆ ਹੈ।

