www.sursaanjh.com > ਅੰਤਰਰਾਸ਼ਟਰੀ > ਕੇਂਦਰ ਸਰਕਾਰ ਦੇ ਗਲਤ ਫੈਸਲੇ ਕਾਰਨ ਲੋਕਾਂ ਦੀ ਜਾਨ ਨੂੰ ਖਤਰਾ -ਕੈਮਿਸਟ ਐਸੋਸੀਏਸ਼ਨ

ਕੇਂਦਰ ਸਰਕਾਰ ਦੇ ਗਲਤ ਫੈਸਲੇ ਕਾਰਨ ਲੋਕਾਂ ਦੀ ਜਾਨ ਨੂੰ ਖਤਰਾ -ਕੈਮਿਸਟ ਐਸੋਸੀਏਸ਼ਨ

ਕੇਂਦਰ ਸਰਕਾਰ ਦੇ ਗਲਤ ਫੈਸਲੇ ਕਾਰਨ ਲੋਕਾਂ ਦੀ ਜਾਨ ਨੂੰ ਖਤਰਾ -ਕੈਮਿਸਟ ਐਸੋਸੀਏਸ਼ਨ
ਚੰਡੀਗੜ੍ਹ  2 ਮਈ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਦਵਾਈਆਂ ਸਬੰਧੀ ਕੇਂਦਰ ਸਰਕਾਰ ਦੇ ਗਲਤ ਫੈਸਲੇ ਨੂੰ ਲੈ ਕੇ ਸਮੂਹ ਮੁੱਲਾਪੁਰ ਗਰੀਬਦਾਸ ਕੈਮਿਸਟ ਐਸੋਸੀਏਸ਼ਨ ਅਤੇ ਦੇਸ਼ ਵਿੱਚ ਰੋਸ ਅਤੇ ਨਰਾਜ਼ਗੀ ਜਤਾਈ ਜਾ ਰਹੀ ਹੈ। ਜਾਣਕਾਰੀ ਸਾਂਝੀ ਕਰਦਿਆਂ ਜ਼ਿਲ੍ਹਾ ਦਵਾਈ ਸੰਘ ਦੇ ਪ੍ਰਧਾਨ ਅਮਰਦੀਪ ਸਿੰਘ ਨੇ ਦੱਸਿਆ ਕਿ ਸਰਕਾਰ ਦੇ ਇਸ ਫੈਸਲੇ ਦੀ ਸਾਰੇ ਹੀ ਕੈਮਿਸਟਾਂ ਵੱਲੋਂ ਨਿਖੇਧੀ ਕੀਤੀ ਜਾਂਦੀ ਹੈ, ਕਿਉਂਕਿ ਬਿਨਾਂ ਡਾਕਟਰ ਅਤੇ ਬਿਨਾਂ ਡਰੱਗ ਲਾਇਸੰਸ ਦੇ ਕਰਿਆਨਾ ਸਟੋਰ ਤੇ ਓਟੀਸੀ ਦਵਾਈਆਂ ਵੇਚਣ ਦੇ ਫੈਸਲੇ ਕਾਰਨ ਆਮ ਲੋਕਾਂ ਦੀ ਜਾਨ ਨੂੰ ਭਾਰੀ ਨੁਕਸਾਨ ਹੋਵੇਗਾ।
ਦਵਾਈ ਕਿਵੇਂ ਅਤੇ ਕਿੰਨੀ ਮਾਤਰਾ ਵਿੱਚ ਲੈਣੀ ਹੈ, ਇਸ ਬਾਰੇ ਅਨਕਵਾਲੀਫਾਈਡ ਕਰਿਆਨਾ ਸਟੋਰ ਵਾਲੇ ਕਿਵੇਂ ਦੱਸਣਗੇ? ਇਹ ਫੈਸਲਾ ਡਰੱਗ ਕਾਨੂੰਨ ਐਕਟ ਦੇ ਵਿਰੁੱਧ ਹੈ ਅਤੇ ਭਵਿੱਖ ਵਿੱਚ ਇਸਦੇ ਗਲਤ ਨਤੀਜੇ ਵੇਖਣ ਨੂੰ ਮਿਲਣਗੇ। ਉਨ੍ਹਾਂ ਕਿਹਾ ਕਿ ਬਿਨਾਂ ਬਿੱਲ ਕਾਰਨ ਨਕਲੀ ਦਵਾਈਆਂ ਦੀ ਵਿੱਕਰੀ ਵਿਚ ਵਾਧਾ ਹੋਵੇਗਾ। ਲੋਕਾਂ ਦੀ ਸਿਹਤ ਅਤੇ ਦੇਸ਼ ਦਾ ਨੁਕਸਾਨ ਹੋਵੇਗਾ। ਉਨ੍ਹਾਂ ਕਿਹਾ ਕਿ ਮੁੱਲਾਪੁਰ ਗਰੀਬਦਾਸ ਦੇ ਸਾਰੇ ਕੈਮਿਸਟ ਸਰਕਾਰ ਦੇ ਇਸ ਫੈਸਲੇ ਦਾ ਸਖਤ ਵਿਰੋਧ ਕਰਦੇ ਹਨ ਅਤੇ ਮੰਗ ਕਰਦੇ ਹਨ ਕਿ ਇਸ ਲੋਕ ਮਾਰੂ ਫੈਸਲੇ ਨੂੰ ਵਾਪਸ ਲਿਆ ਜਾਵੇ ਤਾਂ ਕਿ ਆਮ ਲੋਕਾਂ ਦੀ ਸਿਹਤ ਅਤੇ ਪੈਸੇ ਪੈਸੇ ਨੂੰ ਬਰਬਾਦ ਹੋਣ ਤੋਂ ਬਚਾਇਆ ਜਾ ਸਕੇ। ਇਸ ਮੌਕੇ ਉਨ੍ਹਾਂ ਤੋਂ ਇਲਾਵਾ ਸੈਕਟਰੀ ਸਾਹਿਲ ਰਾਜਨ ਅਤੇ ਪ੍ਰਧਾਨ ਦਿਨੇਸ਼ ਰਾਣਾ ਵੀ ਹਾਜ਼ਰ ਸਨ।

Leave a Reply

Your email address will not be published. Required fields are marked *