www.sursaanjh.com > ਅੰਤਰਰਾਸ਼ਟਰੀ > ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਖ਼ਿਜ਼ਰਾਬਾਦ ਦੇ ਸਕੂਲ ‘ਚ ਲਾਏ ਪੌਦੇ

ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਖ਼ਿਜ਼ਰਾਬਾਦ ਦੇ ਸਕੂਲ ‘ਚ ਲਾਏ ਪੌਦੇ

ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਖ਼ਿਜ਼ਰਾਬਾਦ ਦੇ ਸਕੂਲ ‘ਚ ਲਾਏ ਪੌਦੇ
ਚੰਡੀਗੜ੍ਹ 6 ਅਗਸਤ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਪੰਜਾਬ ਸਰਕਾਰ ਦੀ  ਚਲਾਈ ਮੁਹਿੰਮ ਤਹਿਤ ਅਤੇ ਗੰਧਲ਼ੇ ਹੋ ਰਹੇ ਵਾਤਾਵਰਨ ਦੀ ਸਾਫ – ਸਫਾਈ ਲਈ ਰੁੱਖ ਲਗਾਏ ਜਾ ਰਹੇ ਹਨ। ਇਸੇ ਲੜੀ ਤਹਿਤ ਬਲਾਕ ਮਾਜਰੀ ਦੇ ਕਸਬਾਨੁਮਾ ਪਿੰਡ ਖਿਜਰਾਬਾਦ ਵਿਖੇ ਵੀ ਕੈਬਿਨਟ ਮੰਤਰੀ ਅਨਮੋਲ ਗਗਨ ਮਾਨ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖਿਜਰਾਬਾਦ ਵਿਖੇ ਪੌਦੇ – ਦਰੱਖਤ ਲਗਾਏ ਗਏ ਹਨ। ਇਸ ਮੌਕੇ ਕੈਬਿਨਟ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹਰ ਵਿਭਾਗ ਦੇ ਮੁਲਾਜ਼ਮਾਂ ਨੂੰ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਉਹ ਲੋਕਾਂ ਨੂੰ ਜਾਗਰੂਕ ਕਰਨ ਕਿ ਵੱਧ ਤੋਂ ਵੱਧ ਬੂਟੇ – ਦਰੱਖਤ ਲਾਏ ਜਾਣ ਤਾਂ ਜੋ ਵੱਧ ਰਹੇ ਪ੍ਰਦੂਸ਼ਣ ਤੇ ਕਾਬੂ ਪਾਇਆ ਜਾ ਸਕੇ।
ਸਰਪੰਚ ਗੁਰਿੰਦਰ ਸਿੰਘ ਖਿਜਰਾਵਾਦ ਨੇ ਦੱਸਿਆ ਕਿ ਮੈਡਮ ਮਾਨ ਨੇ ਸਕੂਲੀ ਬੱਚਿਆਂ ਨੂੰ ਵੀ ਪ੍ਰੇਰਤ ਕੀਤਾ ਕਿ ਉਹ ਆਪਣੇ ਪਰਿਵਾਰਾਂ ਨੂੰ ਕਹਿਣ ਕਿ ਵੱਧ ਤੋਂ ਵੱਧ ਰੁੱਖ ਲਗਾਏ ਜਾਣ। ਗੁਰਿੰਦਰ ਸਿੰਘ ਨੇ ਕਿਹਾ ਕਿ ਵਾਤਾਵਰਨ ਨੂੰ ਸਾਫ ਸੁਥਰਾ ਰੱਖਣਾ ਸਾਡੀ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ। ਇਸ ਮੌਕੇ ਗੁਰਮਿੰਦਰ ਸਿੰਘ ਐਸਡੀਐਮ ਖਰੜ, ਬੀਡੀਪੀਓ ਮਾਜਰੀ ਵਿਨੋਦ ਕੁਮਾਰ, ਮਾਰਕੀਟ ਕਮੇਟੀ ਦੇ ਪ੍ਰਧਾਨ ਹਰੀਸ਼ ਰਾਣਾ, ਸਕੂਲ ਦੇ ਪ੍ਰਿੰਸੀਪਲ ਇਕਬਾਲ ਕੌਰ, ਰਾਣਾ ਕੁਸ਼ਲਪਾਲ, ਪੰਚ ਸੁਖਦੇਵ ਸਿੰਘ ਸੈਣੀ ਅਤੇ ਮਾਮਦੀਮ ਆਦਿ ਸਮੇਤ ਆਮ ਆਦਮੀ ਪਾਰਟੀ ਦੇ ਵਰਕਰ ਹਾਜ਼ਰ ਸਨ। ਇਸ ਮੌਕੇ ਖੇਤੀਬਾੜੀ ਵਿਭਾਗ ਦੇ ਮੁਲਾਜ਼ਮਾਂ ਨੇ ਵਧੀਆ ਢੰਗ ਨਾਲ ਬੂਟੇ ਲਾਉਣ ‘ਚ ਮਦਦ ਕੀਤੀ।

Leave a Reply

Your email address will not be published. Required fields are marked *