ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਛਿੰਝ ਕਮੇਟੀ ਖਿਜ਼ਰਾਬਾਦ ਨੂੰ ਦਿੱਤਾ ਦੋ ਲੱਖ ਦਾ ਚੈੱਕ
ਚੰਡੀਗੜ੍ਹ 9 ਅਗਸਤ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):


”ਖੇਡਾਂ ਨੂੰ ਪ੍ਰਫੱਲਤ ਕਰਨਾ ਅਤੇ ਨੌਜਵਾਨ ਪੀੜੀ ਨੂੰ ਨਸ਼ਿਆਂ ਵਿੱਚੋਂ ਕੱਢਣਾ ਪੰਜਾਬ ਸਰਕਾਰ ਦਾ ਮੁੱਢਲਾ ਫਰਜ਼ ਹੈ, ਕਿਉਂਕਿ ਮਾਨ ਸਰਕਾਰ ਦਾ ਸਪਨਾ ਹੈ ਕਿ ਪੰਜਾਬ ਵਿੱਚ ਵੱਧ ਤੋਂ ਵੱਧ ਖਿਡਾਰੀ ਪੈਦਾ ਹੋਣ, ਉਹ ਤਦ ਹੀ ਪੈਦਾ ਹੋਣਗੇ ਜੇਕਰ ਸਰਕਾਰ ਦੀ ਨੀਤ ਅਤੇ ਨੀਤੀ ਸਾਫ -ਸੁਥਰੀ ਹੋਵੇਗੀ ਤੇ ਪੰਜਾਬ ਸਰਕਾਰ ਆਪਣੇ ਵਾਅਦਿਆਂ ਤੇ ਖਰਾ ਉਤਰ ਰਹੀ ਹੈ।” ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਤੇ ਕੈਬਿਨਟ ਮੰਤਰੀ ਗਗਨ ਅਨਮੋਲ ਮਾਨ ਨੇ ਪਿੰਡ ਖਿਜਰਾਬਾਦ ਵਿਖੇ ਗੱਲਬਾਤ ਕਰਦਿਆਂ ਪ੍ਰਗਟ ਕੀਤਾ ਹੈ।
ਬੀਬੀ ਅਨਮੋਲ ਗਗਨ ਮਾਨ ਇਥੇ ਇਕ ਸਮਾਗਮ ਵਿੱਚ ਸ਼ਾਮਿਲ ਹੋਣ ਆਏ ਸਨ। ਇਸ ਸਮੇਂ ਛਿੰਝ ਕਮੇਟੀ ਖਿਜਰਾਬਾਦ ਨੂੰ ਆਪਣੇ ਅਖਤਿਆਰੀ ਫੰਡ ਚੋਂ 2 ਲੱਖ ਰੁਪਏ ਦਾ ਚੈੱਕ ਦਿੱਤਾ ਹੈ। ਦੱਸ ਦਈਏ ਕਿ ਖਿਜਰਾਬਾਦ ਦੀ ਸਲਾਨਾ ਛਿੰਝ ਮੌਕੇ ਬੀਬੀ ਮਾਨ ਨੇ ਕਮੇਟੀ ਨੂੰ ਮਾਲੀ ਮਦਦ ਦੇਣ ਦਾ ਐਲਾਨ ਕੀਤਾ ਸੀ, ਜਿਸ ਦੇ ਚਲਦਿਆਂ ਮੰਤਰੀ ਵੱਲੋਂ ਛਿੰਝ ਕਮੇਟੀ ਨੂੰ ਚੈੱਕ ਤਕਸੀਮ ਕੀਤਾ ਗਿਆ ਹੈ। ਇਸ ਮੌਕੇ ਛਿੰਜ ਕਮੇਟੀ ਦੇ ਪ੍ਰਧਾਨ ਸਤਨਾਮ ਸਿੰਘ ਸੱਤਾ ਨੇ ਮੰਤਰੀ ਬੀਬੀ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਰਕਾਰ ਦੀ ਮਦਦ ਤੋਂ ਬਿਨਾਂ ਵੱਡੇ ਛਿੰਝ ਮੇਲੇ ਕਰਵਾਉਣੇ ਸੰਭਵ ਨਹੀਂ ਹੈ। ਇਸ ਮੌਕੇ ਸਰਪੰਚ ਗੁਰਿੰਦਰ ਸਿੰਘ ਨੇ ਵੀ ਸਰਕਾਰ ਦਾ ਧੰਨਵਾਦ ਕੀਤਾ ਤੇ ਅੱਗੇ ਵਾਸਤੇ ਵੀ ਹੁੰਗਾਰੇ ਦੀ ਆਸ ਪ੍ਰਗਟ ਕੀਤੀ ਹੈ। ਇਸ ਮੌਕੇ ਬਲਜਿੰਦਰ ਸਿੰਘ ਭੇਲੀ, ਰਾਣਾ ਕੁਸ਼ਲਪਾਲ, ਨਿਰਪਾਲ ਗੋਗਲੀ ਆਦਿ ਪਤਵੰਤੇ ਹਾਜ਼ਰ ਸਨ।

