www.sursaanjh.com > ਖੇਡਾਂ > ਕੈਬਿਨਟ ਮੰਤਰੀ ਵੱਲੋਂ ਖਿਜਰਾਬਾਦ ਫੁੱਟਬਾਲ ਟੂਰਨਾਮੈਂਟ ਦਾ ਪੋਸਟਰ ਰਿਲੀਜ਼

ਕੈਬਿਨਟ ਮੰਤਰੀ ਵੱਲੋਂ ਖਿਜਰਾਬਾਦ ਫੁੱਟਬਾਲ ਟੂਰਨਾਮੈਂਟ ਦਾ ਪੋਸਟਰ ਰਿਲੀਜ਼

ਕੈਬਿਨਟ ਮੰਤਰੀ ਵੱਲੋਂ ਖਿਜਰਾਬਾਦ ਫੁੱਟਬਾਲ ਟੂਰਨਾਮੈਂਟ ਦਾ ਪੋਸਟਰ ਰਿਲੀਜ਼
ਚੰਡੀਗੜ੍ਹ 6 ਅਕਤੂਬਰ (ਸੁਰ ਸਾਂਝ ਡਾਟ ਕਾਮ ਬਿਊਰੋ-ਅਵਤਾਰ ਨਗਲੀਆਂ):
ਪਿੰਡ ਖਿਦਰਾਬਾਦ ਦੇ ਭਗਵਾਨ ਬਾਲਮੀਕੀ ਮੈਮੋਰੀਅਲ ਸਪੋਰਟਸ ਕਲੱਬ ਵੱਲੋਂ ਨੌਵਾਂ ਫੁੱਟਬਾਲ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਅੱਜ ਇਸ ਫੁੱਟਬਾਲ ਟੂਰਨਾਮੈਂਟ ਦਾ ਪੋਸਟਰ ਕੈਬਿਨਟ ਮੰਤਰੀ ਅਨਮੋਲ ਗਗਨ ਮਾਨ ਵੱਲੋਂ ਰਿਲੀਜ਼ ਕੀਤਾ ਗਿਆ ਹੈ। ਫੁੱਟਬਾਲ ਟੂਰਨਾਮੈਂਟ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਮਹਾਂਰਿਸ਼ੀ ਵਾਲਮਿਕੀ ਜੀ ਨੂੰ ਸਮਰਪਿਤ ਇਹ ਸਲਾਨਾ ਟੂਰਨਾਮੈਂਟ 26, 27 ਅਤੇ 28 ਅਕਤੂਬਰ ਨੂੰ ਸ਼ਹੀਦ ਭਗਤ ਸਿੰਘ ਸਟੇਡੀਅਮ ਖਿਦਰਾਬਾਦ ਵਿਖੇ ਕਰਵਾਇਆ ਜਾਵੇਗਾ।
ਇਸ ਵੱਡੇ ਟੂਰਨਾਮੈਂਟ ਵਿੱਚ ਅਲੱਗ ਅਲੱਗ ਖੇਤਰਾਂ ਤੋਂ ਫੁੱਟਵਾਲ ਦੀਆਂ ਟੀਮਾਂ ਹਿੱਸਾ ਲੈਣਗੀਆਂ। ਇਸ ਮੌਕੇ ਕੈਬਨਿਟ ਮੰਤਰੀ ਮਾਨ ਨੇ ਪ੍ਰਬੰਧਕਾਂ ਨੂੰ ਮੁਬਾਰਕ ਦਿੰਦੇ ਹੋਏ ਕਿਹਾ ਕਿ ਹੋਰ ਲੋਕਾਂ ਨੂੰ ਵੀ ਅਜਿਹੇ ਉਪਰਾਲੇ ਕਰਨੇ ਚਾਹੀਦੇ ਹਨ, ਜਿਸ ਨਾਲ ਨੌਜਵਾਨ ਪੀੜੀ ਨਸ਼ਿਆਂ ਤੋਂ ਕਿਨਾਰਾ ਕਰਕੇ ਖੇਡਾਂ ਵਿੱਚ ਦਿਲਚਸਪੀ ਲਵੇ ਅਤੇ ਆਪਣਾ ਤੇ ਆਪਣੇ ਪਰਿਵਾਰ ਦਾ ਨਾਮ ਰੋਸ਼ਨ ਕਰੇ ਅਤੇ ਉਹਨਾਂ ਨਾਲ ਹੀ ਪ੍ਰਬੰਧਕਾਂ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਦੀ ਗੱਲ ਵੀ ਕਹੀ ਹੈ।
ਇਸ ਮੌਕੇ  ਮੰਤਰੀ ਦੇ ਪਿਤਾ ਯੋਧਾ ਸਿੰਘ ਮਾਨ ਅਤੇ ਹੋਰ ਪਾਰਟੀ ਵਰਕਰਾਂ ਸਮੇਤ ਕੁਲਦੀਪ ਸਿੰਘ ਸਰਪੰਚ ਸਿਆਲਬਾ, ਰਾਜ ਕੁਮਾਰ,  ਨੰਬਰਦਾਰ ਐਸੋਸੀਏਸ਼ਨ ਪ੍ਰਧਾਨ ਬਲਾਕ ਮਾਜਰੀ, ਆਪ ਆਗੂ ਤੇ ਕਲੱਬ ਪ੍ਰਧਾਨ ਜਗਤਾਰ ਸਿੰਘ ਜੱਗਾ ਖਿਜਰਾਬਾਦ, ਮਨਜੀਤ ਸਿੰਘ ਖਿਜਰਾਬਾਦ, ਸੁਰਿੰਦਰ ਸਿੰਘ ਖਿਜਰਾਬਾਦ, ਸੋਹਨ ਸਿੰਘ ਖਿਜਰਾਬਾਦ, ਮਨੀਸ਼ ਖਿਜਰਾਬਾਦ, ਰਾਹੁਲ ਖਿਜਰਾਬਾਦ, ਰਮਨ ਖਿਜਰਾਬਾਦ, ਅਜੇ, ਵਿਸ਼ਾਲ, ਮੰਗਾਂ, ਸ਼ਿਵ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *