www.sursaanjh.com > Uncategorized > ਕੋਈ ਡਾਲ਼ੀਆਂ ਚੋਂ ਲੰਘਿਆ ਹਵਾ ਬਣਕੇ …. ਹੈ ਤੋਂ ਸੀ ਹੋਏ ਮਾਣਮੱਤੇ ਸ਼ਾਇਰ ਪਦਮ ਸ੍ਰੀ. ਸੁਰਜੀਤ ਪਾਤਰ

ਕੋਈ ਡਾਲ਼ੀਆਂ ਚੋਂ ਲੰਘਿਆ ਹਵਾ ਬਣਕੇ …. ਹੈ ਤੋਂ ਸੀ ਹੋਏ ਮਾਣਮੱਤੇ ਸ਼ਾਇਰ ਪਦਮ ਸ੍ਰੀ. ਸੁਰਜੀਤ ਪਾਤਰ

‘ਕੋਈ ਡਾਲ਼ੀਆਂ ਚੋਂ ਲੰਘਿਆ ਹਵਾ ਬਣਕੇ’ …. ‘ਹੈ ਤੋਂ ਸੀ’ ਹੋਏ ਮਾਣਮੱਤੇ ਸ਼ਾਇਰ ਪਦਮ ਸ੍ਰੀ ਡਾ. ਸੁਰਜੀਤ ਪਾਤਰ

ਸੁਰ ਸਾਂਝ ਕਲਾ ਮੰਚ (ਰਜਿ.), ਖਰੜ ਵੱਲੋਂ ਪੰਜਾਬ ਕਲਾ ਪਰਿਸ਼ਦ ਤੇ ਪੰਜਾਬੀ ਲੇਖਕ ਸਭਾ (ਰਜਿ.) ਚੰਡੀਗੜ੍ਹ ਦੇ ਸਹਿਯੋਗ ਨਾਲ਼ ਹਰਵਿੰਦਰ ਸਿੰਘ ਚੰਡੀਗੜ੍ਹ ਦੀ ਕਾਵਿ ਕਿਤਾਬ ”ਪਾਣੀ ਦਾ ਜਿਸਮ” ਬਾਰੇ ਸੰਵਾਦ ਸਮਾਗਮ ਕੀਤਾ ਗਿਆ ਮੁਲਤਵੀ 

ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 11 ਮਈ:

ਸਵੇਰੇ ਸਵੇਰੇ ਮਨ ਵਲੂੰਧਰ ਗਈ, ਪਿਆਰੇ ਤੇ ਮਾਣਮੱਤੇ ਸ਼ਾਇਰ ਪਦਮ ਸ੍ਰੀ ਡਾ. ਸੁਰਜੀਤ ਪਾਤਰ ਦੇ ‘ਹੈ ਤੋਂ ਸੀ’ ਹੋ ਜਾਣ ਦੀ ਖ਼ਬਰ। ਡਾ. ਸੁਰਜੀਤ ਪਾਤਰ ਦਾ ਜਨਮ 14 ਜਨਵਰੀ 1945 ਨੂੰ ਹੋਇਆ। ਸੁਰ ਸਾਂਝ ਡਾਟ ਕਾਮ ਵਿਸ਼ਵ ਪ੍ਰਸਿੰਧ ਪੰਜਾਬੀ ਦੇ ਸ਼ਾਇਰ ਡਾ. ਸੁਰਜੀਤ ਪਾਤਰ ਦੇ ਤੁਰ ਜਾਣ ‘ਤੇ ਸੰਵੇਦਨਾ ਪ੍ਰਗਟ ਕਰਦਾ ਹੈ, ”ਕੋਈ ਡਾਲ਼ੀਆਂ ਚੋਂ ਲੰਘਿਆ ਹਵਾ ਬਣਕੇ, ਅਸੀਂ ਰਹਿ ਗਏ ਬਿਰਖ ਵਾਲ਼ੀ ਹਾਅ ਬਣਕੇ।”

ਸੁਰ ਸਾਂਝ ਕਲਾ ਮੰਚ (ਰਜਿ.), ਖਰੜ ਵੱਲੋਂ ਪੰਜਾਬ ਕਲਾ ਪਰਿਸ਼ਦ ਤੇ ਪੰਜਾਬੀ ਲੇਖਕ ਸਭਾ (ਰਜਿ.) ਚੰਡੀਗੜ੍ਹ ਦੇ ਸਹਿਯੋਗ ਨਾਲ਼ ਹਰਵਿੰਦਰ ਸਿੰਘ ਚੰਡੀਗੜ੍ਹ ਦੀ ਕਾਵਿ ਕਿਤਾਬ ਪਾਣੀ ਦਾ ਜਿਸਮ ਬਾਰੇ ਸੰਵਾਦ ਸਮਾਗਮ ਡਾ. ਸੁਰਜੀਤ ਪਾਤਰ ਜੀ ਦੇ ਤੁਰ ਜਾਣ ਕਾਰਣ ਮੁਲਤਵੀ ਕਰ ਦਿੱਤਾ ਗਿਆ ਹੈ।

Leave a Reply

Your email address will not be published. Required fields are marked *