www.sursaanjh.com > ਚੰਡੀਗੜ੍ਹ/ਹਰਿਆਣਾ > ਕੰਗਣਾ ਰਣੋਤ ਦੀ ਕਿਸਾਨਾਂ ਪ੍ਰਤੀ ਕੀਤੀ  ਟਿੱਪਣੀ ਨਿੰਦਣਯੋਗ : ਜੈਮਲ ਮਾਜਰੀ

ਕੰਗਣਾ ਰਣੋਤ ਦੀ ਕਿਸਾਨਾਂ ਪ੍ਰਤੀ ਕੀਤੀ  ਟਿੱਪਣੀ ਨਿੰਦਣਯੋਗ : ਜੈਮਲ ਮਾਜਰੀ

ਕੰਗਣਾ ਰਣੋਤ ਦੀ ਕਿਸਾਨਾਂ ਪ੍ਰਤੀ ਕੀਤੀ  ਟਿੱਪਣੀ ਨਿੰਦਣਯੋਗ : ਜੈਮਲ ਮਾਜਰੀ
ਚੰਡੀਗੜ੍ਹ 26 ਅਗਸਤ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਕਿਸਾਨ ਦੇਸ਼ ਦਾ ਅੰਨਦਾਤਾ ਹੈ। ਕਿਸਾਨ ਨੂੰ ਭੰਡਣਾ ਕੋਈ ਸਿਆਣਪ ਵਾਲੀ ਗੱਲ ਨਹੀਂ ਹੈ, ਕਿਉਂਕਿ ਦੇਸ਼ ਦੀ ਰੀੜ ਦੀ ਹੱਡੀ ਹਨ, ਕਿਸਾਨ। ਜੇਕਰ ਕਿਸਾਨ ਖੇਤੀ ਨਹੀਂ ਕਰਦਾ ਤਾਂ ਅਨਾਜ ਤੇ ਖਾਣ – ਪੀਣ ਵਾਲੀਆਂ ਵਸਤਾਂ ਦੀ ਰੂਪ ਰੇਖਾ ਹੋਰ ਹੋਵੇਗੀ। ਕੰਗਣਾ ਰਣੋਤ ਦੀ ਕਿਸਾਨਾਂ ਪ੍ਰਤੀ ਕੀਤੀ ਟਿੱਪਣੀ ਅਤਿ ਨਿੰਦਣਯੋਗ ਹੈ। ਉਪਰੋਕਤ ਸ਼ਬਦਾਂ ਦਾ ਪ੍ਰਗਟਾਵਾ ਸੀਨੀਅਰ ਭਾਜਪਾ ਆਗੂ ਤੇ ਉਘੇ ਸਮਾਜਸੇਵੀ ਚੌਧਰੀ ਜੈਮਲ ਸਿੰਘ ਮਾਜਰੀ ਨੇ ਗੱਲਬਾਤ ਕਰਦਿਆਂ ਕੀਤਾ ਹੈ। ਚੌਧਰੀ ਮਾਜਰੀ ਨੇ ਕਿਹਾ ਹੈ ਕਿ ਕੰਗਣਾ ਸਮੇਂ ਸਮੇਂ ਤੇ ਕਿਸਾਨਾਂ ਨੂੰ ਬਦਨਾਮ ਕਰਦੀ ਹੈ। ਬੀਤੇ ਦਿਨੀ ਉਹਨਾਂ ਕਿਸਾਨਾਂ ਨੂੰ ਬਲਾਤਕਾਰੀ ਤੱਕ ਕਹਿ ਦਿੱਤਾ ਅਤੇ ਸਾਡੇ ਦੇਸ਼ ਦੀ ਤੁਲਨਾ ਬੰਗਲਾਦੇਸ਼ ਨਾਲ ਕੀਤੀ ਹੈ, ਜੋ ਸ਼ਰਾਸ਼ਰ ਗਲਤ ਹੈ। ਜੈਮਲ ਮਾਜਰੀ ਅਨੁਸਾਰ ਅਜਿਹੇ ਬਿਆਨ ਦੇਣੇ ਦੇਸ਼ ਵਿੱਚ ਨਫਰਤ ਪੈਦਾ ਕਰਦੇ ਹਨ। ਇਹਨਾਂ ਕਿਹਾ ਹੈ ਕਿ ਕੰਗਣਾ ਦੇ ਬਿਆਨਾਂ ਤੇ ਭਾਸ਼ਾ ਤੋਂ ਲੱਗਦਾ ਹੈ ਕਿ ਉਹ ਕੋਈ ਸੰਸਕਾਰੀ ਔਰਤ ਨਹੀਂ ਹੈ। ਉਹਨਾਂ ਕਿਹਾ ਕਿ ਕਿਸਾਨਾਂ ਨੂੰ ਵਾਰ ਵਾਰ  ਬਦਨਾਮ ਕਰਨਾ ਕੰਗਣਾ  ਦੀ ਫਿਦਰਤ ਬਣ ਗਈ ਹੈ।
ਇਹਨਾਂ ਕਿਹਾ ਕਿ ਸਿਆਸਤ ਨੂੰ ਪਾਸੇ ਰੱਖ ਕੇ ਕੰਗਣਾ ਨੂੰ ਕਿਸਾਨਾਂ ਦੀ ਮਿਹਨਤ ਅਤੇ ਉਹਨਾਂ ਦੀ ਜ਼ਿੰਦਗੀ ਬਾਰੇ ਵਿਚਾਰਨਾ ਤੇ ਸੋਚਣਾ ਚਾਹੀਦਾ ਹੈ। ਇਹਨਾਂ ਕਿਹਾ ਕਿ ਕੰਗਣਾ ਰਣੋਤ ਵਿਰੁੱਧ ਦੇਸ਼ ਦ੍ਰੋਧ ਦਾ ਪਰਚਾ ਦਰਜ ਹੋਣਾ ਚਾਹੀਦਾ ਹੈ, ਕਿਉਂਕਿ ਉਹਨਾਂ ਜਿੱਥੇ ਦੇਸ਼ ਨੂੰ ਬੰਗਲਾਦੇਸ਼ ਨਾਲ ਜੋੜਿਆ ਹੈ, ਉੱਥੇ ਹੀ ਕਿਸਾਨਾਂ ਤੇ ਗੰਭੀਰ ਦੋਸ਼ ਲਾਏ ਹਨ ਜੋ ਬਿਲਕੁਲ ਵੀ ਸੱਚਾਈ ਦੇ ਨੇੜੇ ਵੀ ਨਹੀਂ। ਮੰਨਿਆ ਕਿਸਾਨਾਂ ਦੀਆਂ ਜਥੇਬੰਦੀਆਂ ਵਿੱਚ ਵਿਤਕਰਾ ਹੋ ਸਕਦਾ, ਪਰ ਦੇਸ਼ ਦੇ ਸਾਰੇ ਕਿਸਾਨ ਦੇਸ਼ ਦੇ ਹਿੱਤ ਵਿੱਚ ਹਨ। ਚੌਧਰੀ ਜੈਮਲ ਸਿੰਘ ਮਾਜਰੀ ਨੇ ਕਿਹਾ ਕਿ ਅਸੀਂ ਪਾਰਟੀ ਦੀ ਸੋਚ ਤੇ ਫੁੱਲ ਚੜਾਉਂਦੇ ਹਾਂ, ਪਰ ਪਾਰਟੀ ਦੇ ਲੀਡਰਾਂ ਨੂੰ ਅਜਿਹੇ ਬਿਆਨ ਸੋਚ ਸਮਝ ਕੇ ਦੇਣੇ ਚਾਹੀਦੇ ਹਨ। ਜੇਕਰ ਕੰਗਣਾ ਨੂੰ ਦੇਸ਼ ਦੀ ਫਿਕਰ ਹੈ ਤਾਂ ਉਹ ਦੇਸ਼ ਹਿੱਤ ਦੇ ਵਿੱਚ ਵਿਉਤਬੰਦੀ ਬਣਾਵੇ ਨਾ ਕਿ ਕਿਸਾਨਾਂ ਨੂੰ ਬਲਾਤਕਾਰੀ ਜਾਂ ਹੋਰ ਭੱਦੇ ਸ਼ਬਦਾਂ ਨਾਲ ਸੰਬੋਧਨ ਕਰਨ ਵਾਲ਼ੇ ਵਾਰ ਵਾਰ ਅਜਿਹੇ ਬਿਆਨ ਦੇਣ ਨਾਲ ਪਾਰਟੀ ਦੀ ਵੀ ਦਿੱਖ ਖ਼ਰਾਬ ਹੁੰਦੀ ਹੈ।

Leave a Reply

Your email address will not be published. Required fields are marked *