www.sursaanjh.com > ਚੰਡੀਗੜ੍ਹ/ਹਰਿਆਣਾ > ਕੰਸਾਲਾ ਦੇ ਪੁੱਤਰ ਨੂੰ ਵੱਖ ਵੱਖ ਆਗੂਆਂ ਨੇ ਦਿੱਤੀਆਂ ਸ਼ਰਧਾਂਜ਼ਲੀਆਂ, ਹਜ਼ਾਰਾਂ ਦੀ ਗਿਣਤੀ ‘ਚ ਪੁੱਜੇ ਲੋਕ

ਕੰਸਾਲਾ ਦੇ ਪੁੱਤਰ ਨੂੰ ਵੱਖ ਵੱਖ ਆਗੂਆਂ ਨੇ ਦਿੱਤੀਆਂ ਸ਼ਰਧਾਂਜ਼ਲੀਆਂ, ਹਜ਼ਾਰਾਂ ਦੀ ਗਿਣਤੀ ‘ਚ ਪੁੱਜੇ ਲੋਕ

ਚੰਡੀਗੜ੍ਹ 13 ਜੁਲਾਈ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਲੋਕ ਹਿੱਤ ਮਿਸ਼ਨ ਬੀਕੇਯੂ ਪੰਜਾਬ ਦੇ ਪ੍ਰਧਾਨ ਸੁਖਦੇਵ ਸਿੰਘ ਸੁੱਖਾ ਕੰਸਾਲਾ ਦੇ ਨੌਜਵਾਨ ਸਪੁੱਤਰ ਹਰਕੀਰਤ ਸਿੰਘ ਕੰਸਾਲਾ ਜੋ ਪਿਛਲੇ ਦਿਨੀਂ ਕਰੰਟ ਲੱਗਣ ਨਾਲ ਅਲਵਿਦਾ ਕਹਿ ਗਏ ਸੀ, ਨਮਿੱਤ ਸ਼ਰਧਾਂਜ਼ਲੀ ਸਮਾਗਮ ਅੱਜ ਪਿੰਡ ਕੰਸਾਲਾ ਦੇ ਗੁਰਦੁਆਰਾ ਸਾਹਿਬ ‘ਚ ਕਰਵਾਇਆ ਗਿਆ। ਇਸ ਸਬੰਧੀ ਸ੍ਰੀ ਸਹਿਜ ਪਾਠ ਸਾਹਿਬ ਦੇ ਭੋਗ ਉਪਰੰਤ ਬਾਬਾ ਭੁਪਿੰਦਰ ਸਿੰਘ ਮਾਜਰਾ ਤੇ ਗੁਰਨਾਮ ਸਿੰਘ ਮੁੰਧੋਂ ਦੇ ਜੱਥੇ ਵੱਲੋਂ ਕੀਰਤਨ ਦੁਆਰਾ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ ਤੇ ਪਰਿਵਾਰ ਨੂੰ ਭਾਣਾ ਮੰਨਣ ਦੀ ਪ੍ਰੇਰਨਾ ਦਿੱਤੀ। ਇਸ ਉਪਰੰਤ ਸੰਤ ਲਖਵੀਰ ਸਿੰਘ ਰਤਵਾੜਾ ਸਾਹਿਬ, ਐਮ ਪੀ ਮਲਵਿੰਦਰ ਸਿੰਘ ਕੰਗ, ਮੈਂਬਰ ਪਾਰਲੀਮੈਟ ਮਨੀਸ਼ ਤਿਵਾੜੀ, ਵਿਧਾਇਕ ਅਨਮੋਲ ਗਗਨ ਮਾਨ, ਸਾਬਕਾ ਮੰਤਰੀ ਜਗਮੋਹਣ ਸਿੰਘ ਕੰਗ, ਕਾਂਗਰਸ ਜ਼ਿਲਾ ਪ੍ਰਧਾਨ  ਰਣਜੀਤ ਸਿੰਘ ਜੀਤੀ, ਕਾਂਗਰਸ ਯੂਥ ਆਗੂ ਗੁਰਪ੍ਰਤਾਪ ਸਿੰਘ ਪਡਿਆਲਾ, ਹਲਕਾ ਇੰਚਾਰਜ ਵਿਜੈ ਸ਼ਰਮਾ  ਟਿੰਕੂ, ਗੁਰਿੰਦਰ ਸਿੰਘ ਕੈਰੋਂ, ਅਕਾਲੀ ਆਗੂ ਪ੍ਰੋ: ਪ੍ਰੇਮ ਸਿੰਘ ਚੰਦੂਮਾਜ਼ਰਾ, ਅਕਾਲੀ ਆਗੂ ਰਣਜੀਤ ਸਿੰਘ ਗਿੱਲ, ਸ਼੍ਰੋਮਣੀ ਕਮੇਟੀ ਮੈਂਬਰ ਚਰਨਜੀਤ ਸਿੰਘ ਕਾਲੇਵਾਲ, ਭਾਜਪਾ ਆਗੂ ਅਰਜਨ ਕਾਂਸਲ, ਕੌਮੀ ਇਨਸਾਫ਼ ਮੋਰਚੇ ਦੇ ਭਾਈ ਪਾਲ ਸਿੰਘ ਫ਼ਰਾਂਸ, ਬਾਪੂ ਗੁਰਚਰਨ ਸਿੰਘ, ਐਡਵੋਕੇਟ ਅਮਰ ਸਿੰਘ ਚਾਹਲ, ਇੰਦਰਵੀਰ ਸਿੰਘ ਪਟਿਆਲਾ ਤੇ ਅਕਾਲੀ ਦਲ ਪੰਚ ਪ੍ਰਧਾਨੀ ਦੇ ਹਰਬੰਸ ਸਿੰਘ ਕੰਧੋਲਾ ਆਦਿ ਨੇ ਹਰਕੀਰਤ ਸਿੰਘ ਨੂੰ ਸ਼ਰਧਾਂਜ਼ਲੀ ਭੇਂਟ ਕਰਦਿਆਂ ਪਰਿਵਾਰ ਨਾਲ   ਦੁੱਖ ਤੇ ਸੋਗ ਦਾ ਪ੍ਰਗਟਾਵਾ ਕੀਤਾ। ਪ੍ਰਭ ਆਸਰਾ ਦੇ ਮੁਖੀ ਭਾਈ ਸ਼ਮਸ਼ੇਰ ਸਿੰਘ ਨੇ ਸਭਨਾਂ ਦਾ ਧੰਨਵਾਦ ਕੀਤਾ।
ਇਸ ਮੌਕੇ ਬਾਬਾ ਸ਼ਿੰਗਾਰਾ ਸਿੰਘ ਨਿਹੰਗ ਦਲ, ਬਾਬਾ ਈਸ਼ਰ ਸਿੰਘ ਸੰਗਤਪੁਰਾ, ਕਿਸਾਨ ਆਗੂ ਪਰਮਦੀਪ ਸਿੰਘ ਬੈਦਵਾਨ, ਗੁਰਮੀਤ ਸਿੰਘ ਸ਼ਾਂਟੂ, ਰਵਿੰਦਰ ਸਿੰਘ ਬਜੀਦਪੁਰ, ਸਾਹਿਬ ਸਿੰਘ ਬਡਾਲੀ, ਰਣਜੀਤ ਸਿੰਘ ਖੱਦਰੀ , ਬਲਵਿੰਦਰ ਸਿੰਘ ਰੰਗੂਆਣਾ, ਸਰਪੰਚ ਜਗਜੀਤ ਸਿੰਘ ਨਗਲੀਆਂ, ਦਰਸ਼ਨ ਸਿੰਘ ਖੇੜਾ, ਪਰਮਜੀਤ ਸਿੰਘ ਮਾਵੀ, ਬਿੱਟੂ ਬਾਜਵਾ ਪੜੌਲ, ਹਰਨੇਕ ਸਿੰਘ ਤੱਕੀਪੁਰ, ਬਲਜੀਤ ਸਿੰਘ ਭਾਊ, ਸਾਬਕਾ ਸਰਪੰਚ ਮਦਨ ਸਿੰਘ ਮਾਣਕਪੁਰ ਸ਼ੁਰੀਫ਼, ਲੱਕੀ ਮਾਵੀ, ਬਲਜਿੰਦਰ ਪੁਰੀ, ਸਾਬਕਾ ਸਰਪੰਚ ਅਵਤਾਰ ਸਿੰਘ ਸਲੇਮਪੁਰ, ਮੇਜਰ ਸਿੰਘ ਸੰਗਤਪੁਰਾ, ਢਾਡੀ ਸਤਨਾਮ ਸਿੰਘ ਟਾਂਡਾ ਤੇ ਜਸਮੇਰ ਸਿੰਘ ਬਾਠ ਸਮੇਤ ਵੱਡੀ ਗਿਣਤੀ ‘ਚ ਇਲਾਕੇ ਭਰ ਦੇ ਸਰਪੰਚ, ਪੰਚ, ਕਿਸਾਨ ਆਗੂ, ਸਿਆਸੀ ਤੇ ਧਾਰਮਿਕ ਆਗੂਆਂ ਨੇ ਸ਼ਰਧਾਂਜ਼ਲੀ ਭੇਂਟ ਕਰਦਿਆਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।

Leave a Reply

Your email address will not be published. Required fields are marked *