www.sursaanjh.com > ਅੰਤਰਰਾਸ਼ਟਰੀ > ਖਰੜ ਅਦਾਲਤੀ ਕੰਪਲੈਕਸ ਵਿਖੇ ‘ਏਕ ਪੌਦਾ ਮਾਂ ਕੇ ਨਾਮ’ ਥੀਮ  ’ਤੇ ਕੰਮ ਕਰਦੇ ਹੋਏ ਸੈਸ਼ਨ ਜੱਜ ਅਤੁਲ ਕਸਾਣਾ ਨੇ ਪੌਦੇ ਲਾਏ

ਖਰੜ ਅਦਾਲਤੀ ਕੰਪਲੈਕਸ ਵਿਖੇ ‘ਏਕ ਪੌਦਾ ਮਾਂ ਕੇ ਨਾਮ’ ਥੀਮ  ’ਤੇ ਕੰਮ ਕਰਦੇ ਹੋਏ ਸੈਸ਼ਨ ਜੱਜ ਅਤੁਲ ਕਸਾਣਾ ਨੇ ਪੌਦੇ ਲਾਏ

ਖਰੜ ਅਦਾਲਤੀ ਕੰਪਲੈਕਸ ਵਿਖੇ ‘ਏਕ ਪੌਦਾ ਮਾਂ ਕੇ ਨਾਮ’ ਥੀਮ  ’ਤੇ ਕੰਮ ਕਰਦੇ ਹੋਏ ਸੈਸ਼ਨ ਜੱਜ ਅਤੁਲ ਕਸਾਣਾ ਨੇ ਪੌਦੇ ਲਾਏ
ਚੰਡੀਗੜ੍ਹ 6 ਅਗਸਤ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵੱਲੋਂ 30 ਸਤੰਬਰ 2024 ਤੱਕ ਜ਼ਿਲ੍ਹੇ ਵਿੱਚ ਵੱਧ ਤੋਂ ਵੱਧ ਰੁੱਖ ਲਗਾਉਣ ਲਈ 1 ਜੁਲਾਈ 2024 ਤੋਂ ਸ਼ੁਰੂ ਕੀਤੀ ਗਈ ਮੁਹਿੰਮ ਨੂੰ ਜਾਰੀ ਰੱਖਦੇ ਹੋਏ ਅੱਜ ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ.ਨਗਰ, ਅਤੁਲ ਕਸਾਣਾ ਨੇ ਅੱਜ ਸਬ ਡਵੀਜ਼ਨਲ ਕੋਰਟ ਕੰਪਲੈਕਸ, ਖਰੜ ਵਿਖੇ ਪੌਦਾ ਲਗਾਇਆ।
ਜ਼ਿਲ੍ਹਾ ਅਤੇ ਸੈਸ਼ਨ ਜੱਜ ਅਤੁਲ ਕਸਾਣਾ ਨੇ ਦੱਸਿਆ ਕਿ ‘ਵਣ ਮਹੋਤਸਵ’ ਹਰ ਸਾਲ ਜੁਲਾਈ ਦੇ ਪਹਿਲੇ ਹਫ਼ਤੇ ਮਨਾਇਆ ਜਾਂਦਾ ਹੈ। ‘ਵਣ ਮਹੋਤਸਵ’ 2024 ਦਾ ਥੀਮ “ਏਕ ਪੌਦਾ ਮਾਂ ਕੇ ਨਾਮ” ਹੈ। ਸਾਡੀ ਆਪਣੀ ਪਿਆਰੀ ਮਾਂ ਜੋ ਕਿ ਉਮੀਦ, ਕੁਰਬਾਨੀ, ਆਸਰਾ ਅਤੇ ਇੱਕ ਰੁੱਖ ਦੇ ਸਮਾਨ ਅਸੀਸਾਂ ਦਾ ਪ੍ਰਤੀਕ ਹੈ, ਦੇ ਨਾਮ ‘ਤੇ ਇੱਕ ਰੁੱਖ ਲਗਾਉਣ ਦਾ ਸੰਦੇਸ਼ ਦਿੰਦਾ ਹੈ। ਉਨ੍ਹਾਂ ਨੇ ਸਾਰਿਆਂ ਨੂੰ ਇਸ ਮਾਨਸੂਨ ਵਿੱਚ ਆਪਣੇ ਪਿਆਰਿਆਂ ਦੀ ਯਾਦ ਵਿੱਚ ਇੱਕ ਰੁੱਖ ਲਗਾਉਣ ਲਈ ਪ੍ਰੇਰਿਤ ਕੀਤਾ ਤਾਂ ਜੋ ਅਸੀਂ ਇੱਕ ਰੁੱਖ ਦਾ ਪਾਲਣ ਪੋਸ਼ਣ ਕਰਕੇ ਉਨ੍ਹਾਂ ਨੂੰ ਯਾਦ ਕਰ ਸਕੀਏ।
ਉਨ੍ਹਾਂ ਜ਼ਿਲ੍ਹਾ/ ਉਪ ਮੰਡਲ ਅਦਾਲਤਾਂ ਵਿੱਚ ਵੱਧ ਤੋਂ ਵੱਧ ਬੂਟੇ ਲਗਾ ਕੇ ਵਾਤਾਵਰਨ ਦੀ ਸੰਭਾਲ ਵਿੱਚ ਯੋਗਦਾਨ ਪਾਉਣ ਦੀ ਆਪਣੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਕਿਹਾ ਕਿ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਅਦਾਲਤਾਂ ਵਿੱਚ ਆਉਣ ਵਾਲੇ ਵਕੀਲਾਂ ਅਤੇ ਆਮ ਲੋਕਾਂ ਨੂੰ ਵੀ ਘੱਟੋ ਘੱਟ ਇੱਕ ਰੁੱਖ ਲਗਾ ਕੇ ਇਸ ਮੁਹਿੰਮ ਵਿੱਚ ਯੋਗਦਾਨ ਪਾਉਣ ਲਈ ਜਾਗਰੂਕ ਕੀਤਾ ਜਾਵੇਗਾ।
ਇਸ ਮੌਕੇ ਸ੍ਰੀਮਤੀ ਪਾਰੁਲ, ਇੰਚਾਰਜ, ਵਧੀਕ ਸਿਵਲ ਜੱਜ (ਸੀਨੀਅਰ ਡਵੀਜ਼ਨ)-ਕਮ-ਚੇਅਰਪਰਸਨ, ਉਪ-ਮੰਡਲ ਕਾਨੂੰਨੀ ਸੇਵਾਵਾਂ ਕਮੇਟੀ, ਖਰੜ ਨੇ ਦੱਸਿਆ ਕਿ ਇਹ ਬੂਟੇ ਵਧ ਰਹੇ ਉਦਯੋਗੀਕਰਨ, ਸ਼ਹਿਰੀਕਰਨ ਅਤੇ ਦਰੱਖਤਾਂ ਦੀ ਵੱਡੇ ਪੱਧਰ ‘ਤੇ ਕਟਾਈ ਕਾਰਨ ਪੈਦਾ ਹੋਏ ਆਲਮੀ ਤਪਸ਼ ਦੇ ਮਾੜੇ ਪ੍ਰਭਾਵ ਨੂੰ ਘਟਾਉਣ ਲਈ ਵੱਧ ਤੋਂ ਵੱਧ ਪੌਦੇ ਲਗਾਉਣ ਦੀ ਮੁਹਿੰਮ ਤਹਿਤ ਲਗਾਏ ਗਏ ਹਨ। ਇਸ ਦੇ ਨਾਲ ਹੀ ਬਾਰ ਐਸੋਸੀਏਸ਼ਨ ਖਰੜ, ਜੰਗਲਾਤ ਵਿਭਾਗ ਪੰਜਾਬ ਅਤੇ ਹੋਰ ਗੈਰ-ਸਰਕਾਰੀ ਸੰਸਥਾਵਾਂ ਦੇ ਮੈਂਬਰ ਵੀ ਇਸ ਮੁਹਿੰਮ ਵਿੱਚ ਸ਼ਾਮਲ ਹੋਏ।

Leave a Reply

Your email address will not be published. Required fields are marked *