www.sursaanjh.com > ਅੰਤਰਰਾਸ਼ਟਰੀ > ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਖਰੜ ਵਿਖੇ ਧਾਰਮਿਕ ਕਵੀ ਦਰਬਾਰ ਕਰਵਾਇਆ ਗਿਆ

ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਖਰੜ ਵਿਖੇ ਧਾਰਮਿਕ ਕਵੀ ਦਰਬਾਰ ਕਰਵਾਇਆ ਗਿਆ

ਖਰੜ (ਸੁਰ ਸਾਂਝ ਡਾਟ ਕਾਮ ਬਿਊਰ), 13 ਨਵੰਬਰ:
ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਖਰੜ ਵਿਖੇ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਉਤਸਵ ਤੋਂ ਤਿੰਨ ਦਿਨ ਪਹਿਲਾਂ ਧਾਰਮਿਕ ਕਵੀ ਦਰਬਾਰ ਕਰਵਾਇਆ ਗਿਆ। ਵਿਸ਼ੇਸ਼ ਤੋਰ ’ਤੇ ਸੱਦੇ ਗਏ ਨਾਮਵਰ ਪੰਥਕ ਕਵੀ ਗੁਰਦਿਆਲ ਸਿੰਘ ਨਿਮਰ, ਯਮੁਨਾ ਨਗਰ, ਪੰਥਕ ਕਵੀ ਹਰਭਜਨ ਸਿੰਘ ਨਾਹਲ (ਜਲੰਧਰ) ਅਤੇ ਪੰਥਕ ਕਵੀ ਰਣਜੀਤ ਸਿੰਘ ਖਾਲਸਾ, ਯਮੁਨਾ ਨਗਰ ਸਮੇਤ ਲੋਕਲ ਕਵੀ ਹਾਕਮ ਸਿੰਘ ਨੱਤੀਆਂ, ਇੰ. ਸ਼ੌਕ ਇੰਦਰ ਸਿੰਘ ਕੋਰਾ, ਤਰਸੇਮ ਸਿੰਘ ਕਾਲੇਵਾਲ, ਸਮਿੱਤਰ ਸਿੰਘ ਦੋਸਤ, ਕੇਸਰ ਸਿੰਘ ਇੰਸਪੈਕਟਰ ਅਤੇ ਜਸਵਿੰਦਰ ਸਿੰਘ ਕਾਈਨੌਰ ਨੇ ਭਾਗ ਲਿਆ।
ਇਸ ਕਵੀ ਦਰਬਾਰ ਲਈ ਸਾਹਿਤਕ ਸੱਥ ਖਰੜ ਨੇ ਆਪਣਾ ਪੂਰਨ ਸਹਿਯੋਗ ਦਿੱਤਾ। ਇੱਥੇ ਇਹ ਵਰਣਨਯੋਗ ਹੈ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਉਤਸਵ ਹਰ ਸਾਲ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ, ਪਰ ਇਹ ਧਾਰਮਿਕ ਕਵੀ ਦਰਬਾਰ ਕਾਫੀ ਵਕਫੇ ਦੇ ਪਿੱਛੋਂ ਕਰਵਾਇਆ ਗਿਆ। ਮਿਤੀ 13 ਨਵੰਬਰ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਅਤੇ 15 ਨਵੰਬਰ ਨੂੰ ਭੋਗ ਪਾਏ ਜਾਣਗੇ। ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤੇਗਾ। ਇਸ ਮੌਕੇ ’ਤੇ ਇੰ. ਸ਼ੌਕ ਇੰਦਰ ਸਿੰਘ ਕੋਰਾ, ਪ੍ਰਧਾਨ, ਸਾਬਕਾ ਵਿਦਿਆਰਥੀ ਖ਼ਾਲਸਾ ਸੀਨੀਅਰ ਸੈਕੰਡਰੀ ਭਲਾਈ ਸੰਸਥਾ ਰਜਿ. ਖਰੜ ਨੇ ਦੱਸਿਆ ਕਿ ਪਿਛਲੇ 85 ਸਾਲਾਂ ਤੋਂ ਖਾਲਸਾ ਸਕੂਲ ਵਿਖੇ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਉਤਸਵ ਮਨਾਇਆ ਜਾ ਰਿਹਾ ਹੈ।
ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਉਤਸਵ ਗੁਰਦੁਆਰਾ ਕਲਗੀਧਰ ਸਾਹਿਬ ਵਿਖੇ, ਸ਼ਹੀਦੀ ਗੁਰਪੁਰਬ ਸ਼੍ਰੀ ਗੁਰੂ ਅਰਜਨ ਦੇਵ ਜੀ ਗੁਰਦੁਆਰਾ ਅਕਾਲੀ ਦਫਤਰ ਵਿਖੇ ਅਤੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਬੀ.ਐਸ.ਐਮ.ਸਿੱਖ ਗਰਲਜ਼ ਸਕੂਲ ਖਰੜ ਵਿਖੇ ਲਗਾਤਾਰ ਪੁਰਾਣੇ ਸਮਿਆਂ ਤੋਂ ਮਨਾਏ ਜਾ ਰਹੇ ਹਨ। ਪਰ ਚਾਰ ਦਹਾਕੇ ਤੋਂ ਬੰਦ ਪਿਆ ਇਹ ਕਵੀ ਦਰਬਾਰ ਹੁਣ ਪ੍ਰਿੰਸੀਪਲ ਖ਼ਾਲਸਾ ਸਕੂਲ ਦੀ ਰਹਿਨੁਮਾਈ ਹੇਠ ਦੁਬਾਰਾ ਸ਼ੁਰੂ ਕੀਤਾ ਗਿਆ ਹੈ।
ਸਰਦਾਰ ਭਜਨ ਸਿੰਘ ਸ਼ੇਰਗਿੱਲ, ਸਾਬਕਾ ਮੈਂਬਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ ਨੇ ਆਪਣੇ ਭਾਸ਼ਣ ਦੋਰਾਨ ਸੰਗਤਾਂ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਉਤਸਵ ’ਤੇ ਵਧਾਈ ਦਿੰਦਿਆਂ ਕਿਹਾ ਕਿ ਅੱਜ ਕਵੀ ਦਰਬਾਰ ਵਿੱਚ ਕਵੀਆਂ ਵੱਲੋਂ ਸੁਣਾਈਆਂ ਗਈਆਂ ਕਵਿਤਾਵਾਂ ਬਹੁਤ ਹੀ ਕਾਬਲੇ ਤਾਰੀਫ ਹਨ। ਮੰਚ ਸੰਚਾਲਨ ਦੀ ਕਾਰਵਾਈ ਹਾਕਮ ਸਿੰਘ ਨੱਤੀਆਂ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਨਿਭਾਈ।
ਇਸ ਸਮਾਗਮ ’ਚ ਕਮਲਜੀਤ ਸਿੰਘ ਲੌਂਗੀਆ, ਦਵਿੰਦਰਪਾਲ ਸਿੰਘ, ਗੁਰਮੁੱਖ ਸਿੰਘ, ਹਰਵਿੰਦਰ ਸਿੰਘ, ਕਰਮਜੀਤ ਕੌਰ, ਗੁਰਜੋਤ ਸਿੰਘ, ਜਸਮੀਤ ਕੌਰ, ਸਹਿਜ ਪ੍ਰੀਤ ਕੌਰ, ਨਿਸ਼ੂ ਸ਼ਰਮਾ, ਪ੍ਰੇਮ ਸਿੰਘ ਕਪੂਰ ਅਤੇ ਕੁਲਵੰਤ ਸਿੰਘ ਆਦਿ ਹਾਜ਼ਰ ਸਨ। ਅੰਤ ’ਚ ਸਕੂਲ ਦੇ ਪ੍ਰਿੰਸੀਪਲ ਜਸਬੀਰ ਸਿੰਘ ਧਨੋਆ ਨੇ ਕਵੀ ਸੱਜਣਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਕਵੀਆਂ ਨੇ ਗੁਰੂ ਸਾਹਿਬ ਨਾਲ ਸੰਬੰਧਿਤ ਪ੍ਰੇਰਨਾਮਈ ਕਵਿਤਾਵਾਂ ਸੰਗਤਾਂ ਨੂੰ ਸੁਣਾਕੇ ਇਤਿਹਾਸ ਬਾਰੇ ਜਾਣੂ ਕਰਾਇਆ। ਉਨ੍ਹਾਂ ਕਿਹਾ ਕਿ ਅੱਗੇ ਤੋਂ ਵੀ ਪ੍ਰਕਾਸ਼ ਉਤਸਵ ਤੋਂ ਕੁੱਝ ਦਿਨ ਪਹਿਲੇ ਇਸੇ ਤਰ੍ਹਾਂ ਧਾਰਮਿਕ ਕਵੀ ਦਰਬਾਰ ਕਰਵਾਏ ਜਾਣਗੇ। ਗੁਰੂ ਸਾਹਿਬ ਜੀ ਦੇ 555ਵੇਂ ਪ੍ਰਕਾਸ਼ ਉਤਸਵ ਨੂੰ ਮਨਾਉਣ ਲਈ ਉਨ੍ਹਾਂ ਨੇ ਦੂਜੀਆਂ ਸਹਿਯੋਗੀ ਸੰਸਥਾਵਾਂ ਜਲ ਸੇਵਾ, ਲਾਇਨਜ਼ ਕਲੱਬ ਸਿਟੀ, ਸਾਬਕਾ ਵਿਦਿਆਰਥੀ ਖ਼ਾਲਸਾ ਸੀਨੀਅਰ ਸੈਕੰਡਰੀ ਭਲਾਈ ਸੰਸਥਾ, ਸ਼੍ਰੀ ਰਾਮ ਲੀਲਾ ਕਲੱਬ, ਰੋਟਰੀ ਕਲੱਬ, ਕ੍ਰਿਕਿਟ ਐਸੋਸੀਏਸ਼ਨ, ਖਾਲਸਾ ਫੁਟਬਾਲ ਕਲੱਬ, ਸਕੂਲ ਸਟਾਫ, ਪੀ.ਟੀ.ਏ. ਅਤੇ ਪੁਬੰਧਕ ਕਮੇਟੀ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਦੇ ਸਹਿਯੋਗ ਨਾਲ ਪ੍ਰਕਾਸ਼ ਉਤਸਵ ਮਨਾਇਆ ਜਾਣਾ ਹੈ।
ਵੱਲੋਂ: ਜਸਵਿੰਦਰ ਸਿੰਘ ਕਾਈਨੌਰ, ਪ੍ਰਧਾਨ,, ਸਾਹਿਤਕ ਸੱਥ ਖਰੜ, ਮੋ.ਨੰ.  98888-42244

Leave a Reply

Your email address will not be published. Required fields are marked *