ਚੰਡੀਗੜ੍ਹ 16 ਫਰਵਰੀ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):


ਇਤਿਹਾਸਕ ਕਸਬਾ ਖਿਜ਼ਰਾਬਾਦ ਵਿਖੇ ਗੁਰੂ ਰਵਿਦਾਸ ਕਲੱਬ ਤੇ ਸਮੂਹ ਪਿੰਡ ਨਿਵਾਸੀਆਂ ਦੇ ਸਹਿਯੋਗ ਨਾਲ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ‘ਚ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਸ੍ਰੀ ਸਹਿਜ ਪਾਠ ਦੇ ਭੋਗ ਪਾਏ ਗਏ, ਉਪਰੰਤ ਬਾਬਾ ਇਸ਼ਰ ਸਿੰਘ ਜੀ ਸੰਗਤਪੁਰਾ ਵਾਲਿਆਂ ਨੇ ਕੀਰਤਨ ਕਥਾ ਵਿਚਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਭਾਈ ਹਰਵਿੰਦਰ ਸਿੰਘ ਬੱਬੂ ਖਿਜ਼ਰਾਬਾਦ ਵੱਲੋਂ ਵੀ ਕੀਰਤਨ ਦੀ ਹਾਜ਼ਰੀ ਲਗਵਾਈ ਗਈ। ਪੁੱਜੀਆਂ ਹੋਈਆਂ ਸੰਗਤਾਂ ਲਈ ਗੁਰੂ ਦਾ ਲੰਗਰ ਅਤੁੱਟ ਵਰਤਾਇਆ ਗਿਆ।
ਇਸ ਮੌਕੇ ‘ਤੇ ਰਣਜੀਤ ਸਿੰਘ ਜੀਤੀ ਮੋਹਾਲੀ ਜਿਲੇ ਦੇ ਪ੍ਰਧਾਨ, ਰਣਜੀਤ ਸਿੰਘ ਗਿੱਲ ਦੇ ਪੀ ਏ, ਆਮ ਆਦਮੀ ਪਾਰਟੀ ਦੇ ਚੇਅਰਮੈਨ ਯੂਥ ਆਗੂ ਪ੍ਰਮਿੰਦਰ ਸਿੰਘ ਗੋਲਡੀ, ਦਿਲਬਾਗ ਸਿੰਘ ਮੀਆਂਪੁਰ ਚੰਗਰ, ਸਮਾਜ ਸੇਵੀ ਯੂਥ ਖੇਡ ਪ੍ਰੋਮੋਟਰ ਰਾਣਾ ਕੁਸ਼ਲਪਾਲ , ਨਵੀਨ ਬੰਸਲ ਮੀਤ ਪ੍ਰਧਾਨ ਕਾਂਗਰਸ ਕਮੇਟੀ ਜਿਲਾ ਮੋਹਾਲੀ, ਮਾਮਦੀਨ, ਤਰੁ ਬੰਸਲ, ਨਿਰਪਾਲ ਰਾਣਾ ਸਰਪੰਚ, ਕ੍ਰਿਪਾਲ ਸਿੰਘ ਸਾਬਕਾ ਚੇਅਰਮੈਨ, ਹਰਦੀਪ ਸਿੰਘ ਸਾਬਕਾ ਸਰਪੰਚ, ਹਰਮਿੰਦਰ ਕਾਲਾ, ਜਸਵਿੰਦਰ ਸਿੰਘ ਕਾਲਾ ਸਰਪੰਚ, ਮਲਕੀਤ ਪੰਚ, ਸਾਬਕਾ ਬਿੱਟੂ ਪੰਚ, ਕਿੰਦਾ ਪੰਚ ਵੱਖ ਵੱਖ ਪੰਚਾਂ ਸਰਪੰਚਾਂ ਨੇ ਵੀ ਹਾਜ਼ਰੀ ਭਰੀ। ਇਸ ਮੌਕੇ ਗੁਰੂ ਰਵਿਦਾਸ ਕਲੱਬ ਦੇ ਸਰਪ੍ਰਸਤ ਤਰਲੋਕ ਸਿੰਘ, ਰਜਿੰਦਰ ਫੌਜੀ, ਧੰਨਵੰਤ ਸਿੰਘ ਸਾਬਕਾ ਸਰਪੰਚ, ਚੰਨੀ ਖਿਜ਼ਰਾਬਾਦ, ਸੰਦੀਪ ਸਿੰਘ, ਕਮਲਪ੍ਰੀਤ, ਬੂਟਾ ਸਿੰਘ, ਲੱਕੀ, ਬਹਾਦਰ ਸਿੰਘ ਅਤੇ ਸੁਰਜੀਤ ਲਾਲੀ ਹਾਜ਼ਰ ਸਨ। ਕਲੱਬ ਮੈਂਬਰਾਂ ਵੱਲੋਂ ਪੁੱਜੇ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।

