ਚੰਡੀਗੜ੍ਹ 14 ਅਪ੍ਰੈਲ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):


ਬਲਾਕ ਮਾਜਰੀ ਦੇ ਪਿੰਡ ਖਿਜਰਾਬਾਦ ਵਿਖੇ ਯੂਥ ਆਗੂ ਜਗਤਾਰ ਸਿੰਘ ਜੱਗਾ ਦੀ ਅਗਵਾਈ ਵਿਚ ਅੱਜ ਡਾਕਟਰ ਭੀਮ ਰਾਓ ਅੰਬੇਡਕਰ ਦੀ ਜੈਅੰਤੀ ਮੌਕੇ ਸ਼ਰਧਾਂਜਲੀ ਦਿੱਤੀ ਗਈ ਹੈ। ਸਮਾਗਮ ਵਿਚ ਉਚਕੋਟੀ ਦੇ ਲੇਖਕ ਕਹਾਣੀਕਾਰ ਸਰੂਪ ਸਿਆਲਬਾ ਨੇ ਡਾਕਟਰ ਭੀਮ ਰਾਓ ਅੰਬੇਦਕਰ ਜੀ ਨੂੰ ਸ਼ਰਧਾਂਜਲੀ ਦਿੰਦਿਆਂ ਉਨ੍ਹਾਂ ਦੇ ਜੀਵਨ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡਾਕਟਰ ਸਾਬ ਗਰੀਬਾਂ ਦੇ ਮਸੀਹਾ ਸਨ, ਜੋ ਅੱਜ ਆਪਾਂ ਸਮਾਗਮ ਕਰ ਰਹੇ ਹਾਂ ਉਹ ਵੀ ਉਨ੍ਹਾਂ ਦੀ ਬਦੌਲਤ ਹੀ ਹੈ।
ਓਹਨਾ ਵਲੋਂ ਆਏ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੇ ਸਿਧਾਂਤਾਂ ਅਨੁਸਾਰ ਆਪਣੇ ਜੀਵਨ ਵਿੱਚ ਤਬਦੀਲੀਆਂ ਕਰੋ ਅਤੇ ਓਹਨਾ ਦੇ ਮੁਤਾਬਕ ਚੱਲੋ, ਇਹੋ ਸਭ ਤੋਂ ਵੱਡੀ ਸਰਧਾਂਜਲੀ ਹੋਵੇਗੀ। ਇਸ ਮੌਕੇ ਨੰਬਰਦਾਰ ਰਾਜ ਕੁਮਾਰ ਸਿਆਲਬਾ ਨੇ ਵੀ ਸੰਬੋਧਨ ਕੀਤਾ। ਇਸ ਸਮਾਗਮ ਵਿਚ ਅਵਤਾਰ ਸਿੰਘ ਬਿੰਦਰੱਖ ਐਸ.ਸੀ ਮੋਰਚਾ ਪੰਜਾਬ BJP, ਕੁਲਦੀਪ ਸਿੰਘ ਸਾਬਕਾ ਸਰਪੰਚ ਸਿਆਲਬਾ, ਮੁਲਾਜਮ ਆਗੂ ਕਰਮ ਚੰਦ ਸਿਆਲਬਾ, ਨਾਨਕ ਦਾਸ ਮੁੱਲਾਪੁਰ, ਧਨਵੰਤ ਸਿੰਘ ਸਾਬਕਾ ਸਰਪੰਚ ਖਿਜਰਾਬਾਦ, ਬਿੱਟੂ ਪੰਚ ਖਿਜਰਾਬਾਦ, ਆਸ਼ੂ ਪੰਚ ਖਿਜਰਾਬਾਦ, ਪਰਮਜੀਤ ਸਿੰਘ ਸਾਬਕਾ ਪੰਚ ਖਿਜਰਾਬਾਦ, ਸਤਨਾਮ ਸਿੰਘ ਪੰਚ ਖਿਜਰਾਬਾਦ, ਸਤਵਿੰਦਰ ਕੌਰ ਖਿਜਰਾਬਾਦ, ਰੌਕੀ ਟੱਪਰੀਆਂ ਨੇ ਸਮਾਗਮ ਵਿਚ ਸ਼ਮੂਲੀਅਤ ਕੀਤੀ ਹੈ। ਅਖੀਰ ਵਿੱਚ ਜਗਤਾਰ ਸਿੰਘ ਜੱਗਾ ਵੱਲੋਂ ਆਏ ਸਭਨਾਂ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।

