

ਚੰਡੀਗੜ੍ਹ 23 ਜੁਲਾਈ ( ਅਵਤਾਰ ਨਗਲੀਆਂ) : ਬਲਾਕ ਮਾਜਰੀ ਅਧੀਨ ਪੈਂਦੇ ਪਿੰਡ ਖਿਜ਼ਰਾਬਾਦ ਦੇ ਕਮਿਊਨਿਟੀ ਸੈਂਟਰ ਵਿਖੇ ਡਾਇਰੈਕਟਰ ਆਯੂ਼ਸ਼ਵੇਦਾ ਪੰਜਾਬ, ਡਾ. ਰਵੀ ਡੂਮਰਾ ਦੇ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਆਯੂਰਵੇਦਾ ਅਤੇ ਯੂਨਾਨੀਂ ਅਫ਼ਸਰ ਐਸ.ਏ.ਐਸ ਨਗਰ ਡਾ. ਸਰਬਜੀਤ ਕੌਰ ਅਤੇ ਜ਼ਿਲ੍ਹਾ ਹੋਮਿਓਪੈਥਿਕ ਅਫ਼ਸਰ ਡਾ. ਗੁਰਦਰਸ਼ਨ ਕੌਰ ਦੀ ਅਗਵਾਈ ਵਿਚ ਪ੍ਰਧਾਨ ਰਾਣਾ ਕੁਸ਼ਲਪਾਲ ਤੇ ਸਰਪੰਚ ਨਿਰਪਾਲ ਰਾਣਾ ਦੇ ਸਾਹਿਯੋਗ ਨਾਲ ਮੁਫਤ ਆਯੁਸ਼ ਮੈਡੀਕਲ ਕੈਂਪ ਲਗਾਇਆ ਗਿਆ। ਕੈਂਪ ਵਿਚ ਕੁੱਲ 541 ਮਰੀਜਾਂ ਦਾ ਚੈਕਅੱਪ ਕੀਤਾ ਗਿਆ। ਜਿਸ ਵਿਚ ਆਯੁਰਵੈਦਿਕ ਦੇ 278 ਮਰੀਜਾਂ ਦਾ ਅਤੇ ਹੋਮਿੳਪੈਥਿਕ ਦੇ 263 ਮਰੀਜਾਂ ਦਾ ਮੁਫਤ ਚੈਕਅੱਪ ਕਰਕੇ ਦਵਾਈਆਂ ਦਿੱਤੀਆਂ ਗਈਆਂ। ਕੈਂਪ ਦੌਰਾਨ ਡਾ. ਅੰਜੂ ਗਿੱਲ, ਡਾ. ਮੁਹੰਮਦ ਆਵੇਸ਼, ਡਾ. ਪਰਿਧੀ, ਡਾ. ਮਨਮੀਤ, ਡਾ. ਅਮੀਤਾ ਅਗਰਵਾਲ ਆਦਿ ਡਾਕਟਰਾਂ ਦੀ ਟੀਮ ਨੇ ਮਰੀਜਾਂ ਦਾ ਚੈਕਅੱਪ ਕੀਤਾ। ਇਸ ਮੌਕੇ ਸਾਬਕਾ ਸਰਪੰਚ ਹਰਦੀਪ ਸਿੰਘ, ਸਾਬਕਾ ਸਰਪੰਚ ਗੁਰਿੰਦਰ ਸਿੰਘ, ਹਰਿੰਦਰ ਸਿੰਘ ਨਿੱਕਾ, ਹਰਮੇਸ਼, ਪੁਨੀਤਾ, ਸੋਨੀਆਂ, ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ।

