ਪੰਜਾਬ ਸਕੱਤਰੇਤ ਵਿੱਚ ਲੱਗੇ ਖੂਨਦਾਨ ਕੈਂਪ ਵਿੱਚ ਖੂਨਦਾਨੀਆਂ ਵੱਲੋਂ ਲਗਾਈ ਗਈ ਡਬਲ ਸੈਂਚਰੀ – ਸੁਖਚੈਨ ਸਿੰਘ ਖਹਿਰਾ
ਖੂਨਦਾਨ ਤੋਂ ਵੱਡਾ ਹੋਰ ਕੋਈ ਦਾਨ ਨਹੀਂ ਹੁੰਦਾ, ਲੋੜ ਪੈਣ ‘ਤੇ ਜਿਸ ਨਾਲ਼ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕਦਾ ਹੈ – ਕੇ.ਏ.ਪੀ. ਸਿਨਹਾ
ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 12 ਮਾਰਚ:


ਪੰਜਾਬ ਸਿਵਲ ਸਕੱਤਰੇਤ-2 ਵਿਖੇ ਪੰਜਾਬ ਸਟੇਟ ਆਈ.ਏ.ਐਸ. ਆਫੀਸਰ ਐਸੋਸੀਏਸ਼ਨ, ਪੀ.ਸੀ.ਐਸ. ਆਫੀਸਰ ਐਸੋਸੀਏਸ਼ਨ, ਜੁਆਇੰਟ ਪੰਜਾਬ ਸਕੱਤਰੇਤ ਅਤੇ ਸਕੱਤਰੇਤ ਵਿਖੇ ਤੈਨਾਤ ਸਮੂਹ ਮੁਲਾਜ਼ਮ ਜਥੇਬੰਦੀਆਂ ਦੇ ਸਹਿਯੋਗ ਨਾਲ਼ ਖੂਨਦਾਨ ਕੈਂਪ ਲਗਾਇਆ ਗਿਆ। ਇਸ ਖੂਨਦਾਨ ਕੈਂਪ ਵਿੱਚ 201 ਮੁਲਾਜ਼ਮਾਂ ਵੱਲੋਂ ਖੂਨਦਾਨ ਕੀਤਾ ਗਿਆ, ਜਿਸ ਵਿੱਚ ਆਈ.ਏ.ਐਸ./ ਪੀ.ਸੀ.ਐਸ. ਅਧਿਕਾਰੀ ਵੀ ਸ਼ਾਮਿਲ ਸਨ। ਇਸ ਮੌਕੇ ਆਈ.ਏ.ਐਸ. ਐਸੋਸੀਏਸ਼ਨ ਦੇ ਪ੍ਰਧਾਨ ਤੇਜਬੀਰ ਸਿੰਘ, ਜਸਪ੍ਰੀਤ ਤਲਵਾੜ, ਡੀ.ਕੇ. ਤਿਵਾੜੀ, ਗੁਰਕਿਰਤ ਕ੍ਰਿਪਾਲ ਸਿੰਘ ਗਿਰੀਸ਼ ਦਿਆਲਨ, ਅਨੰਦਿਤਾ ਮਿੱਤਰਾ, ਗੌਰੀ ਪਰਾਸ਼ਰ, ਸੀਨੀਅਰ ਮੁਲਾਜ਼ਮ ਆਗੂ ਪਰਮਦੀਪ ਸਿੰਘ ਭਬਾਤ, ਸੁਖਚੈਨ ਸਿੰਘ ਖਹਿਰਾ, ਸੁਸ਼ੀਲ ਫੌਜੀ, ਮਨਜੀਤ ਸਿੰਘ ਰੰਧਾਵਾ, ਮਲਕੀਤ ਔਜਲਾ, ਸਾਹਿਲ ਸ਼ਰਮਾ, ਭੁਪਿੰਦਰ ਝੱਜ, ਅਜੀਤ ਸਿੰਘ, ਜਸਪ੍ਰੀਤ ਰੰਧਾਵਾ, ਕੁਲਵੰਤ ਸਿੰਘ, ਬਲਰਾਜ ਦਾਊਂ, ਸੁਦੇਸ਼ ਕੁਮਾਰੀ, ਅਲਕਾ ਚੋਪੜਾ, ਸਿਕੰਦਰ ਆਦਿ ਹਾਜ਼ਰ ਸਨ।
ਇਸ ਦੌਰਾਨ ਮਾਣਯੋਗ ਮੁੱਖ ਸਕੱਤਰ ਨੇ ਸਕੱਤਰੇਤ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਖੂਨਦਾਨ ਤੋਂ ਵੱਡਾ ਹੋਰ ਕੋਈ ਦਾਨ ਨਹੀਂ ਹੁੰਦਾ, ਲੋੜ ਪੈਣ ‘ਤੇ ਜਿਸ ਨਾਲ਼ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕਦਾ ਹੈ। ਇਸ ਲਈ ਸਾਨੂੰ ਸਵੈ-ਇੱਛਾ ਨਾਲ਼ ਖੂਨਦਾਨ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਹਮੇਸ਼ਾ ਹੀ ਇਹੋ ਜਿਹੇ ਸਮਾਜਿਕ ਕਾਰਜਾਂ ਨੂੰ ਪ੍ਰਫੁੱਲਤ ਕਰਨ ਲਈ ਵਚਨਬੱਧ ਹੈ। ਉਨ੍ਹਾਂ ਸਕੱਤਰੇਤ ਦੇ ਮੁਲਾਜ਼ਮਾਂ ਨੂੰ ਅਜਿਹੇ ਸਮਾਜਿਕ ਕਾਰਜ ਨਿਰੰਤਰ ਜਾਰੀ ਰੱਖਣ ਦੀ ਅਪੀਲ ਕੀਤੀ।
ਕੈਨਰਾ ਬੈਂਕ ਵੱਲੋਂ ਇਸ ਖੂਨਦਾਨ ਕੈਂਪ ਨੂੰ ਲਗਾਉਣ ਵਿੱਚ ਵਿਸ਼ੇਸ਼ ਤੌਰ ‘ਤੇ ਸਹਿਯੋਗ ਦਿੱਤਾ ਗਿਆ। ਬੈਂਕ ਦੇ ਜਨਰਲ ਮੈਨੇਜਰ ਮਨੋਜ ਕੁਮਾਰ ਦਾਸ, ਰਾਜੇਸ਼ ਕੁਮਾਰ ਰੈਡੂ, ਗੌਤਮ ਗੁਪਤਾ ਆਪਣੀ ਸਮੂਹ ਟੀਮ ਨਾਲ਼ ਇਸ ਖੂਨਦਾਨ ਕੈਂਪ ਵਿੱਚ ਪੰਹੁਚੇ ਹੋਏ ਸਨ। ਪੀ.ਜੀ.ਆਈ. ਟੀਮ ਵੱਲੋਂ ਬੜੇ ਹੀ ਸੁਚੱਜੇ ਢੰਗ ਨਾਲ਼ ਖੂਨਦਾਨੀਆਂ ਦਾ ਖੂਨ ਇਕੱਤਰ ਕੀਤਾ ਅਤੇ ਉਨ੍ਹਾਂ ਨੇ ਕੈਂਪ ਦੇ ਇੰਤਜ਼ਾਮ ਦੀ ਵੀ ਸ਼ਲਾਘਾ ਕੀਤੀ।
ਵੱਲੋਂ: ਪਰਮਦੀਪ ਸਿੰਘ ਭਬਾਤ ਅਤੇ ਐਸੋਸੀਏਸ਼ਨਾਂ ਦੇ ਅਹੁਦੇਦਾਰ।
ਫੋਟੋ ਕੈਪਸ਼ਨ: ਮਾਣਯੋਗ ਮੁੱਖ ਸਕੱਤਰ ਸ੍ਰੀ ਕੇ.ਏ.ਪੀ. ਸਿਨਹਾ, ਆਈ.ਏ.ਐਸ. ਅਤੇ ਹੋਰ ਖੂਨਦਾਨ ਕੈਂਪ ਦਾ ਉਦਘਾਟਨ ਅਤੇ ਨਿਰੀਖਣ ਕਰਦੇ ਹੋਏ।

