Breaking
www.sursaanjh.com > ਅੰਤਰਰਾਸ਼ਟਰੀ > ਗਰੇਵਾਲ ਆਈ ਇੰਸਟੀਚਿਊਟ ਵੱਲੋਂ ਪੰਜਾਬੀ ਸਾਹਿਤ ਸਭਾ ਮੁਹਾਲੀ (ਰਜਿ) ਦੇ ਸਹਿਯੋਗ ਨਾਲ਼ ਨਜ਼ਰ-ਏ-ਮੁਸ਼ਾਇਰਾ – ਕਮਲ ਦੁਸਾਂਝ

ਗਰੇਵਾਲ ਆਈ ਇੰਸਟੀਚਿਊਟ ਵੱਲੋਂ ਪੰਜਾਬੀ ਸਾਹਿਤ ਸਭਾ ਮੁਹਾਲੀ (ਰਜਿ) ਦੇ ਸਹਿਯੋਗ ਨਾਲ਼ ਨਜ਼ਰ-ਏ-ਮੁਸ਼ਾਇਰਾ – ਕਮਲ ਦੁਸਾਂਝ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 24 ਫਰਵਰੀ:

ਗਰੇਵਾਲ ਆਈ ਇੰਸਟੀਚਿਊਟ ਵੱਲੋਂ ਪੰਜਾਬੀ ਸਾਹਿਤ ਸਭਾ ਮੁਹਾਲੀ (ਰਜਿ) ਦੇ ਸਹਿਯੋਗ ਨਾਲ਼ ਨਜ਼ਰ-ਏ-ਮੁਸ਼ਾਇਰਾ, ਦਿਨ ਸ਼ੁੱਕਰਵਾਰ, 27 ਫਰਵਰੀ, 2026 ਨੂੰ ਸ਼ਾਮ 3.30 ਤੋਂ 6.00 ਵਜੇ ਤੱਕ  ‘The Auditorium, Level 6, Grewal Eye Institute, H-6, Medicity, New Chandigarh ਵਿਖੇ ਹੋਵੇਗਾ, ਜਿਸ ਵਿੱਚ ਮੁੱਖ ਮਹਿਮਾਨ ਵਜੋਂ ਡਾ. ਦੀਪਕ ਮਨਮੋਹਨ ਸਿੰਘ, ਵਿਸ਼ੇਸ਼ ਮਹਿਮਾਨ ਵਜੋਂ ਸੁਖਵਿੰਦਰ ਅੰਮ੍ਰਿਤ, ਡਾ. ਐੱਸ.ਪੀ.ਐੱਸ. ਗਰੇਵਾਲ ਸ਼ਾਮਿਲ ਹੋ ਰਹੇ ਹਨ।

ਨਜ਼ਰ-ਏ-ਮੁਸ਼ਾਇਰਾ ਦੇ ਕੁਆਰਡੀਨੇਟਰ ਕਮਲ ਦੁਸਾਂਝ, ਸੰਪਾਦਕ ਰੋਜ਼ਾਨਾ ਸਪੋਕਸਮੈਨ ਨੇ ਕਿਹਾ ਕਿ ਇਸ ਸਮਾਗਮ ਵਿੱਚ ਦਰਸ਼ਨ ਬੁੱਟਰ, ਗੁਰਦੀਪ ਗੁੱਲ, ਸੁਸ਼ੀਲ ਦੁਸਾਂਝ, ਤ੍ਰੈਲੋਚਨ ਲੋਚੀ, ਮਹੇਂਦਰ ਕੁਮਾਰ ਸਾਨੀ, ਅਮਰਦੀਪ ਸਿੰਘ, ਸਰਬਜੀਤ ਕੌਰ ਜੱਸ, ਸੰਦੀਪ ਜਸਵਾਲ, ਨੰਦ ਕਿਸ਼ੋਰ ਅਤੇ ਹਰਪ੍ਰੀਤ ਕੌਰ ਸੰਧੂ ਭਾਗ ਲੈ ਰਹੇ ਹਨ।

ਉਡੀਕਵਾਨ : ਗਰੇਵਾਲ ਆਈ ਇੰਸਟੀਚਿਊਟ ਮੈਨੇਜਮੈਂਟ ਅਤੇ ਕਾਰਜਕਾਰਨੀ ਪੰਜਾਬੀ ਸਾਹਿਤ ਸਭਾ ਮੁਹਾਲੀ (ਰਜਿ)

www.gei.co.in                                            
+91 62-3000-3000                              
info@gei.co.in

Leave a Reply

Your email address will not be published. Required fields are marked *