ਗਾਇਕ ਜੋਰਾਵਰ ਦੇ ਨਵੇਂ ਗੀਤ ਕਾਵੇਰੀ ਗਰਲ ਨੇ ਮਚਾਈ ਧਮਾਲ
ਐਸ.ਏ.ਐਸ. ਨਗਰ (ਸੁਰ ਸਾਂਝ ਡਾਟ ਕਾਮ ਬਿਊਰੋ), 25 ਜੂਨ:
ਗਾਇਕ ਜ਼ੋਰਾਵਰ ਦੇ ਨਵੇਂ ਗੀਤ ਕਾਵੇਰੀ ਨੇ ਹਰ ਪਾਸੇ ਧਮਾਲ ਮਚਾਈ ਹੋਈ ਹੈ। ਇਸ ਗੀਤ ਨੇ ਜ਼ੋਰਾਵਰ ਨੂੰ ਸਭ ਦਾ ਹਰਮਨ ਪਿਆਰਾ ਗਾਇਕ ਬਣਾ ਦਿੱਤਾ ਹੈ।


14 ਜੂਨ ਨੂੰ ਆਰ ਸੀਰੀਜ ਵੱਲੋਂ ਹੋਏ ਰਿਲੀਜ਼ ਕਾਵੇਰੀ ਗੀਤ ਦੇ ਬੋਲ ਅਜਬ ਦੁਆਰਾ ਲਿਖੇ ਗਏ ਹਨ ਤੇ ਇਸ ਦਾ ਮਿਊਜ਼ਿਕ ਫੇਮ ਮਿਊਜ਼ਿਕ ਵੱਲੋਂ ਤਿਆਰ ਕੀਤਾ ਗਿਆ ਹੈ।
ਰੇਖਾ ਖਾਨ ਤੇ ਸਨਮ ਜੌਹਰ ਦੀ ਜੋੜੀ ਨੇ ਕਾਵੇਰੀ ਗੀਤ ਦੀ ਵੀਡੀਓ ਨੂੰ ਹੋਰ ਖੂਬਸੂਰਤ ਬਣਾ ਦਿੱਤਾ ਹੈ। ਜ਼ੋਰਾਵਰ ਦੀ ਅਵਾਜ਼, ਲਗਨ ਤੇ ਮਿਹਨਤ ਨੇ ਕਾਵੇਰੀ ਗੀਤ ਨੂੰ ਸੱਤਰੰਗੀ ਪੀਂਘ ਵਰਗਾ ਰੰਗੀਨ ਬਣਾ ਦਿੱਤਾ ਹੈ।
ਦਿਨਾਂ ਵਿੱਚ ਹੀ ਇਸ ਗੀਤ ਨੂੰ ਵੇਖਣ ਵਾਲਿਆਂ ਦੀ ਗਿਣਤੀ ਕਰੋੜਾਂ ਵਿੱਚ ਹੋ ਗਈ ਹੈ ਤੇ ਇਹ ਬਹੁਤ ਹੀ ਹਰਮਨ ਪਿਆਰਾ ਹੋ ਗਿਆ ਹੈ। ਇਸ ਗੀਤ ਨੂੰ ਹਰ ਵਰਗ ਵੱਲੋਂ ਖੂਬ ਹੁੰਗਾਰਾ ਤੇ ਹੁਲਾਰਾ ਮਿਲ ਰਿਹਾ ਹੈ। ਵੱਖ ਵੱਖ ਪਲੇਟਫ਼ਾਰਮਾਂ ਤੇ ਲੋਕ ਇਸ ਦੀਆਂ ਰੀਲਾਂ ਬਣਾ ਕੇ ਖੁਸ਼ੀ ਮਹਿਸੂਸ ਕਰ ਰਹੇ ਹਨ। ਮੇਰੀ ਗੁਜਾਰਿਸ਼ ਹੈ ਕਿ ਇਸ ਨੂੰ ਵੱਧ ਵੱਧ ਸੁਣਿਆਂ ਜਾਵੇ ਤੇ ਇਸ ਨੂੰ ਆਪਣੇ ਦੋਸਤਾਂ ਤੇ ਹੋਰ ਲੋਕਾਂ ਨਾਲ ਸਾਂਝਾ ਵੀ ਕੀਤਾ ਜਾਏ।
ਗਾਇਕ ਜ਼ੋਰਾਵਰ, ਪ੍ਰੋਡਿਊਸਰ (R series) ਆਰ ਸੀਰੀਜ, ਡਾਇਰੈਕਟਰ ਗੁਰੂ ਸ਼ਰਮਾ ਤੇ ਉਹਨਾਂ ਦੀ ਸਾਰੀ ਟੀਮ ਨੂੰ ਆਉਣ ਵਾਲੇ ਨਵੇਂ ਪ੍ਰੋਜੈਕਟਾਂ ਲਈ ਢੇਰ ਸ਼ੁਭਕਾਮਨਾਵਾਂ।
ਸ਼ਾਇਰ ਭੱਟੀ (ਚੰਡੀਗੜ੍ਹ)

