www.sursaanjh.com > Uncategorized > ਗਾਇਕ ਦੀਪ ਦੇ ਨਵੇਂ ਰੋਮਾਂਟਿਕ ਗੀਤ ‘ਕਾਬਿਲ ਟਰੂ ਲਵ’ ਦਾ ਪੋਸਟਰ ਹੈਪੀ 3ਕੇ ਫਿਲਮ ਪ੍ਰੋਡਕਸ਼ਨ ਕੈਨੇਡਾ ਵੱਲੋਂ ਕੀਤਾ ਗਿਆ ਰਿਲੀਜ਼ – ਸੁਖਵਿੰਦਰ ਸਿੱਧੂ

ਗਾਇਕ ਦੀਪ ਦੇ ਨਵੇਂ ਰੋਮਾਂਟਿਕ ਗੀਤ ‘ਕਾਬਿਲ ਟਰੂ ਲਵ’ ਦਾ ਪੋਸਟਰ ਹੈਪੀ 3ਕੇ ਫਿਲਮ ਪ੍ਰੋਡਕਸ਼ਨ ਕੈਨੇਡਾ ਵੱਲੋਂ ਕੀਤਾ ਗਿਆ ਰਿਲੀਜ਼ – ਸੁਖਵਿੰਦਰ ਸਿੱਧੂ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 29 ਜਨਵਰੀ:
ਗਾਇਕ ਦੀਪ ਦੇ ਨਵੇਂ ਰੋਮਾਂਟਿਕ ਗੀਤ ‘ਕਾਬਿਲ ਟਰੂ ਲਵ’ ਦਾ ਪੋਸਟਰ ਹੈਪੀ 3ਕੇ ਫਿਲਮ ਪ੍ਰੋਡਕਸ਼ਨ ਕੈਨੇਡਾ ਵੱਲੋਂ ਅੱਜ ਰਿਲੀਜ਼ ਕੀਤਾ ਗਿਆ ਹੈ। ਮਸ਼ਹੂਰ ਬਾਲੀਵੁੱਡ ਗਾਇਕ ਅਤੇ ਸੰਗੀਤਕਾਰ ਦੀਪ ਨੇ ਕਿਹਾ ਕਿ ਇਸ ਗੀਤ ਦਾ ਆਡੀਓ ਅਤੇ ਵੀਡੀਓ ਜਲਦੀ ਹੀ ਰਿਲੀਜ਼ ਕੀਤਾ ਜਾਵੇਗਾ। ਇਸ ਗੀਤ ਨੂੰ ਖੁਦ ਦੀਪ ਨੇ ਲਿਖਿਆ ਹੈ। ਬਿੰਨੀ ਬਿਨ ਨੇ ਇਸਦੇ ਸੰਗੀਤ ਵਿੱਚ ਵਿਸ਼ੇਸ਼ ਯੋਗਦਾਨ ਪਾਇਆ ਹੈ।  ਇਸਦਾ ਸੰਗੀਤ ਦੇਸੀ ਸਟਾਈਲ ਦੁਆਰਾ ਤਿਆਰ ਕੀਤਾ ਗਿਆ ਹੈ ਅਤੇ ਇਸਦਾ ਵੀਡੀਓ ਜੋਤੀ 3ਕੇ ਦੁਆਰਾ ਬਣਾਇਆ ਗਿਆ ਹੈ।
ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਗਾਇਕ ਦੀਪ ਇਸ ਤੋਂ ਪਹਿਲਾਂ ਮਸ਼ਹੂਰ ਬਾਲੀਵੁੱਡ ਫਿਲਮ ਅਮਰ ਸਿੰਘ ਚਮਕੀਲਾ ਅਤੇ ਦਲਜੀਤ ਦੋਸਾਂਝ ਨਾਲ ਵੀ ਆਪਣੀ ਕਲਾ ਦਾ ਪ੍ਰਦਰਸ਼ਨ ਕਰ ਚੁੱਕਾ ਹੈ। ਉਸਨੂੰ ਉਮੀਦ ਹੈ ਕਿ ਜਿਵੇਂ ਦਰਸ਼ਕਾਂ ਨੇ ਪਹਿਲੇ ਉਸਦੇ ਗੀਤਾਂ ਅਤੇ  ਸੰਗੀਤ ਨੂੰ ਪਿਆਰ ਕੀਤਾ ਹੈ, ਉਸੇ ਤਰ੍ਹਾਂ ਇਸ ਗੀਤ ਨੂੰ ਵੀ ਉਸੇ ਤਰ੍ਹਾਂ ਭਰਪੂਰ ਹੁੰਗਾਰਾ ਮਿਲੇਗਾ। ਉਨ੍ਹਾਂ ਦੱਸਿਆ ਕਿ ਇਹ ਗੀਤ ਵੈਲੇਨਟਾਈਨ ਡੇਅ ‘ਤੇ ਰਿਲੀਜ਼ ਕੀਤਾ ਜਾ ਰਿਹਾ ਹੈ।
ਫੋਟੋ ਕੈਪਸ਼ਨ:- ਗੀਤ ‘ਕਾਬਿਲ ਟਰੂ ਲਵ’ ਦਾ ਪੋਸਟਰ ਦੇ ਪੋਸਟਰ ਨਾਲ ਗਾਇਕ ਦੀਪ।

Leave a Reply

Your email address will not be published. Required fields are marked *