www.sursaanjh.com > Uncategorized > ਗਾਈਡੈਂਸ ਅਤੇ ਕਾਉਂਸਲਿੰਗ ਮੁਕਾਬਲਿਆ ਵਿੱਚ ਬੂਥਗੜ੍ਹ ਸਕੂਲ ਦੀ ਝੰਡੀ

ਗਾਈਡੈਂਸ ਅਤੇ ਕਾਉਂਸਲਿੰਗ ਮੁਕਾਬਲਿਆ ਵਿੱਚ ਬੂਥਗੜ੍ਹ ਸਕੂਲ ਦੀ ਝੰਡੀ

ਗਾਈਡੈਂਸ ਅਤੇ ਕਾਉਂਸਲਿੰਗ ਮੁਕਾਬਲਿਆ ਵਿੱਚ ਬੂਥਗੜ੍ਹ ਸਕੂਲ ਦੀ ਝੰਡੀ
ਚੰਡੀਗੜ੍ਹ 19 ਮਈ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਗਾਈਡੈਂਸ ਅਤੇ ਕਾਉਂਸਲਿੰਗ ਅਧੀਨ ਕਰਵਾਏ ਗਏ ਪ੍ਰਤਿਭਾ ਖੋਜ ਮੁਕਾਬਲੇ ਵਿੱਚ ਸਰਕਾਰੀ ਹਾਈ ਸਕੂਲ ਬੂਥਗੜ੍ਹ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ। ਜਾਣਕਾਰੀ ਦਿੰਦਿਆਂ ਸਕੂਲ ਦੀ ਮੁੱਖ ਅਧਿਆਪਕਾ ਰਵਿੰਦਰ ਕੌਰ ਦੀ ਅਗਵਾਈ ਵਿੱਚ ਵਿਦਿਆਰਥੀਆਂ ਨੇ ਵੱਖ-ਵੱਖ ਮੁਕਾਬਲਿਆਂ ਵਿੱਚ ਪੁਜੀਸ਼ਨਾਂ ਹਾਸਲ ਕੀਤੀਆਂ ਹਨ।
ਗਾਈਡੈਂਸ ਅਤੇ ਕਾਉਂਸਲਿੰਗ ਇੰਚਾਰਜ ਸੰਜੀਲਾ ਅਗਰਵਾਲ ਨੇ ਦੱਸਿਆ ਕਿ ਦਸਵੀਂ ਜਮਾਤ ਦੀ ਵਿਦਿਆਰਥਣ ਭਾਵਨਾ ਨੇ ਚਿੱਤਰ ਕਲਾ ਵਿੱਚ ਪਹਿਲਾ ਸਥਾਨ, ਪ੍ਰਭਜੋਤ ਕੌਰ ਨੇ ਪੇਂਟਿੰਗ ਮੁਕਾਬਲੇ ਵਿੱਚ ਦੂਜਾ ਸਥਾਨ, ਹਰਜੋਤ ਕੌਰ ਅਤੇ ਗਗਨਦੀਪ ਕੌਰ ਨੇ ਗਾਇਨ ਮੁਕਾਬਲੇ ਵਿੱਚ ਦੂਜਾ ਸਥਾਨ ਹਾਸਿਲ ਕੀਤਾ।
ਸਕੂਲ ਮੈਨੇਜਮੈਂਟ ਕਮੇਟੀ ਦੀ ਚੇਅਰਮੈਨ ਬਰਿੰਦਰ ਕੌਰ ਨੇ ਸਕੂਲ ਮੁਖੀ ਅਤੇ ਪ੍ਰੋਗਰਾਮ ਇੰਚਾਰਜ ਸੰਜੀਲਾ ਅਗਰਵਾਲ ਅਤੇ ਸਹਿਯੋਗੀ ਅਧਿਆਪਕ ਤੇਜਿੰਦਰ ਕੌਰ ਨੂੰ ਵਧਾਈ ਦਿੱਤੀ ਹੈ। ਮੁੱਖ ਅਧਿਆਪਕਾ ਨੇ ਕਿਹਾ ਕਿ ਸਾਡਾ ਸਕੂਲ ਹਰ ਖੇਤਰ ਚ ਮੱਲਾਂ ਮਾਰ ਰਿਹਾ ਹੈ।
ਇਸ ਮੌਕੇ  ਭੁਪਿੰਦਰ ਕੌਰ, ਸੰਜੀਲਾ ਅਗਰਵਾਲ, ਜੋਤੀ ਰਾਣੀ, ਪਰਮਜੀਤ ਕੌਰ, ਸਤਿੰਦਰ ਕੌਰ, ਤੇਜਿੰਦਰ ਕੌਰ, ਰਕੇਸ਼ ਬਾਲਾ, ਸੁਮੀਰ ਬਾਲਾ, ਛਵੀ, ਕੁਲਵੰਤ ਸਿੰਘ ਕਮਲਦੀਪ ਕੌਰ, ਰੇਨੂ ਬਾਲਾ, ਸਰੋਜ ਬਾਲਾ ਅਤੇ ਦੇਵ ਕੌਰ ਮੌਜੂਦ ਸਨ।

Leave a Reply

Your email address will not be published. Required fields are marked *