ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 28 ਫਰਵਰੀ:


ਗਾਜ਼ਾ ਪੱਟੀ, ਫਲਸਤੀਨ ਦੀ ਇਹ ਧਰਤੀ, ਲਹੂ ਨਾਲ ਤਰ ਹੈ। ਇਸ ਦੇ ਹਰ ਸਾਹ ਵਿਚ ਦਰਦ ਗੂੰਜਦਾ ਹੈ ਅਤੇ ਇਸ ਦੇ ਬੋਲ ਲਹੂ ਨਾਲ ਭਿੱਜੇ ਹੋਏ ਹਨ। ‘ਅਸ਼ਤਰ’ ਥੀਏਟਰ ਗਰੁੱਪ ਨੇ ਗਾਜ਼ਾ ਦੇ ਬੱਚਿਆਂ/ ਨੌਜਵਾਨਾਂ ਦੀਆਂ ਆਤਮਾਵਾਂ ਦੀ ਪੁਕਾਰ ਇਨ੍ਹਾਂ ਬੋਲਾਂ ਨੂੰ ‘ਗਾਜ਼ਾ ਮੋਨੋਲੋਗਜ਼’ ਦੇ ਰੂਪ ਵਿਚ ਦੁਨੀਆ ਭਰ ਤੱਕ ਪਹੁੰਚਾਇਆ ਹੈ। ਇਹ ਕਿਤਾਬ ‘ਜਲਾਵਤਨ – ਗਾਜ਼ਾ ਮੋਨੋਲੋਗਜ਼’, ਗਾਜ਼ਾ ਦੇ ਬੱਚਿਆਂ ਦੇ ਸੰਘਰਸ਼, ਦਰਦ ਅਤੇ ਉਮੀਦ ਦੀ ਕਹਾਣੀ ਸੁਣਾਉਂਦੀ ਹੈ।
ਕਮਲ ਦੁਸਾਂਝ ਦਾ ਅੰਗਰੇਜ਼ੀ ਤੋਂ ਪੰਜਾਬੀ ਅਨੁਵਾਦ ਇਸ ਪੁਸਤਕ ਨੂੰ ਪੰਜਾਬੀ ਸਾਹਿਤ ਦੀ ਸੰਵੇਦਨਸ਼ੀਲਤਾ ਨਾਲ ਜੋੜਦਾ ਹੈ। ਪੰਜਾਬ, ਜਿਸ ਦੀ ਆਪਣੀ ਵਿਰਾਸਤ ਵਿਚ ਵੰਡ, ਜਬਰ ਅਤੇ ਆਜ਼ਾਦੀ ਦੀਆਂ ਕਹਾਣੀਆਂ ਹਨ, ਗਾਜ਼ਾ ਦੇ ਸੰਘਰਸ਼ ਨੂੰ ਸਮਝ ਸਕਦਾ ਹੈ। ਸਾਹਿਤ ਚਿੰਤਨ ਚੰਡੀਗੜ੍ਹ ਦੇ ਕਨਵੀਨਰ ਸਰਦਾਰਾ ਸਿੰਘ ਚੀਮਾ ਨੇ ਰਚਾਏ ਜਾ ਰਹੇ ਇਸ ਸੰਵਾਦ ਦਾ ਸੱਦਾ ਖੁੱਲ੍ਹਾ ਸੱਦਾ ਦਿੰਦਿਆਂ ਕਿਹਾ ਕਿ ਆਓ ਪਹਿਲੀ ਮਾਰਚ 2026, ਦਿਨ ਐਤਵਾਰ ਨੂੰ 10.30 ਵਜੇ ਸਵੇਰੇ, ਪ੍ਰਾਚੀਨ ਕਲਾ ਕੇਂਦਰ, ਸੈਕਟਰ 35 ਬੀ, ਚੰਡੀਗੜ੍ਹ ਵਿਖੇ ਇਸ ਪੁਸਤਕ ’ਤੇ ਹੋ ਰਹੇ ਸੰਵਾਦ ਦਾ ਹਿੱਸਾ ਬਣੀਏ।

