www.sursaanjh.com > ਚੰਡੀਗੜ੍ਹ/ਹਰਿਆਣਾ > ਗੁਰਿੰਦਰ ਖ਼ਿਜ਼ਰਾਬਾਦ ਨੇ ਕੀਤੀ ਮੈਂਬਰ ਪਾਰਲੀਮੈਂਟ ਕੰਗ ਨਾਲ ਮੁਲਾਕਾਤ

ਗੁਰਿੰਦਰ ਖ਼ਿਜ਼ਰਾਬਾਦ ਨੇ ਕੀਤੀ ਮੈਂਬਰ ਪਾਰਲੀਮੈਂਟ ਕੰਗ ਨਾਲ ਮੁਲਾਕਾਤ

ਚੰਡੀਗੜ੍ਹ 26 ਅਪ੍ਰੈਲ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਆਮ ਆਦਮੀ ਪਾਰਟੀ ਦੇ ਸੀਨੀਅਰ ਯੂਥ ਆਗੂ ਤੇ ਪਿੰਡ ਖਿਜਰਾਬਾਦ ਦੇ ਸਾਬਕਾ ਸਰਪੰਚ ਗੁਰਿੰਦਰ ਸਿੰਘ ਖਿਜਰਾਬਾਦ ਨੇ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਮਾਲਵਿੰਦਰ ਸਿੰਘ ਕੰਗ ਨਾਲ ਮੁਲਾਕਾਤ ਕਰਦਿਆਂ ਇਲਾਕੇ ਵਿੱਚ ਵਿਕਾਸ ਦੇ ਕੰਮਾਂ ਨੂੰ ਤੇਜ਼ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਇਲਾਕੇ ਵਿੱਚ ਜਿੱਥੇ ਵੱਡੇ ਪੱਧਰ ‘ਤੇ ਕੰਮ ਕਰਵਾਏ ਜਾ ਰਹੇ ਹਨ, ਉੱਥੇ ਕਈ ਕੰਮ ਅੱਧ ਵਿਚਾਲੇ ਵੀ ਲਟਕ ਰਹੇ ਹਨ, ਜਿਸ ਨੂੰ ਜਲਦੀ ਪੂਰਾ ਕਰਨਾ ਜ਼ਿਰੂਰ ਬਣਦਾ ਹੈ। ਗੁਰਿੰਦਰ ਖਿਜਰਾਵਾਦ ਨੇ ਮੈਂਬਰ ਪਾਰਲੀਮੈਂਟ ਨੂੰ ਦੱਸਿਆ ਕਿ ਇਲਾਕੇ ਵਿੱਚ ਲਿੰਕ ਸੜਕਾਂ ਦਾ ਬਹੁਤ ਬੁਰਾ ਹਾਲ ਹੈ ਅਤੇ ਆਉਣ ਵਾਲੀਆਂ ਬਰਸਾਤਾਂ ਵਿੱਚ ਇੱਥੇ ਹਾਲਾਤ ਹੋਰ ਵੀ ਜ਼ਿਆਦਾ ਤਰਸਯੋਗ ਬਣ ਜਾਣਗੇ।
ਯੂਥ ਆਗੂ ਨੇ ਕੰਗ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਘਾਟ ਦੇ ਇਲਾਕੇ ਵਿੱਚ ਕਈ ਮੰਗਾਂ ਪੂਰੀਆਂ ਕਰਨੀਆਂ ਅਜੇ ਬਾਕੀ ਰਹਿੰਦੀਆਂ ਹਨ। ਇਸ ਮੌਕੇ ਮੈਂਬਰ ਪਾਰਲੀਮੈਂਟ ਸ.ਕੰਗ ਨੇ ਵੀ ਗੁਰਿੰਦਰ ਸਿੰਘ ਖਿਜਰਾਵਾਦ ਨੂੰ ਭਰੋਸਾ ਦਵਾਉਂਦਿਆਂ ਕਿਹਾ ਕਿ ਉਹਨਾਂ ਦੇ ਅਖਤਿਆਰ ਖਾਤੇ ਵਿੱਚ ਜਿੰਨੇ ਵੀ ਫੰਡ ਹੋਣਗੇ ਉਹ ਪਹਿਲ ਦੇ ਆਧਾਰ ਤੇ ਬਲਾਕ ਮਾਜਰੀ ਦੇ ਪਿੰਡਾਂ ਵਿੱਚ ਖਰਚਣਗੇ ਅਤੇ ਆਉਣ ਵਾਲੇ ਦਿਨਾਂ ਵਿੱਚ ਨਵੇਂ ਪ੍ਰੋਗਰਾਮ ਉਲੀਕੇ ਜਾਣਗੇ, ਜਿਸ ਰਾਹੀਂ ਇਲਾਕੇ ਦੇ ਲੋਕਾਂ ਨਾਲ ਸਿੱਧਾ ਰਾਬਤਾ ਕਰਕੇ ਉਹਨਾਂ ਦੇ ਲਟਕ ਦੇ ਕੰਮਾਂ ਨੂੰ ਅਫਸਰਾਂ ਦੀ ਹਾਜ਼ਰੀ ਵਿੱਚ ਮੌਕੇ ‘ਤੇ ਮੁਕੰਮਲ ਕਰਵਾਇਆ ਜਾਵੇ, ਕਿਉਂਕਿ ਲੋਕਾਂ ਨੂੰ ਸਰਕਾਰ ਦੇ ਨੁਮਾਇੰਦਿਆਂ ਤੋਂ ਵੱਡੀਆਂ ਆਸਾਂ ਹੁੰਦੀਆਂ ਹਨ, ਜਿਸ ਨੂੰ ਉਹ ਨਿਰਾਸ਼ ਨਹੀਂ ਕਰਨਗੇ।

Leave a Reply

Your email address will not be published. Required fields are marked *