www.sursaanjh.com > ਅੰਤਰਰਾਸ਼ਟਰੀ > ਚਰਚਿਤ ਗੀਤਕਾਰ ਦਰਸ਼ਨ ਤਿਉਣਾ ਦੀ ਕਿਤਾਬ ‘ਲੱਪ ਕੁ ਹਾਸੇ ਗਿੱਠ ਕੁ ਰੋਸੇ’ ਦਾ ਲੋਕ ਅਰਪਣ ਅਤੇ ਵਿਚਾਰ ਸਮਾਗਮ 22 ਮਾਰਚ ਨੂੰ -ਪਰਮਜੀਤ ਕੌਰ ਪਰਮ

ਚਰਚਿਤ ਗੀਤਕਾਰ ਦਰਸ਼ਨ ਤਿਉਣਾ ਦੀ ਕਿਤਾਬ ‘ਲੱਪ ਕੁ ਹਾਸੇ ਗਿੱਠ ਕੁ ਰੋਸੇ’ ਦਾ ਲੋਕ ਅਰਪਣ ਅਤੇ ਵਿਚਾਰ ਸਮਾਗਮ 22 ਮਾਰਚ ਨੂੰ -ਪਰਮਜੀਤ ਕੌਰ ਪਰਮ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 21 ਮਾਰਚ:

ਸਾਹਿਤ ਵਿਗਿਆਨ ਕੇਂਦਰ ਵੱਲੋਂ ਟੀ.ਐਸ. ਸੈਂਟਰ ਸਟੇਟ ਲਾਇਬਰੇਰੀ ਚੰਡੀਗੜ੍ਹ ਦੇ ਸਹਿਯੋਗ ਨਾਲ਼ ਚਰਚਿਤ ਗੀਤਕਾਰ ਦਰਸ਼ਨ ਤਿਉਣਾ ਦੀ ਕਿਤਾਬ ‘ਲੱਪ ਕੁ ਹਾਸੇ ਗਿੱਠ ਕੁ ਰੋਸੇ’ ਦਾ ਲੋਕ ਅਰਪਣ ਅਤੇ ਵਿਚਾਰ ਸਮਾਗਮ 22 ਮਾਰਚ, 2025, ਦਿਨ ਸ਼ਨੀਵਾਰ ਸਵੇਰੇ 10.30 ਵਜੇ ਕਰਵਾਇਆ ਜਾ ਰਿਹਾ ਹੈ।

ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਗੀਤਕਾਰ ਤੇ ਗ਼ਜ਼ਲ ਲੇਖਕ ਜਗਦੀਸ਼ ਸਿੰਘ ਖੁਸ਼ਦਿਲ ਅਤੇ ਵਿਸ਼ੇਸ਼ ਮਹਿਮਾਨ ਵਜੋਂ ਨਥਵਿੰਦਰ ਸਿੰਘ, ਰਿਟਾਇਰਡ ਚੀਫ ਇੰਜੀਨੀਅਰ, ਡਾ. ਨੀਜ਼ਾ ਸਿੰਘ, ਲਾਇਬਰੇਰੀਅਨ ਸ਼ਾਮਿਲ ਹੋ ਰਹੇ ਹਨ, ਜਦਕਿ ਪ੍ਰਧਾਨਗੀ ਗੀਤਕਾਰ ਤੇ ਗ਼ਜ਼ਲ ਲੇਖਕ ਜੋਗਿੰਦਰ ਸਿੰਘ ਪਰਵਾਨਾ ਕਰ ਰਹੇ ਹਨ। ਸਭਾ ਦੇ ਕਾਰਜਕਾਰੀ ਪ੍ਰਧਾਨ ਪਰਮਜੀਤ ਕੌਰ ਪਰਮ ਅਤੇ ਜਨਰਲ ਸਕੱਤਰ ਦਵਿੰਦਰ ਕੌਰ ਢਿੱਲੋਂ ਵੱਲੋਂ ਇਸ ਸਮਾਗਮ ਵਿੱਚ ਸਮੇਂ-ਸਿਰ ਸ਼ਾਮਿਲ ਹੋਣ ਲਈ ਸੱਦਾ ਦਿੱਤਾ ਗਿਆ ਹੈ।

Leave a Reply

Your email address will not be published. Required fields are marked *