ਚੇਤਨਾ ਪਰਖ ਪ੍ਰੀਖਿਆ 2024 ਕਰਵਾਉਣ ਦਾ ਕੀਤਾ ਗਿਆ ਫੈਸਲਾ
ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ-ਬਲਜਿੰਦਰ ਸ਼ੇਰਗਿੱਲ), 7 ਅਗਸਤ:


ਤਰਕਸ਼ੀਲ ਸੁਸਾਇਟੀ ਪੰਜਾਬ (ਰਜਿ:) ਇਕਾਈ ਚੰਡੀਗੜ੍ਹ ਦੀ ਮੀਟਿੰਗ ਇਕਾਈ ਮੁਖੀ ਸਾਥੀ ਅਵਤਾਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਇੱਕਮਤ ਨਾਲ ਪਿਛਲੇ ਸਾਲ ਵਾਂਗ ਚੰਡੀਗੜ੍ਹ ਦੇ ਸਕੂਲਾਂ ਵਿੱਚ ਚੇਤਨਾ ਪਰਖ ਪ੍ਰੀਖਿਆ 2024 ਕਰਵਾਉਣ ਦਾ ਫੈਸਲਾ ਕੀਤਾ ਗਿਆ। ਇਸ ਵਿੱਚ ਮਾ: ਕ੍ਰਿਸ਼ਨ ਰਾਹੀ ਦੇ ਨਾਲ ਇਕਾਈ ਮੁਖੀ ਅਵਤਾਰ ਸਿੰਘ, ਜੋਗਾ ਸਿੰਘ, ਗਿਆਨ ਚੰਦ ਨੇ ਵੱਖ-ਵੱਖ ਸਕੂਲਾਂ ਦਾ ਦੌਰਾ ਕਰਕੇ ਮਿਡਲ ਸਟੈਂਡਰਡ ਅਤੇ ਸੈਕੰਡਰੀ ਸਟੈਂਡਰਡ ਦੇ ਵਿਦਿਆਰਥੀਆਂ ਦੀ ਸ਼ਮੂਲੀਅਤ ਲਈ ਸਕੂਲ ਮੁਖੀਆਂ ਦੀ ਸਹਿਮਤੀ ਲਈ ਗੱਲਬਾਤ ਕਰਨਗੇ।
ਮੀਡੀਆ ਮੁਖੀ ਪ੍ਰੇਮ ਸਿੰਘ ਨੇ ਦੱਸਿਆ ਕਿ ਦੋਹਾਂ ਵਰਗਾਂ ਦੇ ਵਿਦਿਆਰਥੀਆਂ ਲਈ ਕਿਤਾਬਾਂ ਦੇ ਪ੍ਰਬੰਧ ਬਾਰੇ ਚੰਡੀਗੜ੍ਹ ਜੋਨ ਮੁਖੀ ਪ੍ਰਿ: ਗੁਰਮੀਤ ਖਰੜ ਨੂੰ ਪਹਿਲਾਂ ਹੀ ਲਿੱਖ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਪਿਛਲੇ ਦਿਨੀਂ ਚੰਡੀਗੜ੍ਹ ਪੰਜਾਬੀ ਮੰਚ ਦੀ ਮੀਟਿੰਗ ਵਿਚ ਵੀ ਇਕਾਈ ਦੇ ਕਈ ਸਾਥੀ ਸ਼ਾਮਲ ਹੋਏ, ਜਿਸ ਵਿੱਚ ਤਰਕਸ਼ੀਲ ਸੁਸਾਇਟੀ 29 ਅਗਸਤ ਦੇ ਰੋਸ ਮਾਰਚ ਵਿੱਚ ਇੱਕ ਮੁੱਖ ਧਿਰ ਵਜੋਂ ਸ਼ਾਮਲ ਹੋਵੇਗੀ ਅਤੇ ਸਾਰੇ ਸਾਥੀਆਂ ਨੂੰ ਅਪੀਲ ਕੀਤੀ ਕਿ ਪੰਜਾਬੀ ਮਾਂ ਬੋਲੀ ਨੂੰ ਪਹਿਲੀ ਪ੍ਰਸ਼ਾਸਕੀ ਭਾਸ਼ਾ ਦਾ ਦਰਜਾ ਦਿਵਾਉਣ ਲਈ ਵੱਧ ਤੋਂ ਵੱਧ ਸਾਥੀਆਂ ਨੂੰ ਨਾਲ ਲੈ ਕੇ ਆਉਣ। ਇਸ ਮੀਟਿੰਗ ਵਿੱਚ ਸਾਥੀ ਜੋਗਾ ਸਿੰਘ, ਦਲਬੀਰ ਸਿੰਘ, ਬਲਵਿੰਦਰ ਸਿੰਘ, ਪ੍ਰੇਮ ਸਿੰਘ, ਗਿਆਨ ਸਿੰਘ, ਰਾਜ ਕੁਮਾਰ ਭੱਟਨਾਗਰ, ਭਜਨ ਦਾਸ ਅਤੇ ਕ੍ਰਿਸ਼ਨ ਰਾਹੀ ਸ਼ਾਮਲ ਹੋਏ। ਇਸ ਮੌਕੇ ਜੁਲਾਈ ਅਗਸਤ ਮਹੀਨੇ ਦਾ ਤਰਕਸ਼ੀਲ ਮੈਗਜ਼ੀਨ ਵੀ ਵੰਡਿਆ ਗਿਆ ਤੇ ਮੈਗਜ਼ੀਨ ਦੀ ਗਿਣਤੀ ਵਧਾਉਣ ਬਾਰੇ ਵੀ ਵਿਚਾਰ ਕੀਤੀ ਗਈ।
ਵਲੋਂ: ਪ੍ਰੇਮ ਸਿੰਘ, ਮੀਡੀਆ ਮੁਖੀ, ਤਰਕਸ਼ੀਲ ਸੁਸਾਇਟੀ ਪੰਜਾਬ(ਰਜਿ:), ਇਕਾਈ ਚੰਡੀਗੜ੍ਹ

