www.sursaanjh.com > ਸਿੱਖਿਆ > ਚੰਗੀ ਸਿਹਤ ਹਾਸਲ ਕਰਨਾ ਸਾਡਾ ਅਧਿਕਾਰ : ਡਾ.ਅਲਕਜੋਤ ਸਿੰਘ

ਚੰਗੀ ਸਿਹਤ ਹਾਸਲ ਕਰਨਾ ਸਾਡਾ ਅਧਿਕਾਰ : ਡਾ.ਅਲਕਜੋਤ ਸਿੰਘ

ਚੰਗੀ ਸਿਹਤ ਹਾਸਲ ਕਰਨਾ ਸਾਡਾ ਅਧਿਕਾਰ : ਡਾ.ਅਲਕਜੋਤ ਸਿੰਘ
ਚੰਡੀਗੜ੍ਹ  6 ਅਪ੍ਰੈਲ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਵਿਸ਼ਵ ਸਿਹਤ ਦਿਵਸ ਦੇ ਸਬੰਧ ’ਚ ਅੱਜ ਸਿਹਤ ਵਿਭਾਗ ਵਲੋਂ ਰਤਵਾੜਾ ਸਾਹਿਬ ਦੇ ਇੰਟਰਨੈਸ਼ਨਲ ਡਿਵਾਇਨ ਸਕੂਲ ਆਫ਼ ਨਰਸਿੰਗ ਵਿਖੇ ਜਾਗਰੂਕਤਾ ਸਮਾਗਮ ਕਰਵਾਇਆ ਗਿਆ। ਪ੍ਰਾਇਮਰੀ ਹੈਲਥ ਸੈਂਟਰ ਬੂਥਗੜ੍ਹ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਅਲਕਜੋਤ ਕੌਰ ਨੇ ਦਸਿਆ ਕਿ ਇਸ ਦਿਨ ਦੀ ਮਹੱਤਤਾ ਨੂੰ ਵੇਖਦਿਆਂ ਕਾਲਜ ਦੇ ਵਿਦਿਆਰਥੀਆਂ ਦੇ ਪੋਸਟਰ ਬਣਾਉਣ ਦੇ ਮੁਕਾਬਲੇ ਕਰਵਾਏ ਗਏ।
ਇਸ ਤੋਂ ਇਲਾਵਾ ਨੁੱਕੜ ਨਾਟਕ ਖੇਡਿਆ ਗਿਆ ਅਤੇ ਜਾਗਰੂਕਤਾ ਰੈਲੀ ਵੀ ਕੱਢੀ ਗਈ। ਸਮਾਗਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਹਰ ਸਾਲ 7 ਅਪ੍ਰੈਲ ਨੂੰ ਦੁਨੀਆਂ ਭਰ ਵਿਚ ਮਨਾਏ ਜਾਣ ਵਾਲੇ ਵਿਸ਼ਵ ਸਿਹਤ ਦਿਵਸ ਦਾ ਇਸ ਵਾਰ ਦਾ ਵਿਸ਼ਾ ‘ਮੇਰੀ ਸਿਹਤ ਮੇਰਾ ਅਧਿਕਾਰ’ ਹੈ। ਉਨ੍ਹਾਂ ਕਿਹਾ, ‘ਚੰਗੀ ਤੇ ਖ਼ੁਸ਼ਹਾਲ ਜੀਵਨ-ਸ਼ੈਲੀ ਵਾਸਤੇ ਸਰੀਰ ਅਤੇ ਮਨ ਦੀ ਤੰਦਰੁਸਤੀ ਬਹੁਤ ਜ਼ਰੂਰੀ ਹੈ ਅਤੇ ਚੰਗੀ ਸਿਹਤ ਹਾਸਲ ਕਰਨਾ ਸਾਡਾ ਹੱਕ ਹੈ।’
ਉਨ੍ਹਾਂ ਕਿਹਾ ਕਿ ਜੇ ਤੁਹਾਡਾ ਸਰੀਰ ਅਤੇ ਮਨ ਵਧੀਆ ਤਰੀਕੇ ਨਾਲ ਕੰਮ ਕਰ ਰਹੇ ਹਨ ਤਾਂ ਤੁਹਾਡੇ ਵਾਸਤੇ ਦੁਨੀਆਂ ਵਿਚ ਇਸ ਤੋਂ ਵੱਡੀ ਨਿਆਮਤ ਕੋਈ ਨਹੀਂ ਹੋਵੇਗੀ। ਇਸ ਲਈ ਸਾਡੇ ਲਈ ਇਹ ਵੀ ਜ਼ਰੂਰੀ ਬਣ ਜਾਂਦਾ ਹੈ ਕਿ ਅਸੀਂ ਅਪਣੇ ਸਰੀਰ ਅਤੇ ਮਨ ਦੀ ਲਗਾਤਾਰ ਡਾਕਟਰੀ ਜਾਂਚ ਯਕੀਨੀ ਬਣਾਉਂਦੇ ਰਹੀਏ।
ਉਨ੍ਹਾਂ ਕਿਹਾ ਕਿ ਜੇ ਕਿਸੇ ਨੂੰ ਸਰੀਰਕ ਅਤੇ ਮਾਨਸਿਕ ਤਕਲੀਫ਼ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਇਸ ਨੂੰ ਅਣਡਿੱਠ ਨਹੀਂ ਕੀਤਾ ਜਾਣਾ ਚਾਹੀਦਾ। ਡਾਕਟਰ ਨਾਲ ਤੁਰੰਤ ਸੰਪਰਕ ਕਰਨਾ ਚਾਹੀਦਾ ਹੈ।
ਉਨ੍ਹਾਂ ਦਸਿਆ ਕਿ ਜ਼ਿਲ੍ਹੇ ਦੀਆਂ ਸਰਕਾਰੀ ਸਿਹਤ ਸੰਸਥਾਵਾਂ ਵਿਚ ਡਾਕਟਰੀ ਸਲਾਹ, ਜਾਂਚ ਅਤੇ ਇਲਾਜ ਦੀਆਂ ਸੇਵਾਵਾਂ ਬਿਲਕੁਲ ਮੁਫ਼ਤ ਹਨ। ਸਮਾਗਮ ਦੇ ਅਖ਼ੀਰ ਵਿਚ ਜਾਗਰੂਕਤਾ ਦੌੜ ਵੀ ਕਰਵਾਈ ਗਈ। ਇਸ ਮੌਕੇ ਡਾ. ਕਿਰਨਦੀਪ ਕੌਰ, ਡਾ. ਸਿਮਨਜੀਤ ਢਿੱਲੋਂ, ਡਾ. ਆਂਚਲਾ, ਡਾ. ਮਾਲੀਆ, ਹੈਲਥ ਸੁਪਰਾਇਜ਼ਰ ਗੁਰਤੇਜ ਸਿੰਘ, ਭੁਪਿੰਦਰ ਸਿੰਘ ਤੇ ਹੋਰ ਸਟਾਫ਼ ਮੌਜੂਦ ਸੀ।

Leave a Reply

Your email address will not be published. Required fields are marked *