ਚੰਡੀਗੜ੍ਹ ਸਾਹਿਤ ਅਕਾਦਮੀ ਵੱਲੋਂ ਤ੍ਰੈਭਾਸ਼ੀ ਕਹਾਣੀ ਦਰਬਾਰ ਦਾ ਆਯੋਜਨ 23 ਜੁਲਾਈ ਨੂੰ – ਸੁਭਾਸ਼ ਭਾਸਕਰ
ਪੀਪਲਜ਼ ਕਨਵੈਨਸ਼ਨ ਸੈਂਟਰ, ਐਮ-863, ਸੈਕਟਰ 36-ਬੀ ਚੰਡੀਗੜ੍ਹ ਵਿਖੇ ਹੋਵੇਗਾ ਇਹ ਤ੍ਰੈਭਾਸ਼ੀ ਕਹਾਣੀ ਦਰਬਾਰ


ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 17 ਜੁਲਾਈ:
ਚੰਡੀਗੜ੍ਹ ਸਾਹਿਤ ਅਕਾਦਮੀ ਵੱਲੋਂ 23 ਜੁਲਾਈ 2023 ਨੂੰ ਸਵੇਰੇ 10.30 ਵਜੇ ਪੀਪਲਜ਼ ਕਨਵੈਨਸ਼ਨ ਸੈਂਟਰ, ਐਮ-863, ਸੈਕਟਰ 36-ਬੀ ਚੰਡੀਗੜ੍ਹ ਵਿਖੇ ਇੱਕ ਕਹਾਣੀ ਦਰਬਾਰ ਕਰਵਾਇਆ ਜਾ ਰਿਹਾ ਹੈ। ਅਕਾਦਮੀ ਦੇ ਸਕੱਤਰ ਸੁਭਾਸ਼ ਭਾਸਕਰ ਨੇ ਦੱਸਿਆ ਕਿ ਅਕਾਦਮੀ ਦੇ ਚੇਅਰਮੈਨ ਮਾਧਵ ਕੌਸ਼ਿਕ, ਉਪ ਪ੍ਰਧਾਨ ਡਾ. ਮਨਮੋਹਨ ਦੀ ਸੁਯੋਗ ਅਗਵਾਈ ਵਿੱਚ ਕਰਵਾਏ ਜਾ ਰਹੇ ਇਸ ਤ੍ਰੈਭਾਸ਼ੀ ਕਹਾਣੀ ਦਰਬਾਰ ਵਿੱਚ ਰਾਜਿੰਦਰ ਕਨੌਜੀਆ, ਵਿਜੈ ਕਪੂਰ, ਸੁਭਾਸ਼ ਸ਼ਰਮਾ, ਬਲੀਜੀਤ ਅਤੇ ਰੇਨੂ ਬਹਿਲ ਆਦਿ ਕਹਾਣੀਕਾਰ ਆਪਣੀਆਂ ਕਹਾਣੀਆਂ ਪੜ੍ਹਨਗੇ। ਉਨ੍ਹਾਂ ਸਾਹਿਤ ਪ੍ਰੇਮੀਆਂ ਨੂੰ ਇਸ ਸਮਾਗਮ ਵਿੱਚ ਸਮੇਂ-ਸਿਰ ਸ਼ਾਮਿਲ ਹੋਣ ਦੀ ਅਪੀਲ ਕੀਤੀ ਹੈ।

